Home Desh ਰਾਤ ਨੂੰ ਦੁੱਧ ਨਾਲ 4 ਤਾਕਤਵਰ ਜੜੀ-ਬੂਟੀਆਂ ਦਾ ਕਰੋ ਸੇਵਨ

ਰਾਤ ਨੂੰ ਦੁੱਧ ਨਾਲ 4 ਤਾਕਤਵਰ ਜੜੀ-ਬੂਟੀਆਂ ਦਾ ਕਰੋ ਸੇਵਨ

55
0

ਕਮਜ਼ੋਰੀ ਸਰੀਰ ਨੂੰ ਖੋਖਲਾ ਕਰ ਦਿੰਦੀ ਹੈ। ਕੁਝ ਲੋਕ ਸਰੀਰ ਦੇ ਖਾਸ ਹਿੱਸਿਆਂ ਵਿੱਚ ਕਮਜ਼ੋਰੀ ਮਹਿਸੂਸ ਕਰਦੇ ਹਨ, ਜਿਵੇਂ ਕਿ ਬਾਹਾਂ ਜਾਂ ਲੱਤਾਂ ਵਿੱਚ ਕਮਜ਼ੋਰੀ। ਕੁਝ ਲੋਕ ਆਪਣੇ ਪੂਰੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਕਰਦੇ ਹਨ। ਕਮਜ਼ੋਰੀ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਸਹੀ ਖੁਰਾਕ ਨਾ ਮਿਲਣ ਕਾਰਨ ਵੀ ਕਮਜ਼ੋਰੀ ਮਹਿਸੂਸ ਹੁੰਦੀ ਹੈ।

ਕਮਜ਼ੋਰੀ ਕਾਰਨ ਕਈ ਸਰੀਰਕ ਸਮੱਸਿਆਵਾਂ ਆਉਂਦੀਆਂ ਹਨ ਪਰ ਕਈ ਵਾਰ ਇਹ ਮਾਨਸਿਕ ਸਮੱਸਿਆਵਾਂ ਵਿੱਚ ਵੀ ਬਦਲ ਜਾਂਦੀਆਂ ਹਨ। ਡਾਕਟਰੀ ਭਾਸ਼ਾ ਵਿੱਚ ਇਸ ਨੂੰ ਅਸਥੀਨੀਆ ਕਿਹਾ ਜਾਂਦਾ ਹੈ। ਸਿਹਤ ਮਾਹਿਰਾਂ ਮੁਤਾਬਕ ਜੇਕਰ ਕਿਸੇ ਬਿਮਾਰੀ ਕਾਰਨ ਸਰੀਰ ਵਿੱਚ ਕਮਜ਼ੋਰੀ ਜਾਂ ਥਕਾਵਟ ਆਉਂਦੀ ਹੈ ਤਾਂ ਰੋਗ ਠੀਕ ਹੋਣ ਦੇ ਨਾਲ-ਨਾਲ ਕਮਜ਼ੋਰੀ ਤੇ ਥਕਾਵਟ ਵੀ ਦੂਰ ਹੋ ਜਾਂਦੀ ਹੈ। ਦੂਜੇ ਪਾਸੇ ਜੇਕਰ ਇਹ ਬਿਨਾਂ ਕਿਸੇ ਬਿਮਾਰੀ ਦੇ ਹੋ ਰਿਹਾ ਹੈ ਤਾਂ ਤੁਹਾਨੂੰ ਵਿਸ਼ੇਸ਼ ਪੌਸ਼ਟਿਕ ਤੱਤਾਂ ਵੱਲ ਧਿਆਨ ਦੇਣਾ ਹੋਵੇਗਾ। ਇਸ ਲਈ ਰੋਜ਼ਾਨਾ ਪੂਰੇ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ। ਕੁਝ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਡੀ ਕਮਜ਼ੋਰੀ ਤੇ ਥਕਾਵਟ ਦੀ ਸਮੱਸਿਆ ਦੂਰ ਹੋ ਸਕਦੀ ਹੈ।

