6 ਜੁਲਾਈ 2024 ਨੂੰ ਹਿਨਾ ਖਾਨ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਇਸ ਸਮੇਂ ਬੁਰੇ ਦੌਰ ‘ਚੋਂ ਗੁਜ਼ਰ ਰਹੀ ਹੈ। ਕੁਝ ਦਿਨ ਪਹਿਲਾਂ ਹੀ ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ਉਸ ਨੂੰ ਬ੍ਰੈਸਟ ਕੈਂਸਰ ਹੈ ਅਤੇ ਉਹ ਤੀਜੀ ਸਟੇਜ ‘ਤੇ ਹੈ। ਅਦਾਕਾਰਾ ਕੰਮ ਤੋਂ ਬਰੇਕ ਲੈ ਕੇ ਆਪਣੇ ਇਲਾਜ ‘ਤੇ ਧਿਆਨ ਦੇ ਰਹੀ ਹੈ। ਹਾਲ ਹੀ ‘ਚ ਉਸ ਨੇ ਆਪਣੀ ਪਹਿਲੀ ਕੀਮੋਥੈਰੇਪੀ ਕਰਵਾਈ ਸੀ, ਜਿਸ ਤੋਂ ਬਾਅਦ ਉਸ ਦੇ ਸਰੀਰ ‘ਤੇ ਨਿਸ਼ਾਨ ਪੈ ਗਏ ਹਨ।
ਜਿਸ ਤਰ੍ਹਾਂ ਹਿਨਾ ਖਾਨ ਨੇ ਸੋਸ਼ਲ ਮੀਡੀਆ ‘ਤੇ ਆਪਣੀ ਬਿਮਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਉਸੇ ਤਰ੍ਹਾਂ ਉਹ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਇਲਾਜ ਬਾਰੇ ਅਪਡੇਟਸ ਵੀ ਸ਼ੇਅਰ ਕਰ ਰਹੀ ਹੈ। ਇਹ ਪਹਿਲੀ ਕੀਮੋਥੈਰੇਪੀ ਹੋਵੇ ਜਾਂ ਵਾਲ ਕੱਟ, ਹਿਨਾ ਦੀਆਂ ਪੋਸਟਾਂ ਇਹ ਸਾਬਤ ਕਰ ਰਹੀਆਂ ਹਨ ਕਿ ਉਹ ਇਸ ਪੜਾਅ ਦਾ ਸਾਹਮਣਾ ਕਿੰਨੀ ਮਜ਼ਬੂਤੀ ਨਾਲ ਕਰ ਰਹੀ ਹੈ।
ਹਿਨਾ ਦੇ ਸਰੀਰ ‘ਤੇ ਪਏ ਨਿਸ਼ਾਨ
6 ਜੁਲਾਈ 2024 ਨੂੰ ਹਿਨਾ ਖਾਨ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਕੁਝ ਥਾਵਾਂ ‘ਤੇ ਉਹ Mirror selfie ਲੈ ਰਹੀ ਹੈ ਅਤੇ ਕਈ ਥਾਵਾਂ ‘ਤੇ ਉਹ ਸੈਲਫੀ ਲੈ ਰਹੀ ਹੈ। ਹਿਨਾ ਗੁਲਾਬੀ ਟੈਂਕ ਟਾਪ ਅਤੇ ਸ਼ਾਰਟਸ ਦੇ ਨਾਲ ਨੋ-ਮੇਕਅੱਪ ਵਿੱਚ ਪੋਜ਼ ਦੇ ਰਹੀ ਹੈ।
‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਅਦਾਕਾਰਾ ਦੇ ਸਰੀਰ ‘ਤੇ ਦਾਗ ਸਾਫ਼ ਵੇਖੇ ਜਾ ਸਕਦੇ ਹਨ ਪਰ ਉਸ ਦੀਆਂ ਅੱਖਾਂ ‘ਚ ਚਮਕ ਬਿਲਕੁਲ ਵੀ ਘੱਟ ਨਹੀਂ ਹੋਈ ਹੈ। ਉਹ ਉਮੀਦਾਂ ਨਾਲ ਅੱਗੇ ਵਧ ਰਹੀ ਹੈ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ।
ਹਿਨਾ ਖਾਨ ਦੀਆਂ ਅੱਖਾਂ ‘ਚ ਉਮੀਦ ਦੀ ਕਿਰਨ
ਇਨ੍ਹਾਂ ਤਸਵੀਰਾਂ ਦੇ ਨਾਲ ਹਿਨਾ ਖਾਨ ਨੇ ਲਿਖਿਆ, “ਇਸ ਫੋਟੋ ‘ਚ ਤੁਸੀਂ ਕੀ ਦੇਖ ਰਹੇ ਹੋ? ਮੇਰੇ ਸਰੀਰ ‘ਤੇ ਨਿਸ਼ਾਨ ਜਾਂ ਮੇਰੀਆਂ ਅੱਖਾਂ ‘ਚ ਉਮੀਦ? ਇਹ ਨਿਸ਼ਾਨ ਮੇਰੇ ਹਨ, ਮੈਂ ਉਨ੍ਹਾਂ ਨੂੰ ਪਿਆਰ ਨਾਲ ਗਲੇ ਲਗਾਉਂਦੀ ਹਾਂ ਕਿਉਂਕਿ ਇਹ ਤਰੱਕੀ ਦੀ ਪਹਿਲੀ ਨਿਸ਼ਾਨੀ ਹਨ ਜਿਸ ਦੀ ਮੈਂ ਹੱਕਦਾਰ ਹਾਂ।”
ਹਿਨਾ ਖਾਨ ਨੇ ਅੱਗੇ ਕਿਹਾ, “ਮੇਰੀਆਂ ਅੱਖਾਂ ਵਿੱਚ ਉਮੀਦ ਮੇਰੀ ਆਤਮਾ ਦਾ ਰਿਫਲੈਕਸ਼ਨ ਹੈ। ਮੈਂ ਲਗਭਗ ਸੁਰੰਗ ਦੇ ਅੰਤ ਵਿੱਚ ਰੋਸ਼ਨੀ ਨੂੰ ਦੇਖ ਸਕਦੀ ਹਾਂ। ਮੈਂ ਆਪਣੇ ਇਲਾਜ਼ ਨੂੰ ਦੇਖ ਰਹੀ ਹਾਂ ਅਤੇ ਮੈਂ ਤੁਹਾਡੇ ਲਈ ਪ੍ਰਾਰਥਨਾ ਵੀ ਕਰ ਰਹੀ ਹਾਂ।”