ਪੰਜਾਬ ਦੇ ਬਜਟ ਸੈਸ਼ਨ ਵਿੱਚ ਅੱਜ ਦਾ ਜ਼ਿਆਦਾਤਰ ਦਿਨ ਮਿਹਣਿਆਂ ਤੇ ਮੁਰਦਾਬਾਦ ਦੇ ਨਾਅਰਿਆਂ ਦੀ ਭੇਟ ਚੜ੍ਹਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਂਗਰਸ ਨੂੰ ਜਮ ਕੇ ਰਗੜੇ ਲਾਏ। ਮਾਨ ਨੇ ਕਿਹਾ ਕਿ ਇੱਥੇ ਇਹ ਮੁਰਦਾਬਾਦ ਦੇ ਨਾਅਰੇ ਲਾ ਰਹੇ ਹਨ ਤੇ ਦਿੱਲੀ ਵਿੱਚ ਸਾਡੇ ਤੋਂ ਮਿੰਨਤਾ ਕਰਕੇ ਸੀਟਾਂ ਮੰਗ ਰਹੇ ਹਨ।
ਭਾਰਤ ਜੋੜੋ ਯਾਤਰਾ ਜਦੋਂ ਪੰਜਾਬ ਵਿੱਚ ਆਈ ਤਾਂ….
ਮੁੱਖ ਮੰਤਰੀ ਨੇ ਸਦਨ ਵਿੱਚ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਜ਼ਿਕਰ ਕੀਤਾ ਕਿ ਜਦੋਂ ਰਾਹੁਲ ਗਾਂਧੀ ਦੀ ਯਾਤਰਾ ਪੰਜਾਬ ਵਿੱਚ ਆਉਣੀ ਸੀ ਤਾਂ ਕਾਂਗਰਸ ਦੇ ਚੋਟੀ ਦੇ ਲੀਡਰ ਉਨ੍ਹਾਂ ਕੋਲ ਆਏ ਤੇ ਉਨ੍ਹਾਂ ਨੂੰ ਸੁਰੱਖਿਆ ਮੰਗੀ। ਸਰਕਾਰ ਦਾ ਫਰਜ਼ ਸੀ ਸੁਰੱਖਿਆ ਦੇਣਾ ਤਾਂ ਦੇਣ ਲਈ ਹਾਂ ਕੀਤੀ ਪਰ ਜਦੋਂ ਪੁੱਛਿਆ ਗਿਆ ਕਿ ਸੁਰੱਖਿਆ ਕਿਵੇਂ ਕਰਨੀ ਹੈ ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਆਮ ਲੋਕ ਰਾਹੁਲ ਗਾਂਧੀ ਦੇ ਨੇੜੇ ਨਹੀਂ ਆਉਣਾ ਚਾਹੀਗਾ। ਮੈਂ ਕਿਹਾ ਕਿ ਜੇ ਕਿਸੇ ਨੂੰ ਨੇੜੇ ਆਉਣ ਹੀ ਨਹੀਂ ਦੇਣਾ ਤਾਂ ਇਸ ਯਾਤਰਾ ਦਾ ਕੀ ਫ਼ਾਇਦਾ।
ਕਾਂਗਰਸ ਆਲਿਆਂ ਨੇ ਜੋ ਜਲੂਸ ਕੱਢਿਆ ਮਹਿੰਗਾ ਪਵੇਗਾ
