ਭਾਰਤ ਵਿਚ 10 ਫੀਸਦੀ ਲੋਕ ਕਿਡਨੀ ਦੀ ਬੀਮਾਰੀ ਦਾ ਸ਼ਿਕਾਰ ਹਨ। ਜ਼ਿਆਦਾਤਰ ਮਰੀਜ਼ਾਂ ਨੂੰ ਆਪਣੀ ਬੀਮਾਰੀ ਦਾ ਪਤਾ ਬਹੁਤ ਦੇਰ ਨਾਲ ਲੱਗਦਾ ਹੈ ਤੇ ਇਸੇ ਵਜ੍ਹਾ ਨਾਲ ਕਿਡਨੀ ਫੇਲੀਅਰ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਏਮਸ ਦਿੱਲੀ ਦੇ ਨੇਫ੍ਰੋਲਾਜੀ ਵਿਭਾਗ ਦੇ ਪ੍ਰਧਾਨ ਡਾ. ਭੌਮਿਕ ਮੁਤਾਬਕ ਕਿਡਨੀ ਨਾਲ ਸਭ ਤੋਂ ਵੱਡੀ ਚੁਣੌਤੀ ਇਹੀ ਹੈ ਕਿ ਉਸ ਦੇ ਖਰਾਬ ਹੋਣ ਦਾ ਪਤਾ ਇੰਨੀ ਦੇਰ ਨਾਲ ਲੱਗਦਾ ਹੈ ਕਿ 70 ਫੀਸਦੀ ਮਰੀਜ਼ਾਂ ਵਿਚ ਰਿਕਵਰੀ ਦੇ ਆਸਾਰ ਘੱਟ ਹੋ ਜਾਂਦੇ ਹਨ। ਏਮਸ ਦੀ ਰਿਪੋਰਟ ਮੁਤਾਬਕ ਭਾਰਤ ਵਿਚ 7 ਫੀਸਦੀ ਲੋਕ ਪੇਨ ਕਿਲਰ ਖਾ ਕੇ ਆਪਣੀ ਕਿਡਨੀ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਮਾਹਿਰਾਂ ਮੁਤਾਬਕ ਖੂਨ ਵਿਚ ਯੂਰਪੀਆ ਤੇ ਕ੍ਰਿਏਟਿਨਿਨ ਜੀ ਜਾਂਚ ਸਮੇਂ-ਸਮੇਂ ‘ਤੇ ਪੇਸ਼ਾਬ ਦੀ ਜਾਂਬ ਕਰਵਾ ਲਈ ਜਾਵੇ ਤਾਂ ਕਿਡਨੀ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦੇ ਸ਼ੁਰੂਆਤੀ ਸੰਕੇਤ ਮਿਲ ਸਕਦੇ ਹਨ। ਲੱਛਣ ਸਾਹਮਣੇ ਆਉਣ ‘ਤੇ ਅਕਸਰ ਬਹੁਤ ਦੇਰ ਹੋ ਚੁਕੀ ਹੁੰਦੀ ਹੈ। ਇਸ ਲਈ ਰੁਟੀਨ ਚੈਕਅਪ ਕਰਵਾਉਣ ਨਾਲ ਹੀ ਸਮੱਸਿਆ ਪਕੜ ਵਿਚ ਆ ਸਕਦੀ ਹੈ। ਹਾਲਾਂਕਿ ਕਿਡਨੀ ਦੇ ਇਲਾਜ ਲਈ ਦਵਾਈ ਸਰਜਰੀ ਡਾਇਲਸਿਸ ਤੇ ਟ੍ਰਾਂਸਪਲਾਂਟ ਸਣੇ ਕਈ ਬਦਲ ਮੌਜੂਦ ਹਨ ਪਰ ਕਿਡਨੀ ਦੀ ਗੰਭੀਰ ਬੀਮਾਰੀ ਵਾਲੇ ਮਰੀਜ਼ਾਂ ਦਾ ਜੀਵਨ ਅਕਸਰ ਮੁਸ਼ਕਲ ਵਿਚ ਬੀਤਦਾ ਹੈ। ਕਿਡਨੀ ਦੇ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਵੀ ਹਾਈ ਰਹਿਣਦਾ ਖਤਰਾ ਬਣਿਆ ਰਹਿੰਦਾ ਹੈ ਤੇ ਖੂਨ ਵਿਚ ਹੀਮੋਗਲੋਬਿਨ ਦੀ ਮਾਤਰਾ ਵੀ ਅਕਸਰ ਘੱਟ ਰਹਿੰਦੀ ਹੈ ਜਿਸ ਦੀ ਵਜ੍ਹਾ ਨਾਲ ਅਜਿਹੇ ਮਰੀਜ਼ ਹਮੇਸ਼ਾ ਬੀਮਾਰ ਮਹਿਸੂਸ ਕਰਦੇ ਹਨ ਤੇ ਉਨ੍ਹਾਂ ਦਾ ਇਮਿਊਨ ਸਿਸਟਮ ਵੀ ਕਮਜ਼ੋਰ ਹੋਣ ਲੱਗਦਾ ਹੈ।