Home Desh ਕੀ ‘ਬਬੀਤਾ ਜੀ’ ਨੇ ਖੁਦ ਤੋਂ 9 ਸਾਲ ਛੋਟੇ ‘ਟਪੂ’ ਨਾਲ ਕਰਵਾਈ...

ਕੀ ‘ਬਬੀਤਾ ਜੀ’ ਨੇ ਖੁਦ ਤੋਂ 9 ਸਾਲ ਛੋਟੇ ‘ਟਪੂ’ ਨਾਲ ਕਰਵਾਈ ਮੰਗਣੀ ?

77
0

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ (Taarak Mehta Ka Ooltah Chashmah) ਟੀਵੀ ਦਾ ਇੱਕ ਮਸ਼ਹੂਰ ਕਾਮੇਡੀ ਸ਼ੋਅ ਹੈ। ਜਿਸ ਦਾ ਹਰ ਕਿਰਦਾਰ ਅੱਜ ਦਰਸ਼ਕਾਂ ਦੇ ਦਿਲਾਂ ‘ਚ ਵਸਿਆ ਹੋਇਆ ਹੈ। ਸੀਰੀਅਲ ‘ਚ ਨਜ਼ਰ ਆਉਣ ਵਾਲੀ ‘ਬਬੀਤਾ ਜੀ’ ਯਾਨੀ ਮੁਨਮੁਨ ਦੱਤਾ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਅਦਾਕਾਰਾ ਨੇ ਸ਼ੋਅ ‘ਚ ‘ਟੱਪੂ’ ਦਾ ਕਿਰਦਾਰ ਨਿਭਾਉਣ ਵਾਲੇ ਰਾਜ ਅਨਦਕਟ (Raj Anadkat) ਨਾਲ ਮੰਗਣੀ ਕਰ ਲਈ ਹੈ। ਜੋ ਉਸ ਤੋਂ 9 ਸਾਲ ਛੋਟਾ ਹੈ। ਹੁਣ ਇਨ੍ਹਾਂ ਖਬਰਾਂ ‘ਤੇ ਮੁਨਮੁਨ ਦੱਤਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਜਾਣੋ ਅਦਾਕਾਰਾ ਨੇ ਕੀ ਕਿਹਾ ?

ਮੰਗਣੀ ਦੀਆਂ ਖਬਰਾਂ ‘ਤੇ ਮੁਨਮੁਨ ਦੀ ਪ੍ਰਤੀਕਿਰਿਆ ਆਈ ਸਾਹਮਣੇ

ਦਰਅਸਲ, ਰਾਜ ਨਾਲ ਉਸਦੀ ਮੰਗਣੀ ਦੀ ਖਬਰ ਵਾਇਰਲ ਹੋਣ ਤੋਂ ਬਾਅਦ ਹੁਣ ਮੁਨਮੁਨ ਦੱਤਾ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਅਦਾਕਾਰਾ ਨੇ ਇਨ੍ਹਾਂ ਖਬਰਾਂ ਨੂੰ ਪੂਰੀ ਤਰ੍ਹਾਂ ਬਕਵਾਸ ਦੱਸਿਆ ਹੈ। ਹਾਲ ਹੀ ‘ਚ ਇੰਡੀਆਫੋਰਮਜ਼ ਨਾਲ ਗੱਲਬਾਤ ਕਰਦੇ ਹੋਏ ਮੁਨਮੁਨ ਨੇ ਕਿਹਾ ਕਿ ਇਹ ਮੰਗਣੀ ਦੀਆਂ ਖਬਰਾਂ ਪੂਰੀ ਤਰ੍ਹਾਂ ਨਾਲ ਬਕਵਾਸ ਹੈ। ਇਸ ਵਿੱਚ ਬਿਲਕੁੱਲ ਵੀ ਸੱਚਾਈ ਨਹੀਂ ਹੈ। ਮੈਂ ਅਜਿਹੀਆਂ ਝੂਠੀਆਂ ਖ਼ਬਰਾਂ ‘ਤੇ ਆਪਣੀ ਊਰਜਾ ਅਤੇ ਧਿਆਨ ਬਰਬਾਦ ਨਹੀਂ ਕਰਨਾ ਚਾਹੁੰਦੀ…”

