ਖੰਨਾ ‘ਚ 103 ਸਾਲਾ ਮਾਤਾ ਚਰਨ ਕੌਰ ਦਾ ਦੇਹਾਂਤ ਹੋ ਗਿਆ ਹੈ। ਪਰਿਵਾਰ ਨੇ ਬੈਂਡ-ਵਾਜਿਆਂ ਨਾਲ ਅੰਤਿਮ ਯਾਤਰਾ ਕੱਢੀ। ਫੁੱਲਾਂ ਤੇ ਗੁਬਾਰਿਆਂ ਨਾਲ ਅਰਥੀ ਸਜਾਈ ਤੇ ਪਟਾਕੇ ਵੀ ਚਲਾਏ ਗਏ। ਖੰਨਾ ਦੇ ਪਿੰਡ ਰਸੂਲੜਾ ਦੀ ਵਸਨੀਕ ਚਰਨ ਕੌਰ ਨੂੰ ਜ਼ਿੰਦਗੀ ਵਿੱਚ ਕਦੇ ਵੀ ਲੰਬੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਿਆ। ਕਈ ਵਾਰ ਬੁਖਾਰ ਜਾਂ ਖੰਘ ਦੀ ਸ਼ਿਕਾਇਤ ਹੋ ਜਾਂਦੀ ਸੀ। ਚਰਨ ਕੌਰ ਆਖਰੀ ਪਲਾਂ ਵਿੱਚ ਵੀ ਤੰਦਰੁਸਤ ਸੀ। ਪਰਿਵਾਰ ਨਾਲ ਹੱਸ-ਹੱਸ ਕੇ ਗੱਲਾਂ ਕੀਤੀਆਂ ਤੇ ਝੱਟ ਹੀ ਸਦੀਵੀ ਨੀਂਦ ਸੌਂ ਗਈ। ਸੋਮਵਾਰ ਨੂੰ ਪਰਿਵਾਰ ਤੇ ਪਿੰਡ ਵਾਸੀਆਂ ਨੇ ਬੈਂਡ-ਵਾਜਿਆਂ ਨਾਲ ਮਰਹੂਮ ਚਰਨ ਕੌਰ ਦੀ ਅੰਤਿਮ ਯਾਤਰਾ ਕੱਢੀ। ਅਰਥੀ ਨੂੰ ਫੁੱਲਾਂ ਤੇ ਗੁਬਾਰਿਆਂ ਨਾਲ ਸਜਾਇਆ ਗਿਆ। ਪਟਾਕੇ ਚਲਾਏ ਗਏ ਤੇ ਮਾਤਾ ਚਰਨ ਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅਜਿਹੇ ਲੋਕਾਂ ਦੀ ਸਿਹਤ ਦੇ ਰਾਜ ਬਾਰੇ ਚਰਚਾ ਰਹਿੰਦੇ ਹੈ ਜੋ ਲੰਬੀ ਉਮਰ ਬਤੀਤ ਕਰਦੇ ਹਨ। ਚਰਨ ਕੌਰ ਨੇ ਆਪਣੀ ਜ਼ਿੰਦਗੀ ਦੇ 103 ਸਾਲ ਬਤੀਤ ਕੀਤੇ। ਪ੍ਰਮਾਤਮਾ ਦੀ ਕਿਰਪਾ ਨਾਲ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਲੰਬੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਿਆ। ਕਈ ਵਾਰ ਬੁਖਾਰ ਜਾਂ ਖੰਘ ਦੀ ਸ਼ਿਕਾਇਤ ਹੋ ਜਾਂਦੀ ਸੀ। ਚਰਨ ਕੌਰ ਆਖਰੀ ਪਲਾਂ ਵਿੱਚ ਵੀ ਠੀਕ ਸੀ। ਹੱਸਦੇ-ਖੇਡਦੇ ਪਰਿਵਾਰ ਨਾਲ ਗੱਲਾਂ ਕਰਦੇ ਉਹ ਸਦੀਵੀ ਨੀਂਦ ਸੌਂ ਗਈ। ਚਰਨ ਕੌਰ ਦਾ ਪੂਰਾ ਪਰਿਵਾਰ ਹੀ ਸ਼ਾਕਾਹਾਰੀ ਹੈ। ਚਰਨ ਕੌਰ ਨੇ ਵੀ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਮਾਸ ਤੇ ਅੰਡੇ ਦਾ ਸੇਵਨ ਨਹੀਂ ਕੀਤਾ। ਸਾਦਾ ਜੀਵਨ ਬਤੀਤ ਕਰਦੇ ਸਨ। ਘਰ ਦਾ ਖਾਣਾ ਖਾਂਦੇ ਸਨ। ਸਵੇਰੇ, ਦੁਪਹਿਰ ਤੇ ਸ਼ਾਮ ਨੂੰ ਦਾਲ ਤੇ ਸਬਜ਼ੀ ਨਾਲ ਚਪਾਤੀ ਨੂੰ ਖੁਰਾਕ ਵਿੱਚ ਸ਼ਾਮਲ ਕੀਤਾ ਜਾਂਦਾ ਸੀ। ਉਹ ਦਿਨ ਵਿੱਚ ਇੱਕ ਵਾਰ ਫਲ ਵੀ ਖਾਂਦੇ ਸੀ। ਫਰਿੱਜ ਦਾ ਪਾਣੀ ਕਦੇ ਨਹੀਂ ਪੀਤਾ। ਗਰਮੀਆਂ ਵਿੱਚ ਵੀ ਤਾਜ਼ਾ ਪਾਣੀ ਪੀਂਦੇ ਸਨ। ਅੰਤਿਮ ਸੰਸਕਾਰ ਮੌਕੇ ਚਰਨ ਕੌਰ ਦੇ ਪੁੱਤਰ ਮੇਵਾ ਸਿੰਘ (ਬੈਂਕ ਮੈਨੇਜਰ) ਤੇ ਪੋਤਰੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਰਿਵਾਰ ਵਿੱਚੋਂ ਬਜ਼ੁਰਗ ਦੇ ਵਿਛੋੜੇ ਦਾ ਦੁਖ ਤਾਂ ਹੁੰਦਾ ਹੈ ਪਰ ਉਹ ਖੁਸ਼ ਵੀ ਹਨ ਕਿਉਂਕਿ ਅੱਜ ਦੇ ਯੁੱਗ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੈ ਤੇ ਉਮਰ 60-70 ਤੱਕ ਮੁਸ਼ਕਲ ਨਾਲ ਪਹੁੰਚਦੀ ਹੈ। ਉਨ੍ਹਾਂ ਦੀ ਮਾਤਾ 100 ਸਾਲਾਂ ਤੋਂ ਵੱਧ ਦਾ ਸਿਹਤਮੰਦ ਜੀਵਨ ਬਤੀਤ ਕਰਕੇ ਗਏ ਸੀ। ਇਹ ਬੜੇ ਭਾਗਾਂ ਦੀ ਗੱਲ ਹੈ।