ਸੇਬ ਖਾਣਾ ਕੌਣ ਪਸੰਦ ਨਹੀਂ ਕਰਦਾ? ਹਾਲਾਂਕਿ, ਇਹ ਇੱਕ ਅਜਿਹਾ ਫਲ ਹੈ ਜੋ ਹਰ ਸਮੇਂ ਜਾਂ ਕਿਤੇ ਵੀ ਨਹੀਂ ਉਗਾਇਆ ਜਾ ਸਕਦਾ।ਕਿਹਾ ਜਾਂਦਾ ਹੈ ਕਿ ਹਰ ਰੋਜ਼ ਇੱਕ ਸੇਬ ਖਾਣ ਨਾਲ ਕੋਈ ਵੀ ਵਿਅਕਤੀ ਸਿਹਤਮੰਦ ਹੋ ਸਕਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਕਿਹੜੇ ਰਾਜਾਂ ਵਿੱਚ ਸਭ ਤੋਂ ਵੱਧ ਸੇਬ ਪੈਦਾ ਹੁੰਦੇ ਹਨ।
ਜੇਕਰ ਨਹੀਂ, ਤਾਂ ਆਓ ਜਾਣਦੇ ਹਾਂ ਕਿ ਕਿਹੜੇ-ਕਿਹੜੇ ਸੂਬੇ ਦੇਸ਼ ‘ਚ 90 ਫੀਸਦੀ ਸੇਬਾਂ ਦੀ ਸਪਲਾਈ ਕਰਦੇ ਹਨ।
ਭਾਰਤ ਦਾ ਸਭ ਤੋਂ ਵੱਡਾ ਸੇਬ ਉਤਪਾਦਕ ਰਾਜ ਜੰਮੂ ਅਤੇ ਕਸ਼ਮੀਰ ਹੈ। ਇੱਥੇ 1719.42 ਟਨ ਸੇਬ ਪੈਦਾ ਹੁੰਦੇ ਹਨ। ਜੋ ਕਿ 70.54 ਫੀਸਦੀ ਹੈ। ਦੂਜਾ ਸਭ ਤੋਂ ਵੱਡਾ ਸੇਬ ਉਤਪਾਦਕ ਰਾਜ ਹਿਮਾਚਲ ਪ੍ਰਦੇਸ਼ ਹੈ। ਇੱਥੇ 643.85 ਟਨ ਸੇਬ ਪੈਦਾ ਹੁੰਦੇ ਹਨ। ਜੋ ਕਿ 26.42 ਫੀਸਦੀ ਹੈ। ਉੱਤਰਾਖੰਡ ਸੇਬ ਪੈਦਾ ਕਰਨ ਵਾਲਾ ਤੀਜਾ ਸਭ ਤੋਂ ਵੱਡਾ ਰਾਜ ਹੈ। ਇੱਥੇ ਹਰ ਸਾਲ 64.88 ਟਨ ਸੇਬ ਪੈਦਾ ਹੁੰਦੇ ਹਨ। ਜੋ ਕਿ 2.66 ਫੀਸਦੀ ਉਤਪਾਦਨ ਹੈ।ਸੇਬ ਪੈਦਾ ਕਰਨ ਵਾਲਾ ਚੌਥਾ ਰਾਜ ਅਰੁਣਾਚਲ ਪ੍ਰਦੇਸ਼ ਹੈ। ਜਿੱਥੇ 7.34 ਟਨ ਸੇਬ ਪੈਦਾ ਹੁੰਦੇ ਹਨ। ਪੰਜਵੇਂ ਨੰਬਰ ‘ਤੇ ਨਾਗਾਲੈਂਡ ਆਉਂਦਾ ਹੈ। ਜਿੱਥੇ 1.80 ਟਨ ਸੇਬ ਪੈਦਾ ਹੁੰਦੇ ਹਨ। ਇਸ ਤਰ੍ਹਾਂ ਇਨ੍ਹਾਂ ਪੰਜ ਰਾਜਾਂ ਵਿੱਚ ਸੇਬ ਦੀ ਸਭ ਤੋਂ ਵੱਧ ਮਾਤਰਾ ਪੈਦਾ ਹੁੰਦੀ ਹੈ।