ਪੂਰੀ ਦੁਨੀਆ ਦੇ ਵਿੱਚ ਆਲੂ ਕਾਫੀ ਪ੍ਰਸਿੱਧ ਹੈ। ਆਲੂ ਤੋਂ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਸਾਡੇ ਘਰਾਂ ਵਿੱਚ ਤਿਆਰ ਕੀਤੇ ਜਾਣ ਵਾਲੇ ਭੋਜਨ ਵਿੱਚ ਆਲੂ ਸਭ ਤੋਂ ਵੱਧ ਵਰਤੀ ਜਾਣ ਵਾਲੀ ਸਬਜ਼ੀ ਹੈ। ਹਰ ਉਮਰ ਦੇ ਲੋਕ ਆਲੂ ਖਾਣਾ ਪਸੰਦ ਕਰਦੇ ਹਨ। ਭਾਰਤ ਦੇ ਵਿੱਚ ਆਲੂ ਦੇ ਪਰਾਂਠੇ ਤਾਂ ਬਹੁਤ ਹੀ ਮਸ਼ਹੂਰ ਹਨ। ਜਿਸ ਕਰਕੇ ਆਲੂ ਨੂੰ ਸਬਜ਼ੀਆਂ ਦਾ ਰਾਜਾ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਆਲੂ ਪਸੰਦ ਕਰਦੇ ਹਨ। ਜਿਸ ਕਰਕੇ ਇਸਦੇ ਕਈ ਫਾਇਦੇ ਵੀ ਹਨ, ਪਰ ਦੂਜੇ ਪਾਸੇ ਆਲੂ ਖਾਣ ਦੇ ਕਈ ਨੁਕਸਾਨ (Potatoes Side Effects) ਵੀ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਸਿਰਫ਼ ਇੱਕ ਮਹੀਨੇ ਲਈ ਆਲੂ ਖਾਣਾ ਬੰਦ ਕਰ ਦੇਈਏ ਤਾਂ ਸਰੀਰ ਵਿੱਚ ਕਈ ਜ਼ਬਰਦਸਤ ਬਦਲਾਅ ਆਉਣਗੇ। ਇਸ ਨਾਲ ਤੁਹਾਡੀ ਸਿਹਤ ਵਿੱਚ ਸੁਧਾਰ ਹੋਵੇਗਾ। ਅਜਿਹੇ ‘ਚ ਆਓ ਜਾਣਦੇ ਹਾਂ ਆਲੂ ਨਾ ਖਾਣ ਦੇ ਕੀ ਫਾਇਦੇ ਹੋਣਗੇ…
ਆਲੂ ਨਾ ਖਾਣ ਦੇ ਕੀ ਫਾਇਦੇ ਹੋਣਗੇ? (What are benefits of not eating potatoes)
ਹਾਈ ਬੀਪੀ ਅਤੇ ਦਿਲ ਦੀ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ
ਆਲੂਆਂ, ਚਿਪਸ ਅਤੇ ਫ੍ਰੈਂਚ ਫਰਾਈਜ਼ ਤੋਂ ਬਣੇ ਪ੍ਰੋਸੈਸਡ ਭੋਜਨਾਂ ਵਿੱਚ ਅਕਸਰ ਜ਼ਿਆਦਾ ਸੋਡੀਅਮ ਹੁੰਦਾ ਹੈ। ਜਿਸ ਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਆਲੂ ਨਾ ਖਾਣ ਨਾਲ ਇਨ੍ਹਾਂ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਭਾਰ ਕੰਟਰੋਲ ਹੋਵੇਗਾ
ਆਲੂਆਂ ਵਿੱਚ ਜ਼ਬਰਦਸਤ ਊਰਜਾ ਪਾਈ ਜਾਂਦੀ ਹੈ। ਇਸ ਨਾਲ ਸਰੀਰ ਨੂੰ ਚੰਗੀ ਮਾਤਰਾ ਵਿਚ ਕੈਲੋਰੀ ਮਿਲਦੀ ਹੈ। ਆਮ ਤੌਰ ‘ਤੇ ਆਲੂ ਬਣਾਉਣ ਵਿਚ ਜ਼ਿਆਦਾ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ‘ਚ ਜੇਕਰ ਇਕ ਮਹੀਨੇ ਤੱਕ ਆਲੂ ਖਾਣਾ ਬੰਦ ਕਰ ਦਿੱਤਾ ਜਾਵੇ ਤਾਂ ਭਾਰ ‘ਤੇ ਕਾਬੂ ਪਾਇਆ ਜਾ ਸਕਦਾ ਹੈ।
ਬਲੱਡ ਸ਼ੂਗਰ ਕੰਟਰੋਲ ਰਹੇਗੀ
ਆਲੂ ਦਾ ਸਟਾਰਚ ਬਲੱਡ ਸ਼ੂਗਰ ਲੈਵਲ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ। ਇਸ ਲਈ ਜਦੋਂ ਅਸੀਂ ਇਸ ਨੂੰ ਖਾਣਾ ਬੰਦ ਕਰ ਦਿੰਦੇ ਹਾਂ ਤਾਂ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਆਲੂਆਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਉਨ੍ਹਾਂ ਨੂੰ ਕਈ ਲਾਭ ਮਿਲ ਸਕਦੇ ਹਨ।
ਆਲੂ ਦੀ ਬਜਾਏ ਹੋਰ ਪੋਸ਼ਕ ਤੱਤਾਂ ਦੀ ਵਰਤੋਂ ਕਰੋ
ਆਲੂਆਂ ਵਿੱਚ ਵਿਟਾਮਿਨ ਸੀ ਅਤੇ ਵਿਟਾਮਿਨ ਬੀ6 ਦੇ ਨਾਲ ਪੋਟਾਸ਼ੀਅਮ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੇਕਰ ਤੁਸੀਂ ਆਲੂ ਖਾਣਾ ਛੱਡਣਾ ਚਾਹੁੰਦੇ ਹੋ ਤਾਂ ਇਸ ਦੀ ਬਜਾਏ ਤੁਸੀਂ ਸ਼ਕਰਕੰਦੀ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਸਕਦੇ ਹੋ। ਤੁਸੀਂ ਚਾਹੋ ਤਾਂ ਫੁੱਲ ਗੋਭੀ, ਸ਼ਲਗਮ ਜਾਂ ਕੇਲੇ ਦਾ ਸੇਵਨ ਵੀ ਕਰ ਸਕਦੇ ਹੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।