ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਸ਼ਬਦੀ ਵਾਰ ਲਗਾਤਾਰ ਜਾਰੀ ਹਨ। ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਅਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਆਫ਼ਰ ਦਿੱਤਾ ਸੀ ਅਤੇ ਕਿਹਾ ਸੀ ਕਿ ਤੁਸੀਂ ਸਾਡੇ ਮੁੱਖ ਮੰਤਰੀ ਚਿਹਰਾ ਬਣ ਜਾਓ, ਪਰ ਨਵਜੋਤ ਸਿੰਘ ਸਿੱਧੂ ਨੇ ਇਹ ਆਫ਼ਰ ਠੁਕਰਾ ਦਿੱਤਾ ਸੀ। ਸੀਐਮ ਭਗਵੰਤ ਮਾਨ ਦੇ ਇਸ ਦਾਅਵੇ ਦਾ ਨਵਜੋਤ ਸਿੰਘ ਸਿੱਧੂ ਨੇ ਹੁਣ ਜਵਾਬ ਦੇ ਦਿੱਤਾ ਹੈ। ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਹਨਾਂ ਨੇ ਮੁੱਖ ਮੰਤਰੀ ਚਿਹਰੇ ਬਾਰੇ ਜਾਣਕਾਰੀ ਦਿੱਤੀ ਹੈ। ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ਕਿ – ਮੈਂ ਯਕੀਨੀ ਤੌਰ ‘ਤੇ ਦੱਸ ਸਕਦਾ ਹਾਂ ਕਿ ਕਿਸ ਨੇ ਸੰਪਰਕ ਕੀਤਾ, ਜੇ ਸਮਾਂ ਹੈ ਤਾਂ ਸੁਣੋ ਭਗਵੰਤ ਮਾਨ ਸਾਹਿਬ।
ਬੇਸ਼ੱਕ… ਭਾਵੇਂ ਉਹ ਜਗ੍ਹਾ ਬਾਰੇ ਪੁੱਛਣ, ਮੈਂ ਜਗ੍ਹਾ ਵੀ ਦੱਸਾਂਗਾ ਪਰ, ਉਹ ਨਹੀਂ ਪੁੱਛਣਗੇ, ਉਨ੍ਹਾਂ ਨੂੰ ਗੁਰਦੁਆਰੇ ਦੀਆਂ ਪੌੜੀਆਂ ਚੜ੍ਹਨ ਲਈ ਕਹੋ। ਉਨ੍ਹਾਂ ਦੀ ਪਿੱਠ ਸੁਣਦੀ ਹੈ। ਉਸਨੇ ਮੈਨੂੰ ਕਿਹਾ, ਭਾਈ… ਮੈਂ ਤੁਹਾਡਾ ਡਿਪਟੀ ਬਣਨ ਲਈ ਤਿਆਰ ਹਾਂ, ਮੈਨੂੰ ਕਾਂਗਰਸ ਵਿੱਚ ਸ਼ਾਮਲ ਕਰੋ। ਜੇਕਰ ਤੁਸੀਂ ‘ਆਪ’ ‘ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਮੈਂ ਹੁਣ ਵੀ ਤੁਹਾਡਾ ਡਿਪਟੀ ਬਣਨ ਲਈ ਤਿਆਰ ਹਾਂ। ਪਰ, ਮੈਂ ਉਨ੍ਹਾਂ ਨੂੰ ਕਿਹਾ, ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਪ੍ਰਤੀ ਵਚਨਬੱਧ ਹਨ। ਇਹ ਸੰਭਵ ਨਹੀਂ ਹੈ। ਜੇਕਰ ਤੁਸੀਂ ਆਉਣਾ ਚਾਹੁੰਦੇ ਹੋ, ਤਾਂ ਜੀ ਆਇਆਂ ਨੂੰ। ਦਿੱਲੀ ਜਾ ਕੇ ਭਰਾ (ਰਾਹੁਲ ਗਾਂਧੀ) ਨਾਲ ਗੱਲ ਕਰੋ। ਇਸ ਤੋਂ ਬਾਅਦ ਮੈਂ ਉਸ ਨਾਲ ਗੱਲ ਨਹੀਂ ਕੀਤੀ। ਗੁਰੂਘਰ ਦੀਆਂ ਪੌੜੀਆਂ ਚੜ੍ਹਨ ਨੂੰ ਕਹੋ ਕਿ ਨਵਜੋਤ ਸਿੰਘ ਸਿੱਧੂ ਦੀ ਜ਼ਮੀਰ ਵਿਕ ਗਈ ਹੈ ?
ਦਰਅਸਲ ਇੱਕ ਨੈਸ਼ਨਲ ਚੈਨਲ ਨੂੰ ਦਿੱਤੀ ਇੰਟਰਵੀਊ ਵਿੱਚ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਦੋ ਸਾਲ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਸੀ। ਸੀਐਮ ਮਾਨ ਨੇ ਕਿਹਾ ਕਿ ਉਦੋਂ ਮੈਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕਿਹਾ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਸਾਡੀ ਪਾਰਟੀ ‘ਚ ਆ ਜਾਂਦੇ ਹਨ ਤਾਂ ਅਸੀਂ ਉਹਨਾਂ ਨੂੰ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਬਣਾ ਸਕਦੇ ਹਾਂ। ਮਾਨ ਨੇ ਕਿਹਾ ਕਿ ਪਰ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਉਦੋਂ ਨਵਜੋਤ ਸਿੰਘ ਸਿੱਧੂ ਸਾਡੇ ਨਾਲ ਮਿਲ ਜਾਂਦੇ, ਸਾਡੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਤਾਂ ਉਹ ਅੱਜ ਮੇਰੀ ਜਗ੍ਹਾ ਮੁੱਖ ਮੰਤਰੀ ਬਣੇ ਹੁੰਦੇ। ਨਵਜੋਤ ਸਿੰਘ ਸਿੱਧੂ ਕੋਲ ਮੌਕਾ ਸੀ ਪੰਜਾਬ ਦੀ ਸੇਵਾ ਕਰਨ ਦਾ ਜੋ ਉਹਨਾ ਨੇ ਗਵਾ ਲਿਆ ਹੈ।