Home Desh Punjab News: ਚੰਡੀਗੜ੍ਹ ਦੇ ਭਾਜਪਾ ਦਫਤਰ ‘ਚ ਭੇਜਿਆ ਗਿਆ ਧਮਕੀ ਭਰਿਆ ਪੱਤਰ,...

Punjab News: ਚੰਡੀਗੜ੍ਹ ਦੇ ਭਾਜਪਾ ਦਫਤਰ ‘ਚ ਭੇਜਿਆ ਗਿਆ ਧਮਕੀ ਭਰਿਆ ਪੱਤਰ, ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਜਾਨੋ ਮਾਰਨ ਦੀ ਦਿੱਤੀ ਗਈ ਧਮਕੀ

106
0

ਚੰਡੀਗੜ੍ਹ ਸਥਿਤ ਭਾਜਪਾ ਦਫਤਰ ਵਿੱਚ ਧਮਕੀ ਭਰਿਆ ਪੱਤਰ ਭੇਜਿਆ ਗਿਆ ਹੈ।

ਸ਼ਹਿਰ ਚੰਡੀਗੜ੍ਹ ਵਿੱਚ ਸਥਿਤ ਭਾਜਪਾ ਦੇ ਮੁੱਖ ਦਫਤਰ ਅੰਦਰ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਕਿਸੇ ਅਣਪਛਾਤੇ ਵੱਲੋਂ ਦਫਤਰ ਵਿੱਚ ਧਮਕੀ ਭਰਿਆ ਪੱਤਰ ਭੇਜਿਆ ਗਿਆ। ਇਸ ਕਥਿਤ ਧਮਕੀ ਭਰੇ ਪੱਤਰ ਵਿੱਚ ਭਾਜਪਾ ਪੰਜਾਬ ਦੇ ਵੱਡੇ ਆਗੂਆਂ ਮਨਜਿੰਦਰ ਸਿੰਘ ਸਿਰਸਾ, ਸ਼੍ਰੀ ਨਿਵਾਸਲੂ, ਪਰਮਿੰਦਰ ਬਰਾੜ ਅਤੇ ਤੇਜਿੰਦਰ ਸਰਾਂ ਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।
ਅਲਰਟ ਉੱਤੇ ਚੰਡੀਗੜ੍ਹ ਪ੍ਰਸ਼ਾਸਨ
 ਇਹ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਨਾਲ-ਨਾਲ ਸਾਰੀਆਂ ਏਜੰਸੀਆਂ ਅਲਰਟ ਮੋਡ ਉੱਤੇ ਲੱਗ ਗਈਆਂ ਹਨ। ਨਾਲ ਹੀ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧਮਕੀ ਭਰਿਆ ਪੱਤਰ ਕੋਈ ਮਜ਼ਾਕ ਹੈ ਜਾਂ ਇਸ ਦੇ ਪਿੱਛੇ ਸੱਚਮੁੱਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਖਤਰਨਾਕ ਇਰਾਦੇ ਹਨ। ਇਸ ਤੋਂ ਇਲਾਵਾ ਫਿਲਹਾਲ ਮਾਮਲੇ ਉੱਤੇ ਪ੍ਰਾਸ਼ਸਨ ਨੇ ਕੋਈ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ।
ਜਾਨੋਂ ਮਾਰਨ ਦੀ ਧਮਕੀ
ਧਮਕੀ ਪੱਤਰ ਵਿੱਚ ਪੰਜਾਬ ਦੇ ਭਾਜਪਾ ਆਗੂਆਂ ਨੂੰ ਭਾਜਪਾ ਛੱਡਣ ਜਾਂ ਦੁਨੀਆਂ ਛੱਡਣ ਦੀ ਚਿਤਾਵਨੀ ਦਿੱਤੀ ਗਈ ਹੈ। ਖਾਲਿਸਤਾਨ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਿਖੇ ਹੋਏ ਹਨ। ਬੀਜੇਪੀ ਲੀਡਰਾਂ ਨੇ ਦੱਸਿਆ ਕਿ ਅੱਜ ਉਹ ਇਸ ਮਾਮਲੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਮਿਲਣ ਜਾ ਰਹੇ ਹਨ।
