Home latest News Driverless train: ਕਠੂਆ ਤੋਂ ਆਪੇ ਚੱਲੀ ਟਰੇਨ ਦੇ ਮਾਮਲੇ ‘ਚ 6 ਲੋਕ...

Driverless train: ਕਠੂਆ ਤੋਂ ਆਪੇ ਚੱਲੀ ਟਰੇਨ ਦੇ ਮਾਮਲੇ ‘ਚ 6 ਲੋਕ ਸਸਪੈਂਡ

48
0

ਜੰਮੂ ਦੇ ਕਠੂਆ ਰੇਲਵੇ ਸਟੇਸ਼ਨ ਤੋਂ ਚੱਲੀ ਮਾਲ  ਗੱਡੀ ਦੇ ਮਾਮਲੇ ਵਿੱਚ 6 ਲੋਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਫ਼ਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਸੰਜੇ ਸਾਹੂ ਨੇ ਦਿੱਤੀ।  ਡੀਆਰਐਮ ਨੇ ਇਹ ਵੀ ਕਿਹਾ ਕਿ ਬੜੀ ਮਿਹਨਤ ਅਤੇ ਵਿਉਂਤਬੰਦੀ ਨਾਲ ਮਾਲ ਗੱਡੀ ਨੂੰ ਰੋਕਿਆ ਗਿਆ ਹੈ । ਉਨ੍ਹਾਂ ਕਿਹਾ ਕਿ ਹੁਣ ਤੱਕ ਬਣਾਈ ਗਈ ਕਮੇਟੀ ਇਹ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ ਕਿ ਇੰਜਣ ਬੰਦ ਹੋਣ ਦੇ ਬਾਵਜੂਦ ਕਰੱਸ਼ਰ ਮਾਲ ਗੱਡੀ ਕਠੂਆ ਰੇਲਵੇ ਸਟੇਸ਼ਨ ਤੋਂ ਚੱਲਕੇ ਉਚੀ ਬੱਸੀ ਕਿਵੇਂ ਪਹੁੰਚੀ।

ਜ਼ਿਕਰ ਕਰ ਦਈਏ ਕਿ ਜੰਮੂ ਦੇ ਕਠੂਆ ਜ਼ਿਲ੍ਹੇ ‘ਚੋਂ ਐਤਵਾਰ ਸਵੇਰੇ 7 ਵਜੇ ਬਿਨਾਂ ਲੋਕੋ ਡਰਾਈਵਰ ਦੇ ਕਰੀਬ 80 ਕਿਲੋਮੀਟਰ ਤੱਕ ਟ੍ਰੈਕ ‘ਤੇ ਚੱਲੀ ਮਾਲ ਗੱਡੀ ਦੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਮਾਲ ਗੱਡੀ ਦਾ ਡਰਾਈਵਰ ਅਤੇ ਲੋਕੋ ਪਾਇਲਟ ਕਠੂਆ ਸਟੇਸ਼ਨ ਤੋਂ ਪੰਜਾਬ ਵੱਲ ਜਾ ਰਹੀ ਸੀ ਤਾਂ ਮਾਲ ਗੱਡੀ ਵਿੱਚ ਮੌਜੂਦ ਨਹੀਂ ਸੀ। ਹਾਲਾਂਕਿ ਇਸ ਮਾਮਲੇ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ ਪਰ ਫਿਰ ਵੀ ਰੇਲਵੇ ਮੰਤਰਾਲੇ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ‘ਚ ਉਕਤ ਸਾਰੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜੋ ਉਸ ਸਮੇਂ ਰੇਲਵੇ ਸਟੇਸ਼ਨ ‘ਤੇ ਡਿਊਟੀ ਦੇ ਰਹੇ ਸਨ। ਸੋਮਵਾਰ ਸਵੇਰ ਤੋਂ ਹੀ ਸੀਨੀਅਰ ਰੇਲਵੇ ਅਧਿਕਾਰੀ ਕਠੂਆ ਰੇਲਵੇ ਸਟੇਸ਼ਨ ‘ਤੇ ਪਹੁੰਚਦੇ ਰਹੇ। ਰੇਲਵੇ ਮੰਤਰਾਲੇ ਅਤੇ ਉੱਤਰੀ ਰੇਲਵੇ ਦੀਆਂ ਵੱਖ-ਵੱਖ ਟੀਮਾਂ ਨੇ ਕਠੂਆ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਉੱਥੇ ਮੌਜੂਦ ਸਬੂਤਾਂ ਅਤੇ ਤੱਥਾਂ ਦੀ ਜਾਂਚ ਕੀਤੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਥਾਂ ‘ਤੇ ਇਹ ਮਾਲ ਗੱਡੀ ਪਟੜੀ ‘ਤੇ ਖੜ੍ਹੀ ਸੀ, ਉੱਥੇ ਥੋੜ੍ਹੀ ਢਲਾਨ ਹੈ ਅਤੇ ਰੇਲਗੱਡੀ ‘ਚ ਬ੍ਰੇਕਾਂ ਨਾ ਲੱਗੇ ਹੋਣ ਕਾਰਨ ਇਹ ਮਾਲ ਗੱਡੀ ਕਠੂਆ ਰੇਲਵੇ ਸਟੇਸ਼ਨ ਤੋਂ ਪੰਜਾਬ ਵੱਲ ਚੱਲ ਪਈ ਅਤੇ  ਲਗਭਗ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ 80 ਕਿਲੋਮੀਟਰ ਦੀ ਦੂਰੀ ਤੈਅ ਕੀਤੀ।

Previous articleCastor Oil: ਬੁੱਲਾਂ ਨੂੰ ਗੁਲਾਬੀ ਰੱਖਣ ਲਈ ਇਸ ਤੇਲ ਦੀ ਕਰੋ ਮਾਲਿਸ਼
Next articleਭਗਵੰਤ ਮਾਨ ਜੀ, ਜੇ ਬੱਚੇ ਦੀ ਮੌਤ ਦਾ ਦੁੱਖ ਹੁੰਦਾ ਤਾਂ ਲਾਸ਼ ਨੂੰ ਇਨ੍ਹੇ ਦਿਨ ਰੁਲਣ ਨਾ ਦਿੰਦੇ !

LEAVE A REPLY

Please enter your comment!
Please enter your name here