Home Desh ਚੋਣ ਕਮਿਸ਼ਨ ਪੰਜਾਬ ‘ਚ ਵੋਟਾਂ ਪਾਉਣ ਦਾ ਵਧਾਉਣ ਸਮਾਂ, ਸੁਨੀਲ ਜਾਖੜ ਨੇ...

ਚੋਣ ਕਮਿਸ਼ਨ ਪੰਜਾਬ ‘ਚ ਵੋਟਾਂ ਪਾਉਣ ਦਾ ਵਧਾਉਣ ਸਮਾਂ, ਸੁਨੀਲ ਜਾਖੜ ਨੇ ਲਿਖਿਆ ਪੱਤਰ

156
0

Sunil Jakhar ਨੇ ਪੱਤਰ ‘ਚ ਲਿਖਿਆ ਹੈ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ।

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਸੂਬੇ ਵਿੱਚ ਵੋਟਾਂ ਵਾਲੇ ਦਿਨ ਯਾਨੀ 1 ਜੂਨ ਨੂੰ ਲੋਕਾਂ ਨੂੰ ਵੋਟਾਂ ਪਾਉਣ ਲਈ ਵਧ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਵੋਟਿੰਗ ਦਾ ਸਮਾਂ ਸਵੇਰੇ 6 ਵਜੇ ਤੋਂ ਵਧਾ ਕੇ ਸ਼ਾਮ 7 ਵਜੇ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਪਣੀ ਵੋਟ ਪਾ ਸਕਣ।

ਉਨ੍ਹਾਂ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ। ਇਸ ਸਮੇਂ ਸੂਬੇ ‘ਚ ਭਿਆਨਕ ਗਰਮੀ ਪੈ ਰਹੀ ਹੈ। ਗਰਮੀ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸੇ ਤਰ੍ਹਾਂ ਦੇ ਹਾਲਾਤ ਜੂਨ ਦੇ ਮਹੀਨੇ ਵਿੱਚ ਵੀ ਰਹਿਣਗੇ। ਅਜਿਹੇ ‘ਚ ਦੁਪਹਿਰ ਸਮੇਂ ਲੋਕਾਂ ਲਈ ਵੋਟ ਪਾਉਣਾ ਕਾਫੀ ਚੁਣੌਤੀਪੂਰਨ ਹੋਵੇਗਾ। ਇੰਨੀ ਗਰਮੀ ਵਿੱਚ ਬਜ਼ੁਰਗਾਂ ਲਈ ਲਾਈਨਾਂ ਵਿੱਚ ਖੜ੍ਹੇ ਹੋਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਵੋਟਿੰਗ ਦਾ ਸਮਾਂ ਵਧਾਇਆ ਜਾਣਾ ਚਾਹੀਦਾ ਹੈ।

Previous articleਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖ਼ਤਰਾ, RCB ਨੇ ਅਭਿਆਸ ਸੈਸ਼ਨ ਕੀਤਾ ਰੱਦ
Next articleਪਿੰਡ ਅਖਾੜਾ ਦੀ ਧੀ ਮੈਂਡੀ ਬਰਾੜ ਇੰਗਲੈਂਡ ‘ਚ ਬਣੀ ਡਿਪਟੀ ਮੇਅਰ, ਪਿਛਲੇ 30 ਸਾਲ ਤੋਂ ਜਿੱਤਦੀ ਆ ਰਹੀ ਏ ਕੌਂਸਲ ਚੋਣ

LEAVE A REPLY

Please enter your comment!
Please enter your name here