ਰਾਜ ਦੀ ਟੀਮ ਨੇ ਮੰਗਣੀ ਦੀ ਖਬਰ ‘ਤੇ ਇਹ ਗੱਲ ਕਹੀ

ਮੁਨਮੁਨ ਤੋਂ ਬਾਅਦ ਰਾਜ ਦੀ ਟੀਮ ਨੇ ਇਨ੍ਹਾਂ ਖਬਰਾਂ ‘ਤੇ ਚੁੱਪੀ ਤੋੜਦੇ ਹੋਏ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਖਬਰ ਤੁਸੀਂ ਸੋਸ਼ਲ ਮੀਡੀਆ ‘ਤੇ ਦੇਖ ਰਹੇ ਹੋ। ਉਹ ਬਿਲਕੁਲ ਫਰਜ਼ੀ ਅਤੇ ਬੇਬੁਨਿਆਦ ਹਨ।

ਵਡੋਦਰਾ ‘ਚ ਹੋਈ ਮੁਨਮੁਨ ਅਤੇ ਰਾਜ ਦੀ ਮੰਗਣੀ   

ਇਸ ਤੋਂ ਪਹਿਲਾਂ ਨਿਊਜ਼ 18 ਦੀ ਇਕ ਰਿਪੋਰਟ ਮੁਤਾਬਕ ਦੱਸਿਆ ਗਿਆ ਸੀ ਕਿ ਅਦਾਕਾਰਾਂ ਦੇ ਕਰੀਬੀ ਸੂਤਰ ਨੇ ਉਨ੍ਹਾਂ ਦੀ ਮੰਗਣੀ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ ਸੀ ਕਿ ਮੁਨਮੁਨ ਅਤੇ ਰਾਜ ਦੀ ਮੰਗਣੀ ਹੋ ਗਈ ਹੈ। ਦੋਵਾਂ ਨੇ ਕੁਝ ਦਿਨ ਪਹਿਲਾਂ ਮੁੰਬਈ ਤੋਂ ਬਾਹਰ ਯਾਨੀ ਵਡੋਦਰਾ ‘ਚ ਆਪਣੇ-ਆਪਣੇ ਪਰਿਵਾਰ ਵਾਲਿਆਂ ਦੀ ਮੌਜੂਦਗੀ ‘ਚ ਮੰਗਣੀ ਕੀਤੀ ਸੀ। ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ ਅਤੇ ਉਹ ਬਹੁਤ ਖੁਸ਼ ਹਨ।

Munmun Dutta Engagement: ਕੀ 'ਬਬੀਤਾ ਜੀ' ਨੇ ਖੁਦ ਤੋਂ 9 ਸਾਲ ਛੋਟੇ 'ਟਪੂ' ਨਾਲ ਕਰਵਾਈ ਮੰਗਣੀ ? ਮੁਨਮੁਨ ਦੱਤਾ ਨੇ ਦੱਸੀ ਸੱਚਾਈ

