Home latest News ਨੀਰੂ ਬਾਜਵਾ ਨੇ ਜਨਤਾ ਕੋਲੋਂ ਮੰਗੀ ਮਾਫ਼ੀ

ਨੀਰੂ ਬਾਜਵਾ ਨੇ ਜਨਤਾ ਕੋਲੋਂ ਮੰਗੀ ਮਾਫ਼ੀ

84
0
ਦੱਸ ਦੇਈਏ ਕਿ ਅਦਾਕਾਰਾ ਨੀਰੂ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ। ਇਸ ਵਿਚਾਲੇ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਨੀਰੂ ਬਾਜਵਾ ਜਨਤਾ ਕੋਲੋਂ ਮਾਫ਼ੀ ਮੰਗਦੀ ਹੋਈ ਵਿਖਾਈ ਦੇ ਰਹੀ ਹੈ। ਆਖਿਰ ਨੀਰੂ ਬਾਜਵਾ ਨੇ ਪ੍ਰਸ਼ੰਸਕਾਂ ਕੋਲੋਂ ਮਾਫ਼ੀ ਕਿਉਂ ਮੰਗੀ ਜਾਣਨ ਲਈ ਪੜ੍ਹੋ ਪੂਰੀ ਖਬਰ…
ਨੀਰੂ ਬਾਜਵਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ, ਸਤਿ ਸ੍ਰੀ ਅਕਾਲ, ਪਿਛਲੇ ਦਿਨੀਂ ਬੂਹੇ ਬਾਰੀਆਂ ਉਤੇ ਜੋ ਇਤਰਾਜ਼ਗੀ ਹੋਈ ਹੈ, ਉਸ ਲਈ ਮੈਂ ਤੇ ਮੇਰੀ ਟੀਮ ਮਾਫ਼ੀ ਮੰਗਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਮਨਸ਼ਾ ਨਹੀਂ ਸੀ ਕਿ ਅਸੀ ਕਿਸੇ ਦਾ ਦਿਲ ਦੁਖਾਈਏ ਤੇ ਜਾਣੇ-ਅਣਜਾਣੇ ਵਿੱਚ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਸੋਰੀ… ਮੁਆਫੀ ਮੰਗਦੇ ਹਾਂ, ਅੱਗੇ ਤੋਂ ਧਿਆਨ ਰੱਖਦੇ ਹਾਂ। ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ ਅਦਾਕਾਰ ਨੀਰੂ ਬਾਜਵਾ, ਲੇਖਕ ਜਗਦੀਪ ਅਤੇ ਡਾਇਰੈਕਟਰ ਉਦੈ ਪ੍ਰਤਾਪ ਸਿੰਘ ਨੇ ਵੀਡੀਓ ਜਾਰੀ ਕਰਦਿਆ ਵਾਲਮੀਕੀ ਸਮਾਜ ਕੋਲੋਂ ਮਾਫੀ ਮੰਗੀ ਹੈ। ਇਸ ਦੌਰਾਮ ਉਨ੍ਹਾਂ ਕਿਹਾ ਕਿ ਸਾਡਾ ਮਕਸਦ ਕਿਸੇ ਵੀ ਸਮਾਜ ਜਾਂ ਵਿਸ਼ੇਸ਼ ਵਿਅਕਤੀ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਕਾਰਨ ਜਾਣੇ-ਅਣਜਾਣੇ ਵਿੱਚ ਕਿਸੇ ਨੂੰ ਠੇਸ ਪਹੁੰਚੀ ਹੈ, ਤਾਂ ਅਸੀਂ ਉਸ ਕੋਲੋਂ ਮਾਫੀ ਮੰਗਦੇ ਹਾਂ। ਅੱਗੇ ਤੋਂ ਅਜਿਹੀ ਗ਼ਲਤੀ ਨਾ ਹੋਵੇ, ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ।
Previous articleਪੰਜਾਬ-ਹਰਿਆਣਾ ਸਮੇਤ ਕਈ ਸੂਬਿਆਂ ‘ਚ ਬਦਲਿਆ ਮੌਸਮ ਦਾ ਮਜ਼ਾਜ
Next articleਪੂਨਮ ਪਾਂਡੇ ਨੇ ਪਹਿਲਾਂ ਫੈਲਾਈ ਮੌਤ ਦੀ ਝੂਠੀ ਖਬਰ, ਹੁਣ ਡਿਲੀਟ ਕੀਤੀ ਸਰਵਾਈਕਲ ਕੈਂਸਰ ਨਾਲ ਜੁੜੀ ਹਰ ਪੋਸਟ

LEAVE A REPLY

Please enter your comment!
Please enter your name here