ਇੱਥੇ ਈਟੀਵੀ ਭਾਰਤ ਨੇ ਸਿਨੇਮਾ ਪ੍ਰੇਮੀਆਂ ਲਈ ਇੱਕ ਅਜਿਹੀ ਲਿਸਟ ਤਿਆਰ ਕੀਤੀ ਹੈ
ਪੰਜਾਬੀ ਸਿਨੇਮਾ ਦੇ ਗਲੋਬਲੀ ਹੋ ਰਹੇ ਅਧਾਰ ਨੂੰ ਇਸ ਮਾਣਮੱਤੇ ਮੁਕਾਮ ਤੱਕ ਪਹੁੰਚਾਉਣ ਵਿੱਚ ਸਟਾਰ ਗਾਇਕ-ਅਦਾਕਾਰ ਗਿੱਪੀ ਗਰੇਵਾਲ ਦੀ ਭੂਮਿਕਾ ਸ਼ਲਾਘਾਯੋਗ ਰਹੀ ਹੈ, ਜੋ ਬਾਲੀਵੁੱਡ ਦੀ ਪਾਲੀਵੁੱਡ ਵਿੱਚ ਸੁਮੇਲਤਾ ਦਾ ਧੁਰਾ ਬਣ ਬੇਸ਼ੁਮਾਰ ਉੱਚ-ਕੋਟੀ ਐਕਟਰਜ਼ ਅਤੇ ਚਰਚਿਤ ਅਦਾਕਾਰਾਂ ਤੋਂ ਇਲਾਵਾ ਨਾਮਵਰ ਪ੍ਰੋਡੋਕਸ਼ਨ ਹਾਊਸ ਨੂੰ ਵੀ ਇਸ ਵਿਹੜੇ ਲਿਆਉਣ ਵਿੱਚ ਲਗਾਤਾਰ ਅਹਿਮ ਅਤੇ ਮੋਹਰੀ ਯੋਗਦਾਨ ਪਾ ਰਿਹਾ ਹੈ।
ਅੰਤਰਰਾਸ਼ਟਰੀ ਸਿਨੇਮਾ ਮਾਰਕੀਟ ਵਿੱਚ ਹੋਰ ਵਿਸ਼ਾਲਤਾ ਭਰਿਆ ਰੂਪ ਅਖ਼ਤਿਆਰ ਕਰਦੇ ਜਾ ਰਹੇ ਪਾਲੀਵੁੱਡ ਦੀਆਂ ਫਿਲਮਾਂ ਵਿੱਚ ਗਿੱਪੀ ਗਰੇਵਾਲ ਦੁਆਰਾ ਇੰਟਰੋਡਿਊਸ ਕਰਵਾਏ ਗਏ ਚਰਚਿਤ ਚਿਹਰਿਆਂ ਅਤੇ ਵੱਡੇ ਨਾਮਾਂ ਵੱਲ ਆਓ ਕਰਦੇ ਹਾਂ ਵਿਸ਼ੇਸ਼ ਨਜ਼ਰਸਾਨੀ:
ਜ਼ਰੀਨ ਖਾਨ: ਸਾਲ 2014 ਵਿੱਚ ਆਈ ਅਤੇ ਰੋਹਿਤ ਜੁਗਰਾਜ ਵੱਲੋਂ ਨਿਰਦੇਸ਼ਿਤ ਕੀਤੀ ਗਈ ‘ਜੱਟ ਜੇਮਜ਼ ਬਾਂਡ’ ਨੇ ਗਿੱਪੀ ਗਰੇਵਾਲ ਦੇ ਕਰੀਅਰ ਨੂੰ ਮਜ਼ਬੂਤੀ ਦੇਣ ਵਿੱਚ ਖਾਸੀ ਭੂਮਿਕਾ ਨਿਭਾਈ, ਜਿਸ ਦੁਆਰਾ ਹੀ ਪਾਲੀਵੁੱਡ ਦਾ ਹਿੱਸਾ ਬਣਾਈ ਗਈ ਖੂਬਸੂਰਤ ਹਿੰਦੀ ਸਿਨੇਮਾ ਅਦਾਕਾਰਾ ਜ਼ਰੀਨ ਖਾਨ, ਜਿਸ ਨਾਲ ਗਿੱਪੀ ਗਰੇਵਾਲ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਜਿਸ ਉਪਰੰਤ ਇਹ ਦਿਲਕਸ਼ ਅਦਾਕਾਰਾ ਗਿੱਪੀ ਗਰੇਵਾਲ ਦੀ ਇੱਕ ਹੋਰ ਬਹੁ-ਚਰਚਿਤ ਪੰਜਾਬੀ ਫਿਲਮ ‘ਡਾਕਾ’ ਵਿੱਚ ਵੀ ਨਜ਼ਰ ਆਈ।
ਅਕਸ਼ੈ ਕੁਮਾਰ ਅਤੇ ਧਰਮਿੰਦਰ: ਸਾਲ 2013 ਵਿੱਚ ਆਈ ਗਿੱਪੀ ਗਰੇਵਾਲ ਦੀ ‘ਭਾਜੀ ਇਨ ਪ੍ਰੋਬਲਮ’ ਵੀ ਪੰਜਾਬੀ ਸਿਨੇਮਾ ਲਈ ਇੱਕ ਹੋਰ ਅਹਿਮ ਪ੍ਰਾਪਤੀ ਵਜੋਂ ਸਾਹਮਣੇ ਆਈ, ਜਿਸ ਨੂੰ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਨਾ ਕੇਵਲ ਪ੍ਰੋਡਿਊਸ ਕੀਤਾ ਸਗੋਂ ਇਸ ਵਿੱਚ ਉਚੇਚੀ ਮਹਿਮਾਨ ਭੂਮਿਕਾ ਵੀ ਉਨ੍ਹਾਂ ਗਿੱਪੀ ਸੰਗ ਨਿਭਾਈ। ਸਾਲ 2014 ਵਿੱਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ‘ਡਬਲ ਦੀ ਟ੍ਰਬਲ’ ਵਿੱਚ ਇੱਕ ਵਾਰ ਫਿਰ ਬਾਲੀਵੁੱਡ ਸਟਾਰ ਧਰਮਿੰਦਰ ਨੂੰ ਇੱਕ ਅਹਿਮ ਭੂਮਿਕਾ ਲਈ ਚੁਣਿਆ ਗਿਆ, ਜਿਸ ਲਈ ਅਦਾਕਾਰ ਨੇ ਦੂਸਰੀ ਵਾਰ ਪੰਜਾਬ ਦੀ ਧਰਤੀ ਉਤੇ ਕਿਸੇ ਫਿਲਮ ਦਾ ਹਿੱਸਾ ਬਣਨ ਪੁੱਜੇ।