Home Desh Punjab: Sidhu Musewala ਨਾਲ ਵਾਰਦਾਤ ਦੌਰਾਨ ਥਾਰ ‘ਚ ਸਵਾਰ ਦੋਵੇਂ ਸਾਥੀ ਅਦਾਲਤ...

Punjab: Sidhu Musewala ਨਾਲ ਵਾਰਦਾਤ ਦੌਰਾਨ ਥਾਰ ‘ਚ ਸਵਾਰ ਦੋਵੇਂ ਸਾਥੀ ਅਦਾਲਤ ‘ਚ ਨਹੀਂ ਹੋਏ ਪੇਸ਼, ਬਤੌਰ ਗਵਾਹ ਹੋਣੀ ਸੀ ਦੋਵਾਂ ਦੀ ਪੇਸ਼ੀ

52
0

ਸਿੱਧੂ ਮੂਸੇਵਾਲਾ  ਦੇ ਦੋਸਤ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਮਾਨਸਾ ਦੀ ਅਦਾਲਤ ਵਿੱਚ ਪੇਸ਼ ਨਹੀਂ ਹੋਏ

ਜ਼ਿਲ੍ਹਾ ਮਾਨਸਾ ਦੀ ਅਦਾਲਤ ‘ਚ ਸਿੱਧੂ ਮੂਸੇ ਵਾਲਾ ਕਤਲਕਾਂਡ ‘ਚ ਗਵਾਹ ਪੇਸ਼ ਨਾ ਹੋਣ ਕਾਰਨ ਅਦਾਲਤ ਵੱਲੋਂ ਅਗਲੀ ਪੇਸ਼ੀ 26 ਜੁਲਾਈ 2024 ਨੂੰ ਤੈਅ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਅਗਲੀ ਪੇਸ਼ੀ ਲਈ ਗਵਾਹ ਵਜੋਂ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ ਅਤੇ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਗਵਾਹ ਵਜੋਂ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਮੁੱਖ ਗਵਾਹ ਨਹੀਂ ਹੋਏ ਪੇਸ਼
ਦੱਸ ਦਈਏ 29 ਮਈ 2022 ਨੂੰ ਪੰਜਾਬ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੈਂਗਸਟਰਾਂ ਦੇ ਦੋ ਮੋਡਿਊਲਾਂ ਨੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਵਾਰਦਾਤ ਸਮੇਂ ਸਿੱਧੂ ਮੂਸੇਵਾਲਾ ਦਾ ਇੱਕ ਪਰਿਵਾਰਕ ਮੈਂਬਰ ਅਤੇ ਦੋਸਤ ਜਿਨ੍ਹਾਂ ਦੇ ਨਾਮ ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਹਨ ਉਹ ਥਾਰ ਗੱਡੀ ਵਿੱਚ ਮੌਜੂਦ ਸਨ। ਇਸ ਵਾਰਦਾਤ ਦੌਰਾਨ ਇਹ ਦੋਵੇਂ ਵੀ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਏ ਸਨ ਪਰ ਮਾਨਸਾ ਅਦਾਲਤ ਵਿੱਚ ਉਹ ਅੱਜ ਬਤੌਰ ਗਵਾਹ ਨਾਟਕੀ ਤਰੀਕੇ ਨਾਲ ਪੇਸ਼ ਨਹੀਂ ਹੋਏ। ਜਿਸ ਤੋਂ ਬਾਅਦ ਕਈ ਸਵਾਲ ਉੱਠਦੇ ਨਜ਼ਰ ਆ ਰਹੇ ਹਨ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੋਣਗੇ ਗਵਾਹ ਵਜੋਂ ਪੇਸ਼
ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਮਾਨਸਾ ਦੀ ਅਦਾਲਤ ਵਿੱਚ ਅੱਜ ਤੈਅ ਤਰੀਕ ਮੁਤਾਬਿਕ ਬਤੌਰ ਗਵਾਹ ਪੇਸ਼ ਨਹੀਂ ਹੋਏ ਜਿਸ ਕਰਕੇ ਅਦਾਲਤ ਨੂੰ ਕਾਰਵਾਈ ਰੱਦ ਕਰਨੀ ਪਈ। ਹੁਣ ਮਾਨਸਾ ਅਦਾਲਤ ਨੇ ਅਗਲੀ ਪੇਸ਼ੀ 26 ਜੁਲਾਈ 2024 ਨੂੰ ਤੈਅ ਕੀਤੀ ਗਈ ਹੈ। ਇਸ ਦੌਰਾਨ ਅਦਾਲਤ ਨੇ ਮਰਹੂਮ ਗਾਇਕ ਦੇ ਪਿਤਾ ਅਤੇ ਦੋਵਾਂ ਦੋਸਤਾਂ ਨੂੰ ਵੀ ਪੇਸ਼ ਹੋਣ ਲਈ ਨਿਰਦੇਸ਼ ਦਿੱਤੇ ਹਨ। ਦੱਸ ਦਈਏ ਹੁਣ ਤੱਕ ਮੂਸੇਵਾਲਾ ਦਾ ਪਰਿਵਾਰ ਜਾਂ ਉਨ੍ਹਾਂ ਦੇ ਵਕੀਲ ਵੱਲੋਂ ਇਹ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਦੋਵੇ ਮੁੱਖ ਗਵਾਹ ਅਦਾਲਤ ਵਿੱਚ ਆਖਿਰਕਾਰ ਪੇਸ਼ ਕਿਸ ਕਾਰਣ ਨਹੀਂ ਹੋਏ। ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਦੋਵਾਂ ਨੇ ਅਦਾਲਤ ਵਿੱਚ ਨਾ ਪਹੁੰਚਣ ਦਾ ਕਾਰਣ ਸਿਹਤ ਖਰਾਬ ਹੋਣਾ ਦੱਸਿਆ ਹੈ।
Previous articlePM ਮੋਦੀ ਦੀ ਪਟਿਆਲਾ ਫੇਰੀ ਨੇ ਸੁਰੱਖਿਆ ਏਜੰਸੀਆਂ ਦੇ ਸਾਹ ਸੂਤੇ, 2022 ’ਚ ਵਿਰੋਧ ਕਾਰਨ ਨਹੀਂ ਪੁੱਜ ਸਕੇ ਸੀ ਰੈਲੀ ’ਚ; ਹੁਣ ਵੀ ਵਿਰੋਧ ਦਾ ਖ਼ਤਰਾ
Next articleਦਲ ਖ਼ਾਲਸਾ ਦੇ ਬਾਨੀ ਗਜਿੰਦਰ ਸਿੰਘ ਦਾ ਲਾਹੌਰ ‘ਚ ਦੇਹਾਂਤ, 13 ਜੁਲਾਈ ਨੂੰ ਅਖੰਡ ਪਾਠ ਸਾਹਿਬ ਦਾ ਪਵੇਗਾ ਭੋਗ

LEAVE A REPLY

Please enter your comment!
Please enter your name here