ਚੰਦ ਦਾ ਟੁਕੜਾ ਬਣ ਕੇ ਸਾਹਮਣੇ ਆਈ ਅਨੰਤ ਅੰਬਾਨੀ ਦੀ ਪਤਨੀ, ਅਸਲੀ ਸੋਨੇ ਨਾਲ ਬਣੇ ਲਹਿੰਗੇ ’ਚ ਹੋਈ Radhika Merchant ਦੀ ਵਿਦਾਈ
ਅੰਬਾਨੀ ਪਰਿਵਾਰ ਦੀ ਨਵੀਂ ਨੂੰਹ ਰਾਧਿਕਾ ਮਰਚੈਂਟ ਬ੍ਰਾਈਡਲ ਲੁੱਕ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸਦਾ ਅੰਦਾਜ਼ ਕਿਸੇ ਅਪਸਰਾ ਤੋਂ ਘੱਟ ਨਹੀਂ ਸੀ। ਰਾਧਿਕਾ ਨੇ ਅਬੂ ਜਾਨੀ ਅਤੇ ਸੰਦੀਪ ਖੋਸਲਾ ਦੁਆਰਾ ਗੁਜਰਾਤੀ ਸ਼ੈਲੀ ਦੇ ਘੱਗਰੇ ਵਿੱਚ ਸ਼ਾਹੀ ਐਂਟਰੀ ਕੀਤੀ। ਜਿੰਨਾ ਉਸ ਦਾ ਵਿਆਹ ਦਾ ਆਊਟਫਿਟ ਚਰਚਾ ‘ਚ ਰਿਹਾ, ਉਹ ਆਪਣੇ ਵਿਦਾਈ ਦੇ ਪਹਿਰਾਵੇ ‘ਚ ਵੀ ਓਨੀ ਹੀ ਖੂਬਸੂਰਤ ਲੱਗ ਰਹੀ ਸੀ।
ਰਾਧਿਕਾ ਬਹੁਤ ਹੀ ਸਾਦੇ ਅਤੇ Queen Style ਦੀ ਵੈਡਿੰਗ ਡਰੈੱਸ (ਰਾਧਿਕਾ ਮਰਚੈਂਟ ਵੈਡਿੰਗ) ਵਿੱਚ ਨਜ਼ਰ ਆਈ। ਉਸ ਨੇ ਆਪਣੇ ਵਿਆਹ ਦੇ ਲੁੱਕ ਨੂੰ ਲੈ ਕੇ ਨਵਾਂ ਟਰੈਂਡ ਸੈੱਟ ਕੀਤਾ ਹੈ। ਇਸ ਦੇ ਨਾਲ ਹੀ ਹੁਣ ਉਨ੍ਹਾਂ ਦਾ ਵਿਦਾਈ ਲੁੱਕ ਵੀ ਸਾਹਮਣੇ ਆਇਆ ਹੈ। ਰੀਆ ਕਪੂਰ ਨੇ ਰਾਧਿਕਾ ਮਰਚੈਂਟ ਦੀਆਂ ਵਿਦਾਇਗੀ ਤਸਵੀਰਾਂ ਦੀ ਸੀਰੀਜ਼ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਅਤੇ Sweet Smile ’ਤੇ ਦਿਲ ਹਾਰ ਬੈਠੇ ਹਨ।