ਹਾਥਰਸ ਕਾਂਡ ਦੇ ਮੁੱਖ ਦੋਸ਼ੀ ਸੇਵਾਦਾਰ ਦੇਵਪ੍ਰਕਾਸ਼ ਮਧੂਕਰ ਨੂੰ ਪੁਲਿਸ ਨੇ ਸ਼ੁੱਕਰਵਾਰ ਰਾਤ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
2 ਜੁਲਾਈ ਨੂੰ ਹਾਥਰਸ ਵਿੱਚ ਸਤਿਸੰਗ ਤੋਂ ਬਾਅਦ ਮਚੀ ਭਗਦੜ ਵਿੱਚ 121 ਲੋਕਾਂ ਦੀ ਮੌਤ ਹੋ ਗਈ ਸੀ। ਸਤਿਸੰਗ ਸੂਰਜਪਾਲ ਉਰਫ਼ ‘ਭੋਲੇ ਬਾਬਾ’ ਦਾ ਸੀ। ਹਾਦਸੇ ਤੋਂ ਬਾਅਦ ਪਹਿਲੀ ਵਾਰ ਸੂਰਜਪਾਲ ਨੇ ਮੀਡੀਆ ਦੇ ਸਾਹਮਣੇ ਆ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ 2 ਜੁਲਾਈ ਨੂੰ ਵਾਪਰੇ ਹਾਦਸੇ ਤੋਂ ਬਾਅਦ ਅਸੀਂ ਬਹੁਤ ਦੁਖੀ ਹਾਂ।
ਬਾਬੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਬਾਬਾ ਕੁਝ ਸੈਕਿੰਡ ਲਈ ਚੁੱਪ ਰਹਿੰਦਾ ਹੈ। ਇਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਪ੍ਰਮਾਤਮਾ ਸਾਨੂੰ ਇਹ ਦਰਦ ਸਹਿਣ ਦੀ ਤਾਕਤ ਦੇਵੇ। ਕਿਰਪਾ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਵਿੱਚ ਵਿਸ਼ਵਾਸ ਰੱਖੋ। ਮੈਨੂੰ ਭਰੋਸਾ ਹੈ ਕਿ ਅਰਾਜਕਤਾ ਫੈਲਾਉਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।
ਸੂਰਜਪਾਲ ਨੇ ਅੱਗੇ ਕਿਹਾ ਕਿ ਅਸੀਂ ਆਪਣੇ ਵਕੀਲ ਏ.ਪੀ ਸਿੰਘ ਰਾਹੀਂ ਕਮੇਟੀ ਮੈਂਬਰਾਂ ਨੂੰ ਦੁਖੀ ਪਰਿਵਾਰਾਂ ਅਤੇ ਜ਼ਖਮੀਆਂ ਦੇ ਨਾਲ ਖੜ੍ਹੇ ਹੋਣ ਅਤੇ ਉਨ੍ਹਾਂ ਦੀ ਉਮਰ ਭਰ ਮਦਦ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਇਸ ਜ਼ਿੰਮੇਵਾਰੀ ਨੂੰ ਨਿਭਾ ਰਿਹਾ ਹੈ।
ਹਾਥਰਸ ਹਾਦਸੇ ਦਾ ਮੁੱਖ ਦੋਸ਼ੀ ਦੇਵ ਪ੍ਰਕਾਸ਼ ਗ੍ਰਿਫ਼ਤਾਰ
ਹਾਥਰਸ ਕਾਂਡ ਦੇ ਮੁੱਖ ਦੋਸ਼ੀ ਸੇਵਾਦਾਰ ਦੇਵਪ੍ਰਕਾਸ਼ ਮਧੂਕਰ ਨੂੰ ਪੁਲਿਸ ਨੇ ਸ਼ੁੱਕਰਵਾਰ ਰਾਤ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਅਲੀਗੜ੍ਹ ਦੇ ਆਈਜੀ ਸ਼ਲਭ ਮਾਥੁਰ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੇਵਪ੍ਰਕਾਸ਼ ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੂਜੇ ਪਾਸੇ ਸੂਰਜਪਾਲ ਦੇ ਵਕੀਲ ਏਪੀ ਸਿੰਘ ਨੇ ਦਾਅਵਾ ਕੀਤਾ ਕਿ ਦੇਵਪ੍ਰਕਾਸ਼ ਨੇ ਦਿੱਲੀ ‘ਚ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ।
ਜ਼ਿਕਰਯੇਗ ਹੈ ਕਿ ਮਧੂਕਰ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਸਨ। ਮਾਮਲਾ ਦਰਜ ਹੋਣ ਤੋਂ ਬਾਅਦ ਉਸ ‘ਤੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਪੁਲਿਸ ਦੇ ਰਡਾਰ ‘ਤੇ 200 ਤੋਂ ਵੱਧ ਮੋਬਾਈਲ ਨੰਬਰ ਸਨ। ਮਧੂਕਰ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਪੁਲਸ ਨੇ ਇਸ ਮਾਮਲੇ ‘ਚ ਛੇ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਇਲਾਵਾ ਐਸਆਈਟੀ ਦੀ ਜਾਂਚ ਵਿੱਚ ਡੀਐਮ ਅਤੇ ਐਸਪੀ ਹਾਥਰਸ ਤੋਂ ਪੁੱਛਗਿੱਛ ਕੀਤੀ ਗਈ ਹੈ।