ਪਿਛਲੇ ਸਾਲ ਸ਼ੁਰੂ ਹੋਈ ਮੁਨਮੁਨ ਅਤੇ ਰਾਜ ਦੇ ਅਫੇਅਰ ਦੀ ਚਰਚਾ 

ਦਰਅਸਲ, ਮੁਨਮੁਨ ਅਤੇ ਰਾਜ ਦੇ ਅਫੇਅਰ ਦੀਆਂ ਖਬਰਾਂ ਕਾਫੀ ਸਮੇਂ ਤੋਂ ਸਾਹਮਣੇ ਆ ਰਹੀਆਂ ਸਨ। ਖਬਰਾਂ ਮੁਤਾਬਕ ਜਦੋਂ ਰਾਜ ਨੇ ਸ਼ੋਅ ‘ਚ ਐਂਟਰੀ ਕੀਤੀ ਸੀ। ਫਿਰ ਉਨ੍ਹਾਂ ਦੀ ਮੁਲਾਕਾਤ ਮੁਨਮੁਨ ਨਾਲ ਹੋਈ ਅਤੇ ਹੌਲੀ-ਹੌਲੀ ਉਨ੍ਹਾਂ ਵਿਚਾਲੇ ਦੋਸਤੀ ਹੋ ਗਈ ਅਤੇ ਫਿਰ ਪਿਆਰ ਦੇ ਫੁੱਲ ਖਿੱਲਣ ਲੱਗੇ। ਇਸ ਤੋਂ ਬਾਅਦ ਦੋਵੇਂ ਇੱਕ ਦੂਜੇ ਨੂੰ ਡੇਟ ਕਰਨ ਲੱਗੇ। ਸ਼ੋਅ ਦੇ ਬਾਕੀ ਕਲਾਕਾਰ ਵੀ ਇਸ ਗੱਲ ਤੋਂ ਜਾਣੂ ਸਨ। ਤੁਹਾਨੂੰ ਦੱਸ ਦੇਈਏ ਕਿ ਰਾਜ ਹੁਣ ਇਸ ਸ਼ੋਅ ਵਿੱਚ ਨਹੀਂ ਹੈ। ਉਸ ਨੇ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ। ਜਿਸ ਤੋਂ ਬਾਅਦ ਸ਼ੋਅ ਦੇ ਦਰਸ਼ਕਾਂ ਨੂੰ ਵੱਡਾ ਝਟਕਾ ਲੱਗਾ ਅਤੇ ਉਹ ਮੇਕਰਸ ‘ਤੇ ਕਾਫੀ ਨਾਰਾਜ਼ ਹਨ।

ਤੁਹਾਨੂੰ ਦੱਸ ਦੇਈਏ ਕਿ ਮੁਨਮੁਨ ਦੱਤਾ ਪਿਛਲੇ 15 ਸਾਲਾਂ ਤੋਂ ਇਸ ਸ਼ੋਅ ਨਾਲ ਜੁੜੀ ਹੋਈ ਹੈ। ਉਹ ਸ਼ੋਅ ਵਿੱਚ ਬਬੀਤਾ ਜੀ ਦਾ ਕਿਰਦਾਰ ਨਿਭਾਅ ਰਹੀ ਹੈ। ਜੋ ਕਿ ਕਾਫੀ ਗਲੈਮਰਸ ਹੈ। ਸ਼ੋਅ ‘ਚ ਉਸ ਦੇ ਅਤੇ ਜੇਠਾਲਾਲ ਯਾਨੀ ਦਿਲੀਪ ਜੋਸ਼ੀ ਵਿਚਕਾਰ ਪਿਆਰ ਨਾਲ ਭਰੀ ਬਹਿਸ ਚੱਲਦੀ ਰਹਿੰਦੀ ਹੈ। ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਹਨ।

Previous articleਹਰਿਆਣਾ ਸਰਕਾਰ ਹਾਈਕੋਰਟ ਖਿਲਾਫ਼ ਪਹੁੰਚੀ ਸੁਪਰੀਮ ਕੋਰਟ
Next articleਗੀਤਾ ਜ਼ੈਲਦਾਰ ਨੇ ਸੁਰਿੰਦਰ ਛਿੰਦਾ ਨੂੰ ਲੈ ਭਰੀ ਮਹਿਫਲ ‘ਚ ਕੀਤੀ ਟਿੱਚਰ

LEAVE A REPLY

Please enter your comment!
Please enter your name here