Home Desh Jalandhar By Election: ਵੋਟਰ ਦੀ ਵਿਚਕਾਰਲੀ ਉਂਗਲ ‘ਤੇ ਲਗਾਈ ਜਾਵੇਗੀ ਸਿਆਹੀ, ਜਾਣੋ...

Jalandhar By Election: ਵੋਟਰ ਦੀ ਵਿਚਕਾਰਲੀ ਉਂਗਲ ‘ਤੇ ਲਗਾਈ ਜਾਵੇਗੀ ਸਿਆਹੀ, ਜਾਣੋ ਚੋਣ ਕਮਿਸ਼ਨ ਨੇ ਕਿਉਂ ਲਿਆ ਇਹ ਫੈਸਲਾ

33
0

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ

ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਦੱਸਿਆ ਕਿ ਜਲੰਧਰ ਪੱਛਮੀ ਹਲਕੇ ਦੀ ਉਪ ਚੋਣ ਲਈ ਵੋਟਰਾਂ ਵੱਲੋਂ ਆਪਣੀ ਵੋਟ ਪਾਉਣ ਵੇਲੇ ਖੱਬੇ ਹੱਥ ਦੀ ਪਹਿਲੀ ਉਂਗਲ ਦੀ ਬਜਾਏ ਵਿਚਕਾਰਲੀ ਉਂਗਲ ‘ਤੇ ਸਿਆਹੀ ਲਗਾਈ ਜਾਵੇਗੀ।

ਇਹ ਤਬਦੀਲੀ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਕਰਕੇ ਵੋਟਰਾਂ ਵਿੱਚ ਦੁਚਿੱਤੀ ਪੈਦਾ ਹੋਣ ਦੇ ਖ਼ਦਸ਼ੇ ਦੀ ਸੰਭਾਵਨਾ ਦੇ ਮੱਦੇਨਜਰ ਕੀਤੀ ਗਈ ਹੈ, ਜਿਸ ਵਿੱਚ ਹੱਥ ਦੀ ਪਹਿਲੀ ਉਂਗਲ ’ਤੇ ਪਹਿਲਾਂ ਹੀ ਸਿਆਹੀ ਦਾ ਨਿਸ਼ਾਨ ਲਗਾਇਆ ਗਿਆ ਸੀ।

ਡਾ. ਅਗਰਵਾਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨੇ ਇਸ ਉਲਝਣ ਨੂੰ ਦੂਰ ਕਰਨ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਭਾਰਤ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਉਪ ਚੋਣ ਦੌਰਾਨ ਵੋਟ ਪਾਉਣ ਵੇਲੇ ਖੱਬੇ ਹੱਥ ਦੀ ਵਿਚਕਾਰਲੀ ਉਂਗਲ ‘ਤੇ ਸਿਆਹੀ ਲਗਾਈ ਜਾਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਵੋਟਿੰਗ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਅਤੇ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਾਉਣ ਲਈ ਸਮੂਹ ਪੋਲਿੰਗ ਸਟਾਫ਼ ਨੂੰ ਇਨ੍ਹਾਂ ਨਵੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਡਾ. ਅਗਰਵਾਲ ਨੇ ਕਿਹਾ, ‘ਅਸੀਂ ਹਰ ਕਿਸੇ ਲਈ ਵੋਟਿੰਗ ਅਨੁਭਵ ਨੂੰ ਸੁਖਾਵਾਂ ਬਣਾਉਣ ਲਈ ਵਚਨਬੱਧ ਹਾਂ।

Previous articleJalandhar West By Election: ਜਲੰਧਰ ਜ਼ਿਮਨੀ ਚੋਣ: ਅੱਜ ਥੰਮ੍ਹ ਜਾਵੇਗਾ ਚੋਣ ਪ੍ਰਚਾਰ, ਸ਼ਰਾਬ ਦੇ ਠੇਕੇ ਰਹਿਣਗੇ ਬੰਦ
Next articlePunjab ਪੁਲਿਸ ਵੱਲੋਂ ਅੰਤਰਰਾਜੀ ਸੰਗਠਿਤ ਅਪਰਾਧ ਸਿੰਡੀਕੇਟ ਦਾ ਪਰਦਾਫਾਸ਼; ਸਰਗਨੇ ਸਮੇਤ ਪੰਜ ਦੋਸ਼ੀ ਦੋ ਪਿਸਤੌਲਾਂ ਸਣੇ ਕਾਬੂ

LEAVE A REPLY

Please enter your comment!
Please enter your name here