ਪੰਜਾਬ ‘ਚ ਵੱਧਦੀ ਗਰਮੀ ਦੇ ਚੱਲਦੇ ਆਉਂਦੇ ਕੁਝ ਦਿਨਾਂ ‘ਚ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ।
2 ਜੁਲਾਈ ਤੋਂ ਪੰਜਾਬ ਵਿੱਚ ਮੌਨਸੂਨ ਦੀ ਆਮਦ ਹੋਣ ਤੋਂ ਬਾਅਦ ਲਗਾਤਾਰ ਬਾਰਿਸ਼ ਹੋ ਰਹੀ ਹੈ ਪਰ ਬੀਤੇ ਦੋ ਦਿਨ ਤੋਂ ਤਾਪਮਾਨ ਦੇ ਵਿੱਚ ਕਾਫੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਆਉਣ ਵਾਲੇ ਦੋ ਦਿਨਾਂ ਦੌਰਾਨ ਮੁੜ ਤੋਂ ਬਰਸਾਤ ਹੋਣ ਦੀ ਸੰਭਾਵਨਾ ਹੈ, ਖਾਸ ਕਰਕੇ 12 ਜੁਲਾਈ ਨੂੰ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਨਾਲ ਕਿਤੇ-ਕਿਤੇ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮੀਂਹ ਦੇ ਦਿਨਾਂ ਦੇ ਵਿੱਚ ਤਾਪਮਾਨ ਵੀ ਹੇਠਾਂ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲਦੀ ਹੈ ਅਤੇ ਕਿਸਾਨਾਂ ਨੂੰ ਪਾਣੀ ਵੀ ਝੋਨੇ ਲਈ ਭਰਪੂਰ ਮਾਤਰਾ ਦੇ ਵਿੱਚ ਮਿਲਦਾ ਹੈ।
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮਾਹਿਰ ਡਾਕਟਰ ਨੇ ਦੱਸਿਆ ਕਿ ਇਸ ਵਾਰ ਮੌਨਸੂਨ ਦੀ ਆਮ ਜਿੰਨੀ ਜਾਂ ਉਸ ਤੋਂ ਕੁਝ ਜਿਆਦਾ ਬਾਰਿਸ਼ ਹੁੰਦੀ ਹੀ ਸੰਭਾਵਨਾ ਹੈ ਕਿਉਂਕਿ ਆਈ ਐਮ ਡੀ ਨੇ ਵੀ 106% ਬਾਰਿਸ਼ ਹੁੰਦੀ ਸੰਭਾਵਨਾਵਾਂ ਦੱਸੀਆਂ ਸਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੌਨਸੂਨ ਦੇ ਮੱਦੇਨਜ਼ਰ ਜੋ ਹੇਠਲੇ ਇਲਾਕਿਆਂ ਦੇ ਵਿੱਚ ਲੋਕ ਰਹਿੰਦੇ ਹਨ, ਉਹ ਜ਼ਰੂਰ ਪਾਣੀ ਭਰਨ ਤੋਂ ਸਤਰਕ ਰਹਿਣ। ਉਹਨਾਂ ਕਿਹਾ ਕਿ ਲੋਕ ਬਾਰਿਸ਼ਾਂ ਦੇ ਵਿੱਚ ਆਪਣੇ ਕੰਮਕਾਰਾਂ ਨੂੰ ਨਿਕਲਣ ਤੋਂ ਪਹਿਲਾਂ ਮੌਸਮ ਬਾਰੇ ਜ਼ਰੂਰ ਜਾਣਕਾਰੀ ਹਾਸਿਲ ਕਰ ਲੈਣ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕਿਸਾਨਾਂ ਲਈ ਵੀ ਬਾਰਿਸ਼ ਕਾਫੀ ਲਾਹੇਵੰਦ ਹੈ।