Home Desh Punjab News: ਸੰਤ ਸੀਚੇਵਾਲ ‘ਨਿਰਮਲਾ ਸੰਤ ਮੰਡਲ ਪੰਜਾਬ’ ਦੇ ਸਰਪ੍ਰਸਤ ਤੇ ਸੰਤ...

Punjab News: ਸੰਤ ਸੀਚੇਵਾਲ ‘ਨਿਰਮਲਾ ਸੰਤ ਮੰਡਲ ਪੰਜਾਬ’ ਦੇ ਸਰਪ੍ਰਸਤ ਤੇ ਸੰਤ ਸੰਤੋਖ ਸਿੰਘ ਥੱਲੇਵਾਲ ਬਣੇ ਪ੍ਰਧਾਨ

75
0

ਨਿਰਮਲ ਕੁਟੀਆ ਸੀਚੇਵਾਲ ’ਚ ਹੋਈ ਸਰਬਸੰਮਤੀ ਨਾਲ ਚੋਣ

ਨਿਰਮਲਾ ਸੰਤ ਮੰਡਲ ਪੰਜਾਬ ਦੀ ਨਿਰਮਲ ਕੁਟੀਆ ਸੀਚੇਵਾਲ ’ਚ ਸਰਬਸਮੰਤੀ ਨਾਲ ਹੋਈ ਚੋਣ ਦੌਰਾਨ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਜਥੇਬੰਦੀ ਦਾ ਚੇਅਰਮੈਨ-ਕਮ-ਸਰਪ੍ਰਸਤ ਬਣਾਇਆ ਗਿਆ ਹੈ, ਜਦ ਕਿ ਸੰਤ ਸੰਤੋਖ ਸਿੰਘ ਥੱਲੇਵਾਲ ਵਾਲਿਆਂ ਨੂੰ ਪ੍ਰਧਾਨ ਚੁਣਿਆ ਗਿਆ ਹੈ। ਇਸ ਜਥੇਬੰਦੀ ਦੇ 40 ਤੋਂ ਵੱਧ ਮਹਾਪੁਰਸ਼ਾਂ ਨੇ ਇਸ ਚੋਣ ’ਚ ਹਿੱਸਾ ਲਿਆ ਸੀ।
ਪ੍ਰੈੱਸ ਸਕੱਤਰ ਬਣੇ ਸੰਤ ਬਲਰਾਜ ਸਿੰਘ ਜਿਆਣ ਵਾਲਿਆਂ ਨੇ ਦੱਸਿਆ ਕਿ ਜਥੇਬੰਦੀ ਦੇ ਜਿਹੜੇ ਹੋਰ ਅਹੁਦੇਦਾਰ ਬਣਾਏ ਗਏ ਹਨ, ਉਨ੍ਹਾਂ ’ਚ ਸੰਤ ਜੀਤ ਸਿੰਘ ਅੰਮ੍ਰਿਤਸਰ ਵਾਲੇ ਜਨਰਲ ਸਕੱਤਰ ਬਣੇ ਹਨ। ਡੇਰਾ ਹਰਜੀ ਦੇ ਮੁੱਖ ਸੇਵਾਦਾਰ ਸੰਤ ਅਮਰੀਕ ਸਿੰਘ ਖੁਖਰੈਣ ਵਾਲਿਆਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਸੰਤ ਸਮਸ਼ੇਰ ਸਿੰਘ ਨੂੰ ਮੀਤ ਪ੍ਰਧਾਨ, ਸੰਤ ਭਗਵਾਨ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਸੰਤ ਹਰਜਿੰਦਰ ਸਿੰਘ ਚੂਸੇਵਾਲ ਜਥੇਬੰਦਕ ਸਕੱਤਰ ਤੇ ਸੰਤ ਹਰਵਿੰਦਰ ਸਿੰਘ ਚਿੱਬੜਾ ਨੂੰ ਖ਼ਜ਼ਾਨਚੀ ਬਣਾਇਆ ਗਿਆ ਹੈ। ਨਵੀਂ ਬਣੀ ਜਥੇਬੰਦੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਨਿਰਮਲ ਭੇਖ ਦੀ ਪੁਰਾਣੀ ਰਵਾਇਤ ਨੂੰ ਕਾਇਮ ਰੱਖਦਿਆਂ ਬਾਣੀ ਦੇ ਪ੍ਰਚਾਰ-ਪ੍ਰਸਾਰ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਨਿਰਮਲ ਭੇਖ ਦੀਆਂ ਰਵਾਇਤਾਂ ਨੂੰ ਅੱਗੇ ਲਿਜਾਣ ਨਾਲ ਹੀ ਸਮਾਜ ਦਾ ਬਹੁ-ਪੱਖੀ ਸੁਧਾਰ ਕੀਤਾ ਜਾਵੇਗਾ।
ਜਨਰਲ ਸਕੱਤਰ ਸੰਤ ਜੀਤ ਸਿੰਘ ਅੰਮ੍ਰਿਤਸਰ ਨੇ ਦੱਸਿਆ ਕਿ ਪਹਿਲਾ ਸਮਾਗਮ ਤਾਂ ਨਿਰਮਲਾ ਪੰਥ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਵੇਈਂ ਦੀ 24ਵੀਂ ਵਰ੍ਹੇਗੰਢ ਨੂੰ ਸਾਰਾ ਸਾਲ ਨਿਰਮਲਾ ਡੇਰਿਆ ’ਚ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਵਿੱਤਰ ਵੇਈਂ ਪੰਜਾਬ ’ਚ ਵਾਤਾਵਰਨ ਦੀ ਚੇਤਨਾ ਪੈਦਾ ਕੀਤੀ ਹੈ। ਵੇਈਂ ