ਬਰਨਾਲਾ ਦੇ ਨੌਜਵਾਨ ਨੇ ਹਾਲ ਹੀ ਦੇ ਦਿਨਾਂ ਵਿੱਚ ਐਲਾਨੇ ਗਏ ਜੇ.ਈ.ਈ. (ਮੇਨ) ਦੇ ਨਤੀਜਿਆਂ ਵਿਚ ਚੰਗੇ ਨੰਬਰ ਹਾਸਿਲ ਕਰਕੇ ਆਪਣੇ ਮਾਪਿਆਂ ਅਤੇ ਪੂਰੇ ਪੰਜਾਬ ਦਾ ਰੋਸ਼ਨ ਕੀਤਾ ਹੈ। ਐੱਸ.ਐੱਸ. ਇੰਟਰਨੈਸ਼ਨਲ ਸਕੂਲ ਖੁੱਡੀ ਕਲਾਂ ਬਰਨਾਲਾ ਦੇ 12 ਵੀਂ ਜਮਾਤ ਦੇ ਨਾਨ-ਮੈਡੀਕਲ ਦੇ ਵਿਦਿਆਰਥੀ ਨਿਤਿਨ ਗਰਗ ਨੇ ਜੇ.ਈ.ਈ.(ਮੇਨ) ਵਿਚੋਂ 99.65% ਪ੍ਰਾਪਤ ਕੀਤੇ ਹਨ | ਨਿਤਿਨ ਗਰਗ ਨਤੀਜੇ ਦੇਖ ਕੇ ਉਸਦੇ ਪਿਤਾ ਤ੍ਰਿਲੋਕੀ ਗਰਗ ਅਤੇ ਮਾਤਾ ਸੋਨੀਆ ਗਰਗ ਨੂੰ ਸਕੂਲ ਦੇ ਪ੍ਰਬੰਧਕ ਰਜਿੰਦਰ ਸਿੰਘ, ਪਰਮਜੀਤ ਕੌਰ ਰਾਣੀ, ਪ੍ਰਿੰਸੀਪਲ ਜਸਵਿੰਦਰ ਕੌਰ ਨੇ ਵਧਾਈ ਦਿੱਤੀ। ਇਸ ਹੋਣਹਾਰ ਵਿਦਿਆਰਥੀ ਨੇ ਪੰਜਾਬ ਦਾ ਨਾਮ ਪੂਰੇ ਭਾਰਤ ਵਿਚ ਰੌਸ਼ਨ ਕੀਤਾ। ਨਿਤਿਨ ਗਰਗ ਨੇ ਕਿਹਾ ਕਿ ਮੈਂ ਇੰਜੀਨੀਅਰ ਬਣ ਕੇ ਦੇਸ਼ ਦੀ ਸੇਵਾ ਕਰਾਂਗਾ।