ਪੱਤਰ ਵਿੱਚ ਪਰਮਿੰਦਰ ਬਰਾੜ ਅਤੇ ਤੇਜਿੰਦਰ ਸਰਾਂ ਨੂੰ ਚਿਤਾਵਨੀ ਦਿੰਦਿਆਂ ਲਿਖਿਆ ਗਿਆ ਹੈ ਕਿ ਪਹਿਲਾਂ ਵੀ ਤੁਹਾਨੂੰ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਚਿਤਾਵਨੀ ਦਿੱਤੀ ਸੀ ਕਿ ਤੁਸੀਂ ਆਪਣੇ ਸਿਰਾਂ ਉੱਤੇ ਪੱਗਾਂ ਬੰਨ੍ਹੀਆਂ ਹੋਈਆਂ ਹਨ ਪਰ ਤੁਸੀਂ ਬੀਜੇਪੀ ਅਤੇ ਆਰਐਸਐਸ ਨਾਲ ਮਿਲ ਕੇ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕਰ ਰਹੇ ਹੋ। ਇਸ ਲਈ ਤੁਹਾਨੂੰ ਪਹਿਲਾਂ ਵੀ ਚਿਤਾਵਨੀ ਦਿੱਤੀ ਸੀ, ਇਸ ਲਈ ਜਾਂ ਤਾਂ ਤੁਸੀਂ ਭਾਜਪਾ ਛੱਡ ਦਿਓ ਜਾਂ ਅਸੀਂ ਤੁਹਾਨੂੰ ਇਸ ਦੁਨੀਆ ਤੋਂ ਹੀ ਉਠਾ ਦੇਵਾਂਗੇ।
ਪੰਜਾਬ ਦੀ ਬਰਬਾਦੀ
ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਤੁਸੀਂ ਕਿਸਾਨ ਅੰਦੋਲਨ ਨੂੰ ਤੋੜਨ ਲਈ ਭਾਜਪਾ ਨਾਲ ਕੰਮ ਕੀਤਾ ਸੀ। ਤੁਸੀਂ ਸਿੱਖ ਧਰਮ ਦੇ ਗੱਦਾਰ ਹੋ। ਤੁਸੀਂ RSS ਤੇ ਭਾਜਪਾ ਦੀ ਮਦਦ ਨਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਤੇ ਲੋਕਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹੋ। ਤੁਸੀਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਜਿਸ ਨੂੰ ਅਸੀਂ ਸਾਫ ਕਰਾਂਗੇ ਅਤੇ ਜਲਦੀ ਹੀ ਤੁਹਾਨੂੰ ਮਿਲਾਂਗੇ।
Previous articlePunjab ਅਤੇ ਹਰਿਆਣਾ ਹਾਈ ਕੋਰਟ ਨੂੰ ਮਿਲਿਆ ਨਵਾਂ ਚੀਫ ਜਸਟਿਸ, ਗਵਰਨਰ ਨੇ ਚੁਕਾਈ ਸ਼ੀਲ ਨਾਗੂ ਨੂੰ ਸਹੁੰ
Next articleਦਿੱਲੀ ਪੁਲਿਸ ਨੇ ਕਿਡਨੀ ਟ੍ਰਾਂਸਪਲਾਂਟ ਰੈਕੇਟ ਦਾ ਕੀਤਾ ਪਰਦਾਫਾਸ਼, ਮਹਿਲਾ ਡਾਕਟਰ ਸਮੇਤ 7 ਗ੍ਰਿਫਤਾਰ

LEAVE A REPLY

Please enter your comment!
Please enter your name here