Home Desh ਕੈਨੇਡਾ ‘ਚ ਪਟਿਆਲਾ ਦਾ ਗੱਭਰੂ ਬਣਿਆ ‘ਟੋਰੋਂਟੋ ਪੁਲਿਸ ਪਾਰਕਿੰਗ ਐਨਫੋਰਸਮੈਂਟ ਅਫ਼ਸਰ

ਕੈਨੇਡਾ ‘ਚ ਪਟਿਆਲਾ ਦਾ ਗੱਭਰੂ ਬਣਿਆ ‘ਟੋਰੋਂਟੋ ਪੁਲਿਸ ਪਾਰਕਿੰਗ ਐਨਫੋਰਸਮੈਂਟ ਅਫ਼ਸਰ

99
0

ਕੈਨੇਡਾ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਰਣਿੰਦਰਜੀਤ ਸਿੰਘ ਨੇ ‘ਟੋਰੋਂਟੋ ਪੁਲਿਸ ਪਾਰਕਿੰਗ ਐਨਫੋਰਸਮੈਂਟ ਅਫ਼ਸਰ’ ਦਾ ਅਹੁਦਾ ਹਾਸਲ ਕਰ ਕੇ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।

ਕੈਨੇਡਾ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਰਣਿੰਦਰਜੀਤ ਸਿੰਘ ਨੇ ‘ਟੋਰੋਂਟੋ ਪੁਲਿਸ ਪਾਰਕਿੰਗ ਐਨਫੋਰਸਮੈਂਟ ਅਫ਼ਸਰ’ ਦਾ ਅਹੁਦਾ ਹਾਸਲ ਕਰ ਕੇ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਪਟਿਆਲਾ ਦਾ ਵਸਨੀਕ ਰਣਿੰਦਰਜੀਤ ਸਿੰਘ 2019 ਵਿੱਚ ਕੈਨੇਡਾ ਗਿਆ ਸੀ। ਉਸ ਦੇ ਪਿਤਾ ਇੰਦਰਜੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਵੀ 2023 ਤੋਂ ਕੈਨੇਡਾ ਵਿੱਚ ਹੀ ਹਨ। ਦੋਹਾਂ ਨੇ ਆਪਣਾ ਚਾਅ ਸਾਂਝਾ ਕਰਦਿਆਂ ਦੱਸਿਆ ਕਿ ਇਸ ਅਹੁਦੇ ਦੀ ਛੇ ਹਫ਼ਤੇ ਦੀ ਸਿਖਲਾਈ ਉਪਰੰਤ ਹੁਣ ਜਦੋਂ ਉਨ੍ਹਾਂ ਦਾ ਲਾਡਲਾ ਪੁੱਤਰ ਰਣਿੰਦਰਜੀਤ ਸਿੰਘ ਡਿਊਟੀ ਸੰਭਾਲਣ ਜਾ ਰਿਹਾ ਹੈ ਤਾਂ ਉਹ ਬਹੁਤ ਖੁਸ਼ ਹਨ।

ਰਣਿੰਦਰਜੀਤ ਸਿੰਘ ਨੇ ਸਿਖਲਾਈ ਪ੍ਰੋਗਰਾਮ ਦੌਰਾਨ ਨੇ ਅਕਾਦਮਿਕ ਪੇਪਰ ਵਿੱਚ 150 ਵਿੱਚੋਂ 149 ਨੰਬਰ ਲੈ ਕੇ ਸਰਵੋਤਮ ਸਥਾਨ ਹਾਸਲ ਕੀਤਾ ਹੈ, ਜਿਸ ਕਾਰਨ ਉਨਾਂ ਨੂੰ ਡਿਪਟੀ ਚੀਫ਼ ਆਫ਼ ਟਰੋਂਟੋ ਪੁਲਿਸ ਲੌਰੈਨ ਪੌਗ ਵੱਲੋਂ ਇਹ ਐਵਾਰਡ ਪ੍ਰਦਾਨ ਕੀਤਾ ਗਿਆ। ਉਸਨੇ ਖੁਸ਼ੀ ਸਹਿਤ ਦੱਸਿਆ ਕਿ ਪਹਿਲੀ ਵਾਰ ਕਿਸੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਇਹ ਐਵਾਰਡ ਮਿਲਿਆ ਹੈ। ਰਣਿੰਦਰਜੀਤ ਸਿੰਘ ਨੇ ਆਪਣੀ ਇਸ ਪ੍ਰਾਪਤੀ ਲਈ ਮਾਪਿਆਂ ਤੋਂ ਇਲਾਵਾ ਆਪਣੇ ਦੋਸਤ ਹਰਦੀਪ ਸਿੰਘ ਬੈਂਸ ਨੂੰ ਆਪਣਾ ਪ੍ਰੇਰਣਾ ਸਰੋਤ ਦੱਸਿਆ ਜੋ ਖ਼ੁਦ ਇਸੇ ਅਹੁਦੇ ਉੱਤੇ ਕਾਰਜਸ਼ੀਲ ਹੈ। ਜ਼ਿਕਰਯੋਗ ਹੈ ਕਿ ਸਿਖਲਾਈ ਪ੍ਰੋਗਰਾਮ ਦੌਰਾਨ 25 ਵਿਅਕਤੀਆਂ ਦੇ ਸਮੂਹ ਵਿੱਚ ਉਹ ਸਭ ਤੋਂ ਛੋਟੀ ਉਮਰ ਦਾ ਸੀ।

Previous articleਪਹਿਲੀ ਕੀਮੋਥੈਰੇਪੀ ਤੋਂ ਬਾਅਦ Hina Khan ਦੇ ਸਰੀਰ ‘ਤੇ ਪਏ ਡੂੰਘੇ ਨਿਸ਼ਾਨ, ਕਿਹਾ – ‘ਇਹ ਉਹ ਨਿਸ਼ਾਨੀ ਹੈ ਜਿਸ ਦੀ ਮੈਂ ਹੱਕਦਾਰ…’
Next articleਬਾਬਾ ਮਹਾਰਾਜ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਸਪੀਕਰ ਸੰਧਵਾਂ ਸਮੇਤ ਸਿਆਸੀ ਆਗੂ ਹੋਏ ਨਤਮਸਤਕ, ਕਿਹਾ- ਸ਼ਹੀਦ ਦਾ ਇਤਿਹਾਸ ਸਕੂਲੀ ਸਿਲੇਬਸ ’ਚ ਕਰਵਾਇਆ ਜਾਵੇਗਾ ਸ਼ਾਮਲ

LEAVE A REPLY

Please enter your comment!
Please enter your name here