Home Desh Punjab News: Jalandhar ਜ਼ਿਮਨੀ ਚੋਣ ਨਤੀਜੇ ਕਾਂਗਰਸ ਲਈ ‘ਖ਼ਤਰੇ ਦੀ ਘੰਟੀ’, ਚੰਨੀ... Deshlatest NewsPanjabRajniti Punjab News: Jalandhar ਜ਼ਿਮਨੀ ਚੋਣ ਨਤੀਜੇ ਕਾਂਗਰਸ ਲਈ ‘ਖ਼ਤਰੇ ਦੀ ਘੰਟੀ’, ਚੰਨੀ ਦਾ ਜਾਦੂ 43 ਦਿਨਾਂ ‘ਚ ਖ਼ਤਮ By admin - July 15, 2024 62 0 FacebookTwitterPinterestWhatsApp ਜਲੰਧਰ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੇ ਨਤੀਜੇ ਕਾਂਗਰਸ ਲਈ ਬਹੁਤ ਹੈਰਾਨ ਕਰਨ ਵਾਲੇ ਤੇ ਡਰਾਉਣੇ ਰਹੇ। ਜਲੰਧਰ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੇ ਨਤੀਜੇ ਕਾਂਗਰਸ ਲਈ ਬਹੁਤ ਹੈਰਾਨ ਕਰਨ ਵਾਲੇ ਤੇ ਡਰਾਉਣੇ ਰਹੇ। ਲੋਕ ਸਭਾ ਚੋਣਾਂ ’ਚ 7 ਸੀਟਾਂ ਜਿੱਤਣ ਦਾ ‘ਹਨੀਮੂਨ’ ਪੀਰੀਅਡ ਅਜੇ ਖ਼ਤਮ ਵੀ ਨਹੀਂ ਹੋਇਆ ਸੀ ਕਿ ਜ਼ਿਮਨੀ ਚੋਣ ’ਚ ਕਾਂਗਰਸ ਤੀਜੇ ਨੰਬਰ ’ਤੇ ਆ ਗਈ। ਜ਼ਿਮਨੀ ਚੋਣ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਜਿੱਤ ਪਹਿਲਾਂ ਹੀ ਪੱਕੀ ਮੰਨੀ ਜਾ ਰਹੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਚੋਣ ਲਈ ਆਪਣੀ ਰਿਹਾਇਸ਼ ਜਲੰਧਰ ਤਬਦੀਲ ਕਰ ਦਿੱਤੀ ਸੀ ਪਰ ਚੋਣ ਨਤੀਜੇ ਕਾਂਗਰਸ ਲਈ ਖ਼ਤਰੇ ਦੀ ਘੰਟੀ ਬਣ ਕੇ ਉਭਰੇ। ਜ਼ਿਮਨੀ ਚੋਣ ’ਚ ਕਾਂਗਰਸ ਨੇ ਆਪਣਾ ਸਾਰਾ ਜ਼ੋਰ ਲਾ ਦਿੱਤਾ ਸੀ। ਚੋਣਾਂ ਦੀ ਸਾਰੀ ਜ਼ਿੰਮੇਵਾਰੀ ਜਲੰਧਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੋਢਿਆਂ ’ਤੇ ਸੀ। ਇਹ ਕਾਂਗਰਸ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਉਸ ਨੂੰ ਚਾਰ ਹੋਰ ਜ਼ਿਮਨੀ ਚੋਣਾਂ ਤੇ ਪੰਜ ਨਗਰ ਨਿਗਮ ਚੋਣਾਂ ਲੜਨੀਆਂ ਹਨ। ਇਹ ਨਤੀਜਾ ਕਾਂਗਰਸ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਚੌਧਰੀ ਪਰਿਵਾਰ ਦੇ ਪਤਨ ਤੋਂ ਬਾਅਦ ਦੋਆਬਾ ਦੀ ਦਲਿਤ ਰਾਜਨੀਤੀ ਵਿਚ ਚਰਨਜੀਤ ਸਿੰਘ ਚੰਨੀ ਇਕ ਨਵੇਂ ਉਭਾਰ ਵਜੋਂ ਉਭਰੇ। ਲੋਕ ਸਭਾ ਚੋਣਾਂ ’ਚ ਚੰਨੀ ਨੇ ਨਾ ਸਿਰਫ਼ ਇਹ ਸੀਟ ਜਿੱਤੀ ਸਗੋਂ ਜਲੰਧਰ ਪੱਛਮੀ ’ਚ ਵੀ 44,394 ਵੋਟਾਂ ਹਾਸਲ ਕੀਤੀਆਂ। ਭਾਜਪਾ ਦੇ ਸੁਸ਼ੀਲ ਰਿੰਕੂ ਨੂੰ 42,837 ਵੋਟਾਂ ਮਿਲੀਆਂ। ਰਿੰਕੂ ਚੰਨੀ ਤੋਂ ਇਸ ਵਿਧਾਨ ਸਭਾ ’ਚ 1557 ਵੋਟਾਂ ਨਾਲ ਪਿੱਛੇ ਰਹੇ ਸਨ। ਚੋਣ ਨਤੀਜਿਆਂ ਦੇ ਸਿਰਫ਼ 40 ਦਿਨਾਂ ਦੇ ਅੰਦਰ ਹੀ ਕਾਂਗਰਸ ਪਹਿਲੇ ਤੋਂ ਤੀਜੇ ਸਥਾਨ ’ਤੇ ਖਿਸਕ ਗਈ। ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਚੋਣ ਜਿੱਤੀ, ਜਦੋਂ ਕਿ ਭਾਜਪਾ ਦੇ ਸ਼ੀਤਲ ਅੰਗੁਰਾਲ 17,921 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ। ਕਾਂਗਰਸ ਦੀ ਮਹਿਲਾ ਉਮੀਦਵਾਰ ਸੁਰਿੰਦਰ ਕੌਰ 16,757 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੀ। ਚੋਣ ਸਿੱਧੇ ਚੰਨੀ ਦੇ ਚਿਹਰੇ ’ਤੇ ਲੜੀ ਜਾ ਰਹੀ ਸੀ। ਪਾਰਟੀ ਨੇ ਉਮੀਦਵਾਰਾਂ ਦੀ ਚੋਣ ਤੇ ਚੋਣ ਰਣਨੀਤੀ ਦੀ ਸਾਰੀ ਜ਼ਿੰਮੇਵਾਰੀ ਚੰਨੀ ਨੂੰ ਸੌਂਪੀ ਸੀ। ਲੋਕ ਸਭਾ ਤੇ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ 40 ਦਿਨਾਂ ਦੇ ਅੰਦਰ ਹੀ ਚੰਨੀ ਦਾ ਜਾਦੂ ਖ਼ਤਮ ਹੁੰਦਾ ਦਿਸਿਆ। 2021 ’ਚ ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਲਗਾਤਾਰ ਆਪਣੇ ਆਪ ਨੂੰ ਦਲਿਤ ਨੇਤਾ ਦਾ ਵੱਡਾ ਚਿਹਰਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵੀ ਚੰਨੀ ਦੇ ਚਿਹਰੇ ’ਤੇ ਲੜੀਆਂ ਗਈਆਂ ਸਨ। ਜਦੋਂ ਚੰਨੀ ਨੇ ਲੋਕ ਸਭਾ ਚੋਣਾਂ ਜਿੱਤੀਆਂ ਤਾਂ ਉਹ ਦਲਿਤਾਂ ਦੇ ਵੱਡੇ ਨੇਤਾ ਵਜੋਂ ਉਭਰੇ। ਪਰ ਚੰਨੀ ਦਾ ਜਾਦੂ ਸੁਰੱਖਿਅਤ ਸੀਟ ’ਤੇ ਕੰਮ ਨਹੀਂ ਕਰ ਸਕਿਆ। ਜਦੋਂ ਕਿ ਚੰਨੀ ਪੂਰੀ ਚੋਣ ਦੌਰਾਨ ਜਲੰਧਰ ਪੱਛਮੀ ਵਿਚ ਸਰਗਰਮ ਸਨ। ਇਹ ਕਾਂਗਰਸ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜਲੰਧਰ ਪੱਛਮੀ ਤੋਂ ਇਸ ਦੇ ਨੇਤਾ ਮਹਿੰਦਰ ਕੇਪੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਚੰਨੀ ਨੂੰ ਟਿਕਟ ਮਿਲਣ ਤੋਂ ਬਾਅਦ ਚੌਧਰੀ ਪਰਿਵਾਰ ਵੀ ਉਨ੍ਹਾਂ ਤੋਂ ਦੂਰ ਹੋ ਗਿਆ ਹੈ। ਜਦਕਿ ਜਿਨ੍ਹਾਂ ਪੰਜ ਨਗਰ ਨਿਗਮਾਂ ’ਚ ਚੋਣਾਂ ਹੋਣੀਆ ਹਨ, ਉਨ੍ਹਾਂ ’ਚ ਜਲੰਧਰ ਵੀ ਸ਼ਾਮਲ ਹੈ। ਅਜਿਹੇ ’ਚ ਜਲੰਧਰ ਪੱਛਮੀ ਦੇ ਚੋਣ ਨਤੀਜੇ ਕਾਂਗਰਸ ਲਈ ਖ਼ਤਰੇ ਦੀ ਘੰਟੀ ਵਾਂਗ ਹਨ।