Home Crime ਜਲੰਧਰ ‘ਚ ਫੁੱਟਪਾਥ ’ਤੇ ਸੁੱਤੇ ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਬੋਲੈਰੋ ਨੇ ਕੁਚਲਿਆ,...

ਜਲੰਧਰ ‘ਚ ਫੁੱਟਪਾਥ ’ਤੇ ਸੁੱਤੇ ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਬੋਲੈਰੋ ਨੇ ਕੁਚਲਿਆ, ਦੋ ਦੀ ਮੌਤ, ਕਈ ਜ਼ਖ਼ਮੀ

183
0

ਪਠਾਨਕੋਟ ਚੌਕ ਨੇੜੇ ਸ਼ੁੱਕਰਵਾਰ ਦੇਰ ਰਾਤ ਕਰੀਬ 11 ਵਜੇ ਇਕ ਤੇਜ਼ ਰਫ਼ਤਾਰ ਬੋਲੈਰੇ ਪਿਕਅੱਪ ਗੱਡੀ ਫੁੱਟਪਾਥ ’ਤੇ ਖਾਣਾ ਖਾਣ ਭੈਠੇ ਲੋਕਾਂ ’ਤੇ ਜਾ ਚੜ੍ਹੀ। ਇਸ ਹਾਦਸੇ ’ਚ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਿਕ ਕਈ ਲੋਕ ਜ਼ਖ਼ਮੀ ਹੋ ਗਏ।

ਪਠਾਨਕੋਟ ਚੌਕ ਨੇੜੇ ਸ਼ੁੱਕਰਵਾਰ ਦੇਰ ਰਾਤ ਕਰੀਬ 11 ਵਜੇ ਇਕ ਤੇਜ਼ ਰਫ਼ਤਾਰ ਬੋਲੈਰੇ ਪਿਕਅੱਪ ਗੱਡੀ ਫੁੱਟਪਾਥ ’ਤੇ ਖਾਣਾ ਖਾਣ ਭੈਠੇ ਲੋਕਾਂ ’ਤੇ ਜਾ ਚੜ੍ਹੀ। ਇਸ ਹਾਦਸੇ ’ਚ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਿਕ ਕਈ ਲੋਕ ਜ਼ਖ਼ਮੀ ਹੋ ਗਏ। ਗੁੱਸੇ ’ਚ ਭੀੜ ਨੇ ਡਰਾਈਵਰ ਨੂੰ ਕਾਬੂ ਕਰ ਲਿਆ ਤੇ ਬੁਰੀ ਤਰ੍ਹਾਂ ਮਾਰਕੁੱਟ ਮਗਰੋਂ ਥਾਣਾ ਡਵੀਜ਼ਨ ਨੰਬਰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਲਾਸ਼ਾਂ ਸਿਵਲ ਹਸਪਤਾਲ ਪਹੁੰਚਾਈਆਂ ਤੇ ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ। ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਮੌਕੇ ’ਤੇ ਪੁੱਜੇ ਲੋਕਾਂ ਨੇ ਦੱਸਿਆ ਕਿ ਜਿਸ ਗੱਡੀ ਨਾਲ ਹਾਦਸਾ ਹੋਇਆ, ਉਸ ’ਚ ਕੁਝ ਡਿਸਪੋਜ਼ਲ ਥਾਣੀ ਗਿਲਾਸ ਮਿਲੇ ਹਨ ਤੇ ਗੱਡੀ ’ਚੋਂ ਸ਼ਰਾਬ ਦੀ ਬਦਬੂ ਵੀ ਆ ਰਹੀ ਸੀ। ਹਾਲਾਂਕਿ ਪੁਲਿਸ ਨੇ ਅਜੇ ਇਸ ਸਬੰਧੀ ਕੁਝ ਨਹੀਂ ਕਿਹਾ। ਚਾਲਕ ਦਾ ਨਾਂ ਸ਼ਿਵਮ ਦੱਸਿਆ ਜਾ ਰਿਹਾ ਹੈ।

