Home Desh Jalandhar West by Election: ਜਲੰਧਰ ਪੱਛਮੀ ਵਿਧਾਨ ਸਭਾ ਸੀਟ ਲਈ ਵੋਟਿੰਗ ਜਾਰੀ;...

Jalandhar West by Election: ਜਲੰਧਰ ਪੱਛਮੀ ਵਿਧਾਨ ਸਭਾ ਸੀਟ ਲਈ ਵੋਟਿੰਗ ਜਾਰੀ; ਦੁਪਹਿਰ 3 ਵਜੇ ਤੱਕ 42.60% ਹੋਈ ਵੋਟਿੰਗ

189
0

ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਅੱਜ ਯਾਨੀ ਬੁੱਧਵਾਰ ਨੂੰ ਜ਼ਿਮਨੀ ਚੋਣ ਹੋ ਰਹੀ ਹੈ।

ਇੱਥੇ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਸੀਟ ‘ਤੇ ਕੁੱਲ 1 ਲੱਖ, 71 ਹਜ਼ਾਰ, 963 ਵੋਟਰ ਹਨ। ਇਨ੍ਹਾਂ ਵਿੱਚ 89 ਹਜ਼ਾਰ, 629 ਪੁਰਸ਼ ਅਤੇ 82 ਹਜ਼ਾਰ, 326 ਔਰਤਾਂ ਸ਼ਾਮਲ ਹਨ। ਨਾਲ ਹੀ, ਉਕਤ ਖੇਤਰ ਵਿੱਚ 8 ਥਰਡ ਜੈਂਡਰ ਵੋਟਰ ਹਨ। ਕੁੱਲ 181 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵੋਟਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇੱਥੇ 700 ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਸੀਟ ‘ਤੇ ਤਿਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਹੈ। ਆਪ ਚੋਂ ਭਾਜਪਾ ਵਿੱਚ ਗਏ ਸ਼ੀਤਲ ਅੰਗੁਰਾਲ, ਭਾਜਪਾ ਛੱਡ ਆਪ ਵਿੱਚ ਗਏ ਮਹਿੰਦਰ ਭਗਤ ਅਤੇ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਵਿਚਾਲੇ ਰਹੇਗਾ।

Previous articleWeather Update: ਪੰਜਾਬ ‘ਚ ਆਉਣ ਵਾਲੇ ਦਿਨਾਂ ਨੂੰ ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
Next articlePunjab News: ਆਸ਼ੀਰਵਾਦ ਸਕੀਮ ਤਹਿਤ ਲਾਭਪਾਤਰੀਆਂ ਦੇ ਖਾਤਿਆਂ ‘ਚ ਪਾਏ 3.12 ਕਰੋੜ ਰੁਪਏ

LEAVE A REPLY

Please enter your comment!
Please enter your name here