ਇਸ ਮੌਕੇ ਮਾਨ ਨੇ ਰਾਜਾ ਵੜਿੰਗ ਉੱਤੇ ਤੰਜ ਕਸਦਿਆਂ ਕਿਹਾ ਕਿ ਭਾਰਤ ਜੋੜੋ ਯਾਤਰਾ ਵਿੱਚੋਂ ਤਾਂ ਰਾਜਾ ਵੜਿੰਗ ਨੂੰ ਕਈ ਵਾਰ ਬਾਹਰ ਕੱਢਿਆ ਗਿਆ, ਅਖ਼ੀਰ ਉਸ ਨੂੰ ਰਾਜਾ ਵੜਿੰਗ ਦੇ ਨਾਂਅ ਵਾਲੀ ਟੀ-ਸ਼ਰਟ ਪਾਉਣੀ ਪਈ ਜੋ ਕਿ ਅੰਗਰੇਜ਼ੀ ਵਿੱਚ ਲਿਖਿਆ ਸੀ ਤਾਂ ਕਿ ਉਹ ਪੜ੍ਹ ਕੇ ਬਾਹਰ ਨਾ ਕੱਢਣ। ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਟੀਵੀ ਉੱਤੇ ਆਉਣ ਦਾ ਸ਼ੌਂਕ ਹੈ ਤੇ ਹੁਣ ਬਾਹਰ ਜਾ ਕੇ ਪ੍ਰੈਸ ਕਾਨਫ਼ਰੰਸ ਕਰ ਰਹੇ ਹਨ। ਇਨ੍ਹਾਂ 17-18 ਜਾਣਿਆਂ ਵਿੱਚ ਇਨ੍ਹਾਂ ਦੇ ਆਪਣੇ ਹੀ 5 ਗਰੁੱਪ ਹਨ। ਇਨ੍ਹਾਂ ਨੇ ਜੋ ਜਲੂਸ ਕੱਢਿਆ ਉਹ ਇਨ੍ਹਾਂ ਨੂੰ ਮਹਿੰਗਾ ਪਵੇਗਾ, ਇਨ੍ਹਾਂ ਦਾ ਹਾਲ ਦਿੱਲੀ ਵਾਲਾ ਹੋਵੇਗਾ। ਮਾਨ ਨੇ ਕਿਹਾ ਕਿ ਇੱਥੇ ਇਹ ਭਗਵੰਤ ਮਾਨ ਮੁਰਦਾਬਾਦ ਦੇ ਨਾਅਰੇ ਲਾ ਰਹੇ ਹਨ ਪਰ ਹੁਣ ਦਿੱਲੀ ਵਿੱਚ ਦੋ ਸੀਟਾਂ ਲੈਣ ਲਈ ਮਿੰਨਤਾ ਕਰ ਰਹੇ ਹਨ। ਇਨ੍ਹਾਂ ਨੂੰ ਮਾਣਹਾਨੀ ਨਹੀਂ ਇਨ੍ਹਾਂ ਨੂੰ ਮਾਨਹਾਨੀ ਹੋਣੀ ਹੈ।
ਬਾਜਵਾ ਦਾ ਬੇਟਾ ਬਨਣਾ ਚਾਹੁੰਦਾ ਐਕਟਰ ਪਰ…
ਮੁੱਖ ਮੰਤਰੀ ਨੇ ਬਾਜਵਾ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਾਜਵਾ ਸਾਬ੍ਹ ਦਾ ਬੇਟਾ ਹੀਰੋ ਬਣਨਾ ਚਾਹੁੰਦਾ ਹੈ ਪਰ ਕਲਾ ਤਾਂ ਕੁਦਰਤ ਦੀ ਦੇਣ ਹੈ, ਇਸ ਨੂੰ ਕਿਸੇ ਨੇ ਵੀ ਫਿਲਮ ਵਿੱਚ ਨਹੀਂ ਲਿਆ ਹੁਣ ਉਹ ਘਰੇ ਬਾਪੂ ਨਾਲ ਲੜੀ ਜਾਂਦਾ ਵੀ ਤੂੰ ਫਿਲਮ ਬਣਾ, ਪਰ ਪਤਾ ਬਾਪੂ ਨੂੰ ਵੀ ਹੈ ਇਹਦੇ ਵਿੱਚ ਕੋਈ ਗੱਲ਼ ਨਹੀਂ,