ਕਮਜ਼ੋਰੀ ਦੂਰ ਕਰਨ ਦੇ ਸੌਖੇ ਤਰੀਕੇ

1. ਅਸ਼ਵਗੰਧਾ
ਹੈਲਥਲਾਈਨ ਦੀ ਰਿਪੋਰਟ ਮੁਤਾਬਕ ਅਜਿਹੀਆਂ ਕਈ ਖੋਜਾਂ ਹੋਈਆਂ ਹਨ, ਜਿਨ੍ਹਾਂ ‘ਚ ਅਸ਼ਵਗੰਧਾ ਦੇ ਫਾਇਦਿਆਂ ਬਾਰੇ ਦਾਅਵੇ ਕੀਤੇ ਗਏ ਹਨ। ਇੱਕ ਅਧਿਐਨ ਵਿੱਚ, ਜਦੋਂ ਬਜ਼ੁਰਗ ਲੋਕਾਂ ਨੂੰ ਕੁਝ ਹਫ਼ਤਿਆਂ ਲਈ 600 ਮਿਲੀਗ੍ਰਾਮ ਅਸ਼ਵਗੰਧਾ ਦਾ ਸੇਵਨ ਕਰਨ ਲਈ ਕਿਹਾ ਗਿਆ, ਤਾਂ ਉਨ੍ਹਾਂ ਦੀ ਕਮਜ਼ੋਰੀ ਦੂਰ ਹੋ ਗਈ ਤੇ ਉਨ੍ਹਾਂ ਨੂੰ ਤਾਕਤ ਵੀ ਮਿਲੀ। ਅਸ਼ਵਗੰਧਾ ਤਾਕਤ ਨੂੰ ਜਲਦੀ ਪੂਰੀ ਕਰਨ ਲਈ ਇੱਕ ਸ਼ਕਤੀਸ਼ਾਲੀ ਦਵਾਈ ਹੈ। ਅਸ਼ਵਗੰਧਾ ਦਿਮਾਗ ਦੇ ਕਾਰਜ ਨੂੰ ਬਹੁਤ ਜਲਦੀ ਐਕਟਿਵ ਕਰਨਾ ਸ਼ੁਰੂ ਕਰ ਦਿੰਦੀ ਹੈ। ਤੁਸੀਂ ਇਸ ਨੂੰ ਰਾਤ ਨੂੰ ਦੁੱਧ ਦੇ ਨਾਲ ਮਿਲਾ ਕੇ ਸੇਵਨ ਕਰ ਸਕਦੇ ਹੋ। ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਵਿੱਚ ਦੋ ਜਾਂ ਤਿੰਨ ਚਮਚ ਅਸ਼ਵਗੰਧਾ ਮਿਲਾ ਕੇ ਪੀਓ। ਬਹੁਤ ਜਲਦੀ ਤੁਸੀਂ ਤਾਕਤ ਮਹਿਸੂਸ ਕਰਨਾ ਸ਼ੁਰੂ ਕਰ ਦਿਓਗੇ।

2. ਏਸ਼ੀਅਨ ਜਿਨਸੈਂਗ
ਜਿਨਸੈਂਗਇੱਕ ਬਹੁਤ ਹੀ ਪ੍ਰਸਿੱਧ ​​ਜੜੀ ਬੂਟੀ ਹੈ। ਜਿਨਸੈਂਗ ਦੀ ਜੜ੍ਹ ਤੋਂ ਪਾਊਡਰ ਬਣਾਇਆ ਜਾਂਦਾ ਹੈ। ਇਸ ਨੂੰ ਦਵਾਈ ਦੇ ਤੌਰ ਤੇ ਵਰਤਿਆ ਜਾਂਦਾ ਹੈ। ਜਿਨਸੈਂਗ ਇੱਕ ਐਨਰਜ਼ੀ ਬੂਸਟਰ ਹੈ। ਇਹ ਦਿਮਾਗ ਦੇ ਕੰਮ ਨੂੰ ਤੇਜ਼ ਕਰਦਾ ਹੈ ਤੇ ਸਰੀਰ ਵਿੱਚ ਖੂਨ ਦਾ ਸੰਚਾਰ ਵਧਾਉਂਦਾ ਹੈ। ਖਿਡਾਰੀਆਂ ਨੂੰ ਖਾਸ ਤੌਰ ‘ਤੇ ਦੁੱਧ ਨਾਲ ਜਿਨਸੈਂਗ ਪਾਊਡਰ ਦਿੱਤਾ ਜਾਂਦਾ ਹੈ। ਤੁਸੀਂ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਪੀ ਸਕਦੇ ਹੋ। ਹਾਲਾਂਕਿ ਇਸ ਨੂੰ ਪੀਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

3. ਗੁਆਰਾਨਾ
ਗੁਆਰਾਨਾ ਵੀ ਇੱਕ ਐਨਰਜੀ ਡਰਿੰਕ ਹੈ। ਇਸ ਵਿੱਚ ਸ਼ਕਤੀ ਵਧਾਉਣ ਵਾਲੇ ਮਿਸ਼ਰਣ ਪਾਏ ਜਾਂਦੇ ਹਨ। ਗੁਆਰਾਨਾ ਦਿਮਾਗ ਦੇ ਕੰਮ ਨੂੰ ਬਹੁਤ ਤੇਜ਼ੀ ਨਾਲ ਐਕਟਿਵ ਕਰਦਾ ਹੈ। ਇੱਕ ਅਧਿਐਨ ਮੁਤਾਬਕ ਗੁਆਰਾਨਾ ਨੂੰ ਹੋਰ ਸਪਲੀਮੈਂਟਸ ਦੇ ਨਾਲ ਲੈਣ ਨਾਲ ਅਟੈਨਸ਼ਨ ਤੇ ਅਲਰਟਨੈੱਸ ਵਧਦੀ ਹੈ ਤੇ ਯਾਦ ਸ਼ਕਤੀ ਵੀ ਵਧਦੀ ਹੈ। ਹਾਲਾਂਕਿ ਗੁਆਰਾਨਾ ਦੇ ਕੋਈ ਖਾਸ ਮਾੜੇ ਪ੍ਰਭਾਵ ਨਹੀਂ ਹੁੰਦੇ। ਇਹ ਕੁਝ ਲੋਕਾਂ ਵਿੱਚ ਦਿਲ ਦੀ ਧੜਕਣ ਨੂੰ ਵਧਾ ਸਕਦਾ ਹੈ।

4. ਸੇਜ
ਸੇਜ ਵੀ ਊਰਜਾ ਵਧਾਉਣ ਵਾਲਾ ਪਦਾਰਥ ਹੈ। ਇਸ ਦਾ ਸੇਵਨ ਕਰਨ ਨਾਲ ਕਮਜ਼ੋਰੀ ਬਹੁਤ ਜਲਦੀ ਦੂਰ ਹੁੰਦੀ ਹੈ। ਸੇਜ ਇੱਕ ਜੜੀ ਬੂਟੀ ਹੈ ਜਿਸ ਦੇ ਪੱਤੇ ਵਰਤੇ ਜਾਂਦੇ ਹਨ। ਸੇਜ ਵਿੱਚ ਲੂਟੀਨ, ਰੋਸਮੇਰੀਨਿਕ ਐਸਿਡ, ਕਪੂਰ, ਕਵੇਰਸਟਿਨ ਤੇ ਐਪੀਜੇਨਿਨ ਨਾਮਕ ਮਿਸ਼ਰਣ ਹੁੰਦੇ ਹਨ। ਇਹ ਸਾਰੇ ਊਰਜਾ ਬੂਸਟਰ ਵਜੋਂ ਕੰਮ ਕਰਦੇ ਹਨ। ਸੇਜ ਦੇ ਸੇਵਨ ਨਾਲ ਅਲਰਟਨੈੱਸ ਵਧਦੀ ਹੈ। ਸੇਜ ਦਿਮਾਗ ਦੇ ਕੰਮ ਨੂੰ ਵੀ ਐਕਟਿਵ ਕਰਦਾ ਹੈ ਤੇ ਸਰੀਰ ਨੂੰ ਊਰਜਾ ਨਾਲ ਜਲਦੀ ਭਰ ਦਿੰਦਾ ਹੈ।

Previous articleਕੀ ਭਾਰਤੀਆਂ ਵਿੱਚ ਵਧ ਰਹੇ ਕੈਂਸਰ ਦੇ ਮਾਮਲਿਆਂ ਦਾ ਕਾਰਨ ਮੋਟਾਪਾ ?
Next articleਕੌਫੀ ਨਾਲ ਕੈਂਸਰ ਦਾ ਇਲਾਜ!

LEAVE A REPLY

Please enter your comment!
Please enter your name here