ਚੀਨੀ ਦੇ ਬਰਤਨਾਂ ਚ ਸਬਜੀ ਜਾਂ ਤੇਲ ਵਾਲੀ ਚੀਜ ਜਿਆਦਾ ਦੇਰ ਨਹੀ ਰੱਖਣੀ ਚਾਹੀਦੀ। ਇਸ ਨਾਲ ਬਰਤਨਾਂ ਚ ਹਲਦੀ ਦੇ ਦਾਗ ਪੈ ਜਾਂਦੇ ਹਨ। ਸਿੰਕ ਦੇ ਆਸ- ਪਾਸ ਕੋਈ ਰਬੜ ਜਾਂ ਫਿਰ ਸਪੰਜ ਦਾ ਮੈਟ ਜਰੂਰ ਵਿਛਾਉ ਤਾਂ ਜੋ ਬਰਤਨ ਹੱਥ ਚੋਂ ਤਿਲਕਣ ਸਮੇਂ ਥੱਲੇ ਡਿੱਗ ਕੇ ਟੁੱਟਣ ਤੋਂ ਬੱਚ ਜਾਣ। ਚੀਨੀ ਦੇ ਬਰਤਨਾਂ ਨੂੰ ਧੋਣ ਵੇਲੇ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਧੋਣ ਤੋਂ ਬਾਅਦ, ਬਰਤਨਾਂ ਨੂੰ ਸਾਫ਼ ਅਤੇ ਨਰਮ ਕੱਪੜੇ ‘ਤੇ ਉਲਟਾ ਰੱਖੋ। ਜਦੋਂ ਪਾਣੀ ਸੁੱਕ ਜਾਵੇ ਤਾਂ ਇਸ ਨੂੰ ਸਾਫ਼ ਕੱਪੜੇ ਨਾਲ ਪੂੰਝੋ, ਕਿਉਂਕਿ ਬਰਤਨਾ ਤੇ ਪਾਣੀ ਦੇ ਦਾਗ ਆਸਾਨੀ ਨਾਲ ਪੈ ਜਾਂਦੇ ਹਨ। ਤੁਸੀਂ ਜ਼ਿਆਦਾਤਰ ਘਰਾਂ ਵਿੱਚ ਅਖਬਾਰ ਵਿੱਚ ਲਪੇਟੇ ਡਿਨਰ ਸੈੱਟ ਜਾਂ ਕਰੌਕਰੀ ਦੇ ਭਾਂਡੇ ਦੇਖੇ ਹੋਣਗੇ। ਅਜਿਹਾ ਕਰੌਕਰੀ ਨੂੰ ਟੁੱਟਣ ਤੋਂ ਬਚਾਉਣ ਲਈ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਤਰ੍ਹਾਂ ਭਾਂਡਿਆਂ ਤੇ ਅਖਬਾਰਾਂ ਦੀ ਸਿਆਹੀ ਚਿਪਕ ਜਾਂਦੀ ਹੈ ਅਤੇ ਚਮਕ ਫਿੱਕੀ ਪੈ ਜਾਂਦੀ ਹੈ। ਹਮੇਸ਼ਾ ਭਾਰੀ ਅਤੇ ਵੱਡੀਆਂ ਪਲੇਟਾਂ ਨੂੰ ਹੇਠਾਂ ਰੱਖੋ ਅਤੇ ਉਨ੍ਹਾਂ ਦੇ ਉੱਪਰ ਹਲਕੇ ਭਾਂਡੇ ਰੱਖੋ। ਬਹੁਤ ਸਾਰੇ ਬਰਤਨ ਇਕੱਠੇ ਨਾ ਰੱਖੋ ਕਿਉਂਕਿ ਇਸ ਨਾਲ ਬਰਤਨ ਟੁੱਟ ਸਕਦੇ ਹਨ। ਕਈ ਵਾਰ ਜਗ੍ਹਾ ਦੀ ਕਮੀ ਕਾਰਨ ਕੁਝ ਔਰਤਾਂ ਹੇਠ ਉਪਰ ਬਰਤਨ ਰੱਖ ਦਿੰਦੀਆਂ ਹਨ। ਇਸ ਤਰ੍ਹਾਂ ਬਰਤਨ ਟੁੱਟ ਸਕਦੇ ਹਨ। ਇਸ ਲਈ ਬਰਤਨ ਦੇ ਵਿਚਕਾਰ ਇੱਕ ਨਰਮ ਕੱਪੜਾ ਜਾਂ ਸਪੰਜ ਦਾ ਟੁਕੜਾ ਰੱਖੋ।