Home latest News School Time : ਪੰਜਾਬ ‘ਚ ਸਕੂਲਾਂ ਦਾ ਬਦਲਿਆ ਸਮਾਂ

School Time : ਪੰਜਾਬ ‘ਚ ਸਕੂਲਾਂ ਦਾ ਬਦਲਿਆ ਸਮਾਂ

82
0

ਪੰਜਾਬ ਵਿੱਚ ਸਕੂਲਾਂ ਦਾ ਸਮਾਂ 1 ਮਾਰਚ ਤੋਂ ਬਦਲਣ ਜਾ ਰਿਹਾ ਹੈ । ਸਿੱਖਿਆ ਵਿਭਾਗ ਦੇ ਵੱਲੋਂ ਇਹ ਆਦੇਸ਼ ਜਾਰੀ ਕਰ ਦਿੱਤਾ ਜਾ ਗਿਆ ਹੈ । ਵਿਭਾਗ ਦੇ ਮੁਤਾਬਿਕ ਅਪਰ ਪ੍ਰਾਈਮਰੀ ਸਕੂਲਾਂ ਦਾ ਸਮਾਂ 1 ਮਾਰਚ ਤੋਂ ਸਵੇਰ 8.30 ਵਜੇ ਤੋਂ ਦੁਪਹਿਰ ਢਾਈ ਵਜੇ ਤੱਕ ਰਹੇਗਾ ।

ਜਦਕਿ ਮਿਡਲ, ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਦਾ ਸਮਾਂ 8.30 ਤੋਂ ਦੁਪਹਿਰ 2 ਵਜਕੇ 50 ਮਿੰਟ ਤੱਕ ਰਹੇਗਾ। ਸੂਬੇ ਦੇ ਸਾਰੇ ਸਰਕਾਰੀ,ਪ੍ਰਾਈਵੇਟ,ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਨਵਾਂ ਸਮਾਂ ਲਾਗੂ ਹੋਵੇਗਾ । ਸੂਬੇ ਵਿੱਚ 19 ਹਜ਼ਾਰ ਦੇ ਕਰੀਬ ਸਰਕਾਰੀ ਸਕੂਲ ਹਨ। ਇੰਨਾਂ ਵਿੱਚ 30 ਲੱਖ ਤੋਂ ਵੱਧ ਵਿਦਿਆਰਥੀ ਪੜਾਈ ਕਰ ਰਹੇ ਹਨ । ਉਧਰ 10 ਹਜ਼ਾਰ ਦੇ ਕਰੀਬ ਨਿੱਜੀ ਸਕੂਲ ਵੀ ਹਨ।  ਇਸ ਤੋਂ ਇਲਾਵਾ PSEB ਅਤੇ ਪੰਜਾਬ ਸਰਕਾਰ ਨੇ ਵੀ ਵਿਦਿਆਰਥੀਆਂ ਅਤੇ ਅਧਿਆਫਕਾਂ  ਨੂੰ ਲੈਕੇ 2 ਅਹਿਮ ਜਾਣਕਾਰੀਆਂ ਸਾਂਝੀ ਕੀਤੀਆਂ ਹਨ । ਪੰਜਾਬ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਵੀ ਚਾਲੂ ਹੋਰ ਰਹੀਆਂ ਹਨ। ਜਿਸ ਦੇ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੀਤੇ ਦਿਨ ਹੀ ਪੰਜਵੀਂ ਜਮਾਤ ਦੇ  ਵਿਦਿਆਰਥੀਆਂ ਦੇ ਸਾਲਾਨਾ ਬੋਰਡ ਪੇਪਰਾਂ ਦਾ ਐਲਾਨ ਕੀਤਾ ਸੀ। ਪੰਜਵੀਂ ਜਮਾਤ ਦੇ ਪੇਪਰ  7 ਮਾਰਚ ਤੋਂ 14 ਮਾਰਚ ਤੱਕ ਹੋਣਗੇ।  ਪ੍ਰੀਖਿਆਵਾਂ ਸਵੇਰ ਦੇ ਸੈਸ਼ਨ ਦੌਰਾਨ ਲਈਆਂ ਜਾਣਗੀਆਂ। ਬੋਰਡ ਵੱਲੋਂ 2 ਤੇ 3 ਮਾਰਚ ਨੂੰ ਪ੍ਰਸ਼ਨ ਪੱਤਰ ਅਤੇ ਕੇਂਦਰ ਸੁਪਰੀਡੈਂਟ ਦੇ ਪੈਕੇਟ ਸਾਰਿਆਂ ‘ਚ ਵੰਡੇ ਜਾਣਗੇ।

Previous articlePotatoes: ਜੇਕਰ ਇੱਕ ਮਹੀਨੇ ਤੱਕ ਆਲੂ ਖਾਣਾ ਛੱਡ ਦਿਓ ਤਾਂ ਸਿਹਤ ‘ਤੇ ਪਵੇਗਾ ਕੀ ਅਸਰ? ਜਾਣੋ ਮਾਹਿਰਾਂ ਤੋਂ
Next articleਬਹੁਤੇ ਲੋਕ ਨਹੀਂ ਜਾਣਦੇ? 18 ਸਾਲ ਤੋਂ ਘੱਟ ਉਮਰ ਦੇ ਲੋਕ ਵੀ ਕਰ ਸਕਦੇ ਡਰਾਈਵਿੰਗ ਲਾਇਸੈਂਸ ਲਈ ਅਪਲਾਈ

LEAVE A REPLY

Please enter your comment!
Please enter your name here