ਭਾਰਤੀ ਕਿ੍ਕਟ ਦੀ ਨੌਜਵਾਨ ਟੀਮ ਜ਼ਿੰਬਾਬਵੇ ਵਿਰੁੱਧ ਸ਼ਨੀਵਾਰ ਨੂੰ ਜਦੋਂ ਚੌਥਾ ਟੀ-20 ਮੁਕਾਬਲਾ ਖੇਡਣ ਉਤਰੇਗੀ ਤਾਂ ਉਸ ਦੀਆਂ ਨਜ਼ਰਾਂ ਸੀਰੀਜ਼ ਆਪਣੇ ਨਾਮ ਕਰਨ ਦੇ ਨਾਲ ਹੀ ਨਵੇਂ ਦੌਰ ਦੀ ਸ਼ੁਰੂਆਤ ਕਰਨ ‘ਤੇ ਵੀ ਹੋਣਗੀਆਂ। ਪਹਿਲੇ ਮੈਚ ਵਿਚ ਸ਼ਰਮਨਾਕ ਹਾਰ ਦੇ ਬਾਅਦ ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਟੀਮ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜਾ ਤੇ ਤੀਜਾ ਮੈਚ ਭਾਰਤੀ ਫਰਕ ਨਾਲ ਜਿੱਤ ਕੇ 2-1 ਨਾਲ ਬੜ੍ਹਤ ਬਣਾ ਲਈ ਹੈ।
ਭਾਰਤੀ ਕਿ੍ਕਟ ਦੀ ਨੌਜਵਾਨ ਟੀਮ ਜ਼ਿੰਬਾਬਵੇ ਵਿਰੁੱਧ ਸ਼ਨੀਵਾਰ ਨੂੰ ਜਦੋਂ ਚੌਥਾ ਟੀ-20 ਮੁਕਾਬਲਾ ਖੇਡਣ ਉਤਰੇਗੀ ਤਾਂ ਉਸ ਦੀਆਂ ਨਜ਼ਰਾਂ ਸੀਰੀਜ਼ ਆਪਣੇ ਨਾਮ ਕਰਨ ਦੇ ਨਾਲ ਹੀ ਨਵੇਂ ਦੌਰ ਦੀ ਸ਼ੁਰੂਆਤ ਕਰਨ ‘ਤੇ ਵੀ ਹੋਣਗੀਆਂ। ਪਹਿਲੇ ਮੈਚ ਵਿਚ ਸ਼ਰਮਨਾਕ ਹਾਰ ਦੇ ਬਾਅਦ ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਟੀਮ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜਾ ਤੇ ਤੀਜਾ ਮੈਚ ਭਾਰਤੀ ਫਰਕ ਨਾਲ ਜਿੱਤ ਕੇ 2-1 ਨਾਲ ਬੜ੍ਹਤ ਬਣਾ ਲਈ ਹੈ। ਮੌਜੂਦਾ ਕਿ੍ਕਟ ਵਿਚ ਜ਼ਿੰਬਾਬਵੇ ‘ਤੇ ਜਿੱਤ ਬਹੁਤ ਵੱਡੀ ਨਹੀਂ ਕਹੀ ਜਾਵੇਗੀ ਪਰ ਇਸ ਨਾਲ ਉਨ੍ਹਾਂ ਨੌਜਵਾਨਾਂ ਵਿਚ ਉਮੀਦ ਜ਼ਰੂਰ ਪੈਦਾ ਹੋਵੇਗੀ ਜੋ ਆਧੁਨਿਕ ਕਿ੍ਕਟ ਦੇ ਕੁਝ ਦਿੱਗਜਾਂ ਦੇ ਸੰਨਿਆਸ ਦੇ ਬਾਅਦ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵਿਚ ਹਨ। ਇਨ੍ਹਾਂ ਵਾਸ਼ਿੰਗਟਨ ਸੁੰਦਰ ਤੇ ਅਭਿਸ਼ੇਕ ਸ਼ਰਮਾ ਸ਼ਾਮਲ ਹਨ। ਟੀ-20 ਕਿ੍ਕਟ ਤੋਂ ਰਵਿੰਦਰ ਜਡੇਡਾ ਦੇ ਸੰਨਿਆਸ ਦੇ ਬਾਅਦ ਵਾਸ਼ਿੰਗਟਨ ਦੀਆਂ ਨਜ਼ਰਾਂ ਸਪਿੰਨ ਆਲਰਾਊਂਡਰ ਦੇ ਰੂਪ ਵਿਚ ਜਗ੍ਹਾ ਪੱਕੀ ਕਰਨ ‘ਤੇ ਹੈ। ਇਸ ਦੌਰੇ ‘ਤੇ ਉਨ੍ਹਾਂ ਨੇ 4.5 ਦੀ ਇਕੋਨਾਮੀ ਰਟੇ ਨਾਲ ਛੇ ਵਿਕਟਾਂ ਲਈਆਂ। ਸ੍ਰੀਲੰਕਾ ਦੌਰੇ ਲਈ ਸਫੇਦ ਗੇਂਦ ਦੀ ਟੀਮ ਚੁਣਦੇ ਸਮੇਂ ਉਨ੍ਹਾਂ ਦੇ ਨਾਮ ‘ਤੇ ਵਿਚਾਰ ਜ਼ਰੂਰ ਹੋਵੇਗਾ। ਉਪਯੋਗੀ ਸਪਿੰਨ ਗੇਂਦਬਾਜ਼ ਹੋਣ ਦੇ ਨਾਲ ਹੇਠਲੇ ਕ੍ਰ ਦੇ ਚੰਗੇ ਬੱਲੇਬਾਜ਼ ਵੀ ਹਨ। ਉਥੇ ਹੀ ਅਭਿਸ਼ੇਕ ਨੇ ਦੂਜੇ ਟੀ-20 ਵਿਚ 47 ਗੇਂਦਾਂ ਵਿਚ ਸੈਂਕੜਾਲਾ ਕੇ ਆਪਣੀ ਪ੍ਰਤਿਭਾ ਦਿਖਾਈ। ਭਾਰਤ ਦੇ ਕੋਲ ਹੁਣ ਇਸ ਫਾਰਮੈਟ ਵਿਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨਹੀਂ ਹਨ ਲਿਹਾਜਾ ਉਹ ਯਸ਼ਸਵੀ ਜਾਇਸਵਾਲ ਦੇਨਾਲ ਪਾਰੀ ਦੀ ਸ਼ੁਰੂਆਤ ਦਾ ਬਦਲ ਹੋ ਸਕਦੇ ਹਨ। ਉਹ ਇਕ ਹੋਰ ਚੰਗੀ ਪਾਰੀ ਖੇਡ ਕੇ ਆਪਣਾ ਦਾਅਵਾ ਪੱਕਾ ਕਰਨਾ ਚਾਹੁਣਗੇ। ਸੰਜੂ ਸੈਮਸਨ ਤੇ ਸ਼ਿਵਮ ਦੂਬੇ ਦੇ ਲਈ ਇਸ ਸੀਰੀਜ਼ ਵਿਚ ਬਹੁਤ ਕੁਝ ਦਾਅ ‘ਤੇ ਹੈ। ਟੀ-20 ਵਿਸ਼ਵ ਕੱਪ ਵਿਚ ਖਿਤਾਬੀ ਜਿੱਤ ਦੇ ਬਾਅਦ ਮੁੰਬਈ ਵਿਚ ਜੇਤੂ ਪਰੇਡ ਵਿਚ ਹਿੱਸਾ ਲੈ ਕੇ ਇਥੇ ਆਏ ਦੂਬੇ ਤੇ ਸੈਮਸਨ ਬਾਕੀ ਦੋਵੇਂ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁਣਗੇ। ਭਾਰਤੀ ਟੀਮ ਪ੍ਰ੍ਬੰਧਨ ਆਪਣੇ ਗੇਂਦਬਾਜ਼ਾਂ ਖਾਸ ਕਰ ਲੈੱਗ ਸਪਿੰਨਰ ਰਵੀ ਬਿਸ਼ਨੋਈ ਦੇ ਪ੍ਰਦਰਸ਼ਨ ਤੋਂ ਖੁਸ਼ ਹੋਵੇਗਾ ਜਿਸ ਦੀ ਗੁਗਲੀ ਮੇਜ਼ਬਾਨ ਬੱਲੇਬਾਜ਼ ਖੇਡ ਹੀ ਨਹੀਂ ਪਾ ਰਹੇ ਹਨ। ਬਿਸ਼ਨੋਈ, ਆਵੇਸ਼ ਖਾਨ ਤੇ ਵਾਸ਼ਿੰਗਟਨ ਸੁੰਦਰ ਛੇ ਛੇ ਵਿਕਟਾਂ ਲੈ ਚੁੱਕੇ ਹਨ। ਮੁਕੇਸ਼ ਕੁਮਾਰ ਨੂੰ ਪਿਛਲੇ ਮੈਚ ਵਿਚ ਆਰਾਮ ਦਿੱਤਾ ਗਿਆ ਸੀ ਜੋ ਆਵੇਸ਼ ਦੀ ਜਗ੍ਹਾ ਖੇਡ ਸਕਦੇ ਹਨ। ਦੂਜੇ ਪਾਸੇ ਪਹਿਲਾ ਮੈਚ ਜਿੱਤਣ ਦੇ ਇਲਾਵਾ ਜ਼ਿੰਬਾਬਵੇ ਨੇ ਇਸ ਸੀਰੀਜ਼ ਵਿਚ ਕੁਝ ਵਿਸ਼ੇਸ਼ ਨਹੀਂ ਕੀਤਾ ਹੈ। ਉਸ ਦੇ ਤੇਜ਼ ਗੇਂਦਬਾਜ਼ ਬਲੇਸਿੰਗ ਮੁਜ਼ਰਬਾਨੀ ਤੇ ਅਰਧ ਸੈਂਕੜਾ ਲਾਉਣ ਵਾਲੇ ਡਿਓਨ ਮਾਇਰਸ ਦੇ ਇਲਾਵਾ ਕੋਈ ਖਿਡਾਰੀ ਛਾਪ ਨਹੀਂ ਛੱਡ ਸਕਿਆ ਹੈ।