ਕੋਈ OTP ਵੀ ਨਹੀਂ ਆਇਆ..
ਸਾਈਬਰ ਧੋਖਾਧੜੀ (Cyber Fraud) ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਮਸ਼ਹੂਰ ਹਸਤੀਆਂ ਵੀ ਇਸ ਤੋਂ ਅਛੂਤੇ ਨਹੀਂ ਹਨ। ਹਾਲ ਹੀ ‘ਚ ਆਲੀਆ ਭੱਟ (Alia Bhatt) ਦੀ ਮਾਂ ਸੋਨੀ ਰਾਜ਼ਦਾਨ ਨੇ ਦੱਸਿਆ ਸੀ ਕਿ ਉਹ ਵੀ ਸਾਈਬਰ ਸਕੈਮ (Cyber Scam) ਦੇ ਜਾਲ ‘ਚ ਫਸਣ ਵਾਲੀ ਸੀ ਪਰ ਉਹ ਇਸ ਤੋਂ ਬਚ ਗਈ। ਕੁਝ ਦਿਨ ਪਹਿਲਾਂ ਟੀਵੀ ਐਕਟਰ ਅਰਜੁਨ ਬਿਜਲਾਨੀ (Arjun Bijlani) ਵੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਸਨ। ਉਸ ਦੇ ਖਾਤੇ ‘ਚੋਂ ਹਜ਼ਾਰਾਂ ਰੁਪਏ ਗਾਇਬ ਹੋ ਗਏ। ਹੁਣ ਉਨ੍ਹਾਂ ਨੇ ਇਸ ਬਾਰੇ ਗੱਲ ਕੀਤੀ ਹੈ। ਅਰਜੁਨ ਬਿਜਲਾਨੀ ਨੇ ਦੱਸਿਆ ਹੈ ਕਿ ਕਿਵੇਂ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਇਆ। ਉਸ ਨੇ ਸਹੀ ਸਮੇਂ ‘ਤੇ ਮੈਸੇਜ ਚੈੱਕ ਕਰ ਲਿਆ, ਨਹੀਂ ਤਾਂ ਲੱਖਾਂ ਦਾ ਨੁਕਸਾਨ ਹੋ ਸਕਦਾ ਸੀ। ਉਸ ਨਾਲ ਸਾਈਬਰ ਧੋਖਾਧੜੀ ਉਦੋਂ ਹੋਈ ਜਦੋਂ ਉਹ ਜਿਮ ‘ਚ ਵਰਕਆਊਟ ਕਰ ਰਿਹਾ ਸੀ। ਉਸ ਨੂੰ ਕੋਈ ਓਟੀਪੀ ਵੀ ਨਹੀਂ ਮਿਲਿਆ ਸੀ। ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਅਰਜੁਨ ਬਿਜਲਾਨੀ ਨੇ ਕਿਹਾ, ‘ਮੇਰਾ ਕ੍ਰੈਡਿਟ ਕਾਰਡ ਸਿਰਫ ਮੇਰੇ ਕੋਲ ਸੀ ਤੇ ਮੈਂ ਜਿਮ ਵਿਚ ਵਰਕਆਊਟ ਕਰ ਰਿਹਾ ਸੀ। ਛੋਟੇ ਜਿਹੇ ਬ੍ਰੇਕ ਦੌਰਾਨ ਮੈਂ ਆਪਣਾ ਫੋਨ ਚੈੱਕ ਕੀਤਾ ਤੇ ਹਰ ਮਿੰਟ ਬਾਅਦ ਮੇਰੇ ਕ੍ਰੈਡਿਟ ਕਾਰਡ ਦੇ ਸਵਾਈਪ ਹੋਣ ਦੇ ਮੈਸੇਜ ਆ ਰਹੇ ਸਨ ਤੇ ਲਗਾਤਾਰ ਲੈਣ-ਦੇਣ ਹੋ ਰਿਹਾ ਸੀ। ਮੇਰੀ ਪਤਨੀ ਕੋਲ ਵੀ ਇਕ ਸਪਲਮੈਂਟਰੀ ਕਾਰਡ ਹੈ, ਇਸਲਈ ਮੈਂ ਉਨ੍ਹਾਂ ਤੋਂ ਪੁੱਛਿਆ ਤੇ ਉਹ ਕਾਰਡ ਵੀ ਉਨ੍ਹਾਂ ਕੋਲ ਸੀ। ਇਹ ਸਾਫ਼ ਸੀ ਕਿ ਡਿਟੇਲਜ਼ ਲੀਕ ਹੋ ਗਈਆਂ ਤੇ ਸਾਨੂੰ ਇਹ ਪਤਾ ਨਹੀਂ ਹੈ ਕਿ ਇਹ ਕਿਵੇਂ ਹੋਇਆ।’ ਅਰਜੁਨ ਬਿਜਲਾਨੀ ਨੇ ਅੱਗੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਸਾਈਬਰ ਧੋਖਾਧੜੀ ਦਾ ਸ਼ੱਕ ਹੋਇਆ ਤਾਂ ਉਸ ਦਾ ਕ੍ਰੈਡਿਟ ਕਾਰਡ ਬਲਾਕ ਹੋ ਗਿਆ, ਜਿਸ ਕਾਰਨ ਉਸ ਨੇ ਲੱਖਾਂ ਦਾ ਨੁਕਸਾਨ ਹੋਣ ਤੋਂ ਬਚਾ ਲਿਆ। ਅਦਾਕਾਰ ਨੇ ਕਿਹਾ, “ਇਹ ਘਟਨਾ ਅੱਖਾਂ ਖੋਲ੍ਹਣ ਵਾਲੀ ਸੀ। ਜੇਕਰ ਮੈਂ ਉਸ ਸਮੇਂ ਸੌਂ ਰਿਹਾ ਹੁੰਦਾ ਤਾਂ ਕੀ ਹੁੰਦਾ? ਬਹੁਤ ਸਾਰੇ ਲੋਕ ਬੈਂਕਾਂ ਦੇ ਸਾਰੇ ਮੈਸੇਜਿਸ ਦੀ ਜਾਂਚ ਨਹੀਂ ਕਰਦੇ, ਪਰ ਮੈਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਮੈਸੇਜਿਸ ਨੂੰ ਪੜ੍ਹਨਾ ਕਿੰਨਾ ਜ਼ਰੂਰੀ ਹੈ।” ਅਰਜੁਨ ਨੇ ਅੱਗੇ ਕਿਹਾ, “ਖੁਸ਼ਕਿਸਮਤੀ ਨਾਲ, ਮੈਂ ਮੈਸੇਜ ਦੇਖਿਆ ਤੇ ਉਸ ਉਦੋਂ ਤਕ ਸਿਰਫ ਸੱਤ ਤੋਂ ਅੱਠ ਟ੍ਰਾਂਜੈਕਸ਼ਨ ਹੀ ਹੋਈਆਂ ਸਨ। ਹਰੇਕ ਟ੍ਰਾਂਜੈਕਸ਼ਨ 3 ਤੋਂ 5 ਹਜ਼ਾਰ ਰੁਪਏ ਸੀ, ਕੁੱਲ ਮਿਲਾ ਕੇ 40 ਹਜ਼ਾਰ ਰੁਪਏ ਕਾਰਡ ਰਾਹੀਂ ਖਰਚ ਹੋਏ ਸਨ। ਮੇਰੇ ਕ੍ਰੈਡਿਟ ਕਾਰਡ ਦੀ ਲਿਮਟ 10 ਤੋਂ 12 ਲੱਖ ਰੁਪਏ ਹੈ, ਜੇਕਰ ਮੈਂ ਆਪਣਾ ਫ਼ੋਨ ਚੈੱਕ ਨਾ ਕੀਤਾ ਹੁੰਦਾ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀ।