Home latest News ਦੂਜੀਆਂ ਜਥੇਬੰਦੀਆਂ ਨੇ ਕਿਉਂ ਨਹੀਂ ਦਿੱਤਾ ‘ਦਿੱਲੀ ਕੂਚ’ ਦਾ ਸਾਥ, ਕੱਲ੍ਹ ਖੋਲ੍ਹੀਆਂ...

ਦੂਜੀਆਂ ਜਥੇਬੰਦੀਆਂ ਨੇ ਕਿਉਂ ਨਹੀਂ ਦਿੱਤਾ ‘ਦਿੱਲੀ ਕੂਚ’ ਦਾ ਸਾਥ, ਕੱਲ੍ਹ ਖੋਲ੍ਹੀਆਂ ਜਾਣਗੀਆਂ ਪਰਤਾਂ ?

81
0

ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਾਰ ਮੁੜ ਤੋਂ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਸ਼ੁਭਕਰਨ ਸਿੰਘ ਦਾ ਕਤਲ ਕਰਨ ਵਾਲਿਆਂ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਜਥੇਬੰਦੀ ਵੱਲੋਂ WTO(World Trade Organization) ਸਮੇਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਪੁਤਲਾ ਫੂਕਿਆ ਜਾਵੇਗਾ।

ਦੂਜੀਆਂ ਜਥੇਬੰਦੀਆਂ ਕਿਉਂ ਨਹੀਂ ਹੋਈਆਂ ਮੋਰਚੇ ਵਿੱਚ ਸ਼ਾਮਲ ?

ਇਸ ਮੌਕੇ ਉਨ੍ਹਾਂ ਦੂਜੀਆਂ ਜਥੇਬੰਦੀਆਂ ਦੇ ਮੋਰਚੇ ਵਿੱਚ ਸ਼ਾਮਲ ਨਾ ਹੋਣ ਬਾਰੇ ਕਿਹਾ ਕਿ ਇਸ ਮੋਰਚੇ ਲਈ 6 ਮਹੀਨਿਆਂ ਤੋਂ ਲਾਮਬੰਦੀ ਕੀਤੀ ਜਾ ਰਹੀ ਸੀ ਤੇ ਦੂਜੇ ਲੀਡਰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ ਇਸ ਬਾਰੇ ਖ਼ੁਲਾਸੇ ਭਲਕੇ ਕੀਤੀ ਜਾਣ ਵਾਲੀ ਪ੍ਰੈਸ ਕਾਨਫ਼ਰੰਸ ਵਿੱਚ ਕੀਤੇ ਜਾਣਗੇ।

ਸਾਡੇ ਉੱਤੇ ਤਸ਼ੱਦਦ ਹੋਇਆ ਪੰਜਾਬ ਸਰਕਾਰ ਨੇ ਕਿਉਂ ਨਹੀਂ ਲਿਆ ਐਕਸ਼ਨ ?

ਕਿਸਾਨ ਆਗੂਆਂ ਨੇ ਕਿਹਾ ਕਿ ਨੌਜਵਾਨ ਪ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਜੋ ਪਰਚਾ ਦਰਜ ਕੀਤਾ ਗਿਆ ਹੈ ਉਹ ਵੀ ਪ੍ਰਿਤਪਾਲ ਸਿੰਘ ਉੱਤੇ ਹੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਦੇ ਟਰੈਕਟਰ ਤੋੜੇ ਗਏ ਹਨ, ਨੌਜਵਾਨਾਂ ਨੂੰ ਗ਼ਾਇਬ ਕੀਤਾ ਗਿਆ ਹੈ ਤੇ ਬਜ਼ੁਰਗਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ। ਪੁਲਿਸ ਦੇ ਤਸ਼ੱਦਦ ਵਿੱਚ ਕਿਸਾਨ ਸ਼ੁਭਕਰਨ ਸਿੰਘ ਦੀ ਜਾਨ ਵੀ ਚਲੀ ਗਈ ਹੈ ਪਰ ਹਾਲੇ ਤੱਕ ਉਸ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਕਿਸਾਨ ਲੀਡਰਾਂ ਨੇ ਕਿਹਾ ਜੋ ਸਰਕਾਰੀ ਸੰਪਤੀ ਦਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕਿਸਾਨਾਂ ਦੀ ਜਾਇਦਾਦਾਂ ਵਿੱਚੋਂ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਨਿੰਦਣਯੋਗ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਮੁੜ ਅਪੀਲ ਕੀਤੀ ਕਿ ਉਨ੍ਹਾਂ ਨੂੰ ਸ਼ਾਂਤੀਪੂਰਵਕ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਦਿੱਤਾ ਜਾਵੇ।

Previous articleਲੁਧਿਆਣਾ ਦੇ ਬੇਕਰੀ ਗੋਦਾਮ ‘ਚ ਧਮਾਕਾ!!
Next articleਬਨੈਣ ਵਾਲੇ ਥਾਣੇਦਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਅੰਮ੍ਰਿਤਸਰ ਦੇ ਕਮਿਸ਼ਨਰ ਵੱਲੋਂ ਐਕਸ਼ਨ

LEAVE A REPLY

Please enter your comment!
Please enter your name here