ਪੁਲਿਸ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ ਸਵਾ 11 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਸਮੇਂ ਪਹਿਲਾਂ ਪਠਾਨਕੋਟ ਚੌਕ ’ਚ ਇਕ ਹਾਦਸਾ ਵਾਪਰਿਆ। ਲੋਕਾਂ ਨੇ ਦੱਸਿਆ ਫੁਟਪਾਥ ਕਿਨਾਰੇ ਸਾਮਾਨ ਵੇਚਣ ਵਾਲੇ ਕੁਝ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਖਾਣਾ ਖਾਣ ਦੀ ਤਿਆਰੀ ਕਰ ਰਹੇ ਸਨ। ਏਨੀ ਦੇਰ ’ਚ ਪਠਾਨਕੋਟ ਵੱਲੋਂ ਇਕ ਬੋਲੈਰੋ ਪਿਕਅੱਪ ਵਾਹਨ (ਐੱਚਆਰ 73ਬੀ 6048 ਤੇਜ਼ ਰਫ਼ਤਾਰ ’ਚ ਆਇਆ ਤੇ ਦੋਆਬਾ ਚੌਕ ਵੱਲ ਜਾਣ ਲੱਗਾ। ਦੇਖਦੇ ਹੀ ਦੇਖਦੇ ਵਾਹਨ ਫੁਟਪਾਥ ’ਤੇ ਜਾ ਚੜ੍ਹਿਆ ਤੇ ਕਈ ਲੋਕਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਏਨੀ ਜ਼ੋਰਦਾਰ ਸੀ ਕਿ ਦੋ ਵਿਅਕਤੀਆਂ ’ਚੋਂ ਇਕ ਪੰਜ ਫੁੱਟ ਤੇ ਦੂਜਾ 15 ਫੁੱਟ ਦੂਰ ਜਾ ਕੇ ਡਿੱਗਿਆ। ਇਸ ਤੋਂ ਬਾਅਦ ਵੀ ਵਾਹਨ ਨਹੀਂ ਰੁਕਿਆ। ਉਸ ਨੇ ਸੜਕ ਕਿਨਾਰੇ ਖੜ੍ਹੇ ਦੋ ਹੋਰ ਵਾਹਨਾਂ ਨੂੰ ਟੱਕਰ ਮਾਰੀ। ਇਸ ਦੌਰਾਨ ਉੱਥੇ ਨੇੜੇ ਹੀ ਸੁੱਤਾ ਇਕ ਸਾਈਕਲ ਸਟੈਂਡ ਦਾ ਮਾਲਕ ਮਸਾਂ ਬਚਿਆ। ਉਸ ਤੋਂ ਬਾਅਦ ਤੇਜ਼ ਰਫ਼ਤਾਰ ਵਾਹਨ ਨੇ ਫੁਟਪਾਥ ’ਤੇ ਲੱਗੇ ਛੋਟੇ-ਛੋਟੇ ਗਾਰਡਰ ਵੀ ਤੋੜ ਦਿੱਤੇ। ਅਖ਼ੀਰ ਇਕ ਵੱਡੇ ਖੰਭੇ ਨਾਲ ਟਕਰਾ ਕੇ ਵਾਹਨ ਰੁਕਿਆ। ਵਾਹਨ ਦੀ ਰਫ਼ਤਾਰ ਏਨੀ ਤੇਜ਼ ਸੀ ਕਿ ਖੰਬੇ ਨਾਲ ਵੱਜਦੇ ਹੀ ਗੱਡੀ ਦਾ ਟਾਇਰ ਫਟ ਗਿਆ। ਇਸ ਤੋਂ ਬਾਅਦ ਜਿਵੇਂ ਹੀ ਚਾਲਕ ਬਾਹਰ ਨਿਕਲਿਆ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਫੜ੍ਹ ਕੇ ਕੁੱਟਿਆ। ਉਨ੍ਹਾਂ ਨੇ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ। ਇਸ ਤੋਂ ਬਾਅਦ ਸੂਚਨਾ ਮਿਲਣ ’ਤੇ ਪੁੱਜੀ ਸੜਕ ਸੁਰੱਖਿਆ ਫੋਰਸ ਤੇ ਥਾਣਾ ਅੱਠ ਦੀ ਪੁਲਿਸ ਨੇ ਚਾਲਕ ਨੂੰ ਕਾਬੂ ਕੀਤਾ। ਪੁਲਿਸ ਦੀ ਹਿਰਾਸਤ ’ਚ ਚਾਲਕ ਵਾਰ-ਵਾਰ ਇਹੀ ਕਹਿ ਰਿਹਾ ਸੀ ਕਿ ਮੋਟਰ ਸਾਈਕਲ ਸਵਾਰ ਦੋ ਲੋਕ ਉਨ੍ਹਾਂ ਦੇ ਅੱਗੇ ਆ ਗਏ ਸਨ। ਉਨ੍ਹਾਂ ਨੂੰ ਬਚਾਉਣ ਦੇ ਚੱਕਰ ’ਚ ਗੱਡੀ ਬੇਕਾਬੂ ਹੋ ਗਈ। ਉਹ ਹਿਮਾਚਲ ਤੋਂ ਫਲ ਤੇ ਸਬਜ਼ੀਆਂ ਲੈ ਕੇ ਪਠਾਨਕੋਟ ਚੌਕ ਕੋਲੋਂ ਨਿਕਲੇ ਸਨ।

Previous articleJalandhar By Election 2024 Result :ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਵੋਟਿੰਗ ‘ਚ ਮਹਿੰਦਰ ਭਗਤ 20778 ਵੋਟਾਂ ਨਾਲ ਅੱਗੇ, ਪੜ੍ਹੋ ਹਰ ਵੱਡੀ ਅਪਡੇਟ
Next articleਚੰਦ ਦਾ ਟੁਕੜਾ ਬਣ ਕੇ ਸਾਹਮਣੇ ਆਈ ਅਨੰਤ ਅੰਬਾਨੀ ਦੀ ਪਤਨੀ, ਅਸਲੀ ਸੋਨੇ ਨਾਲ ਬਣੇ ਲਹਿੰਗੇ ’ਚ ਹੋਈ Radhika Merchant ਦੀ ਵਿਦਾਈ

LEAVE A REPLY

Please enter your comment!
Please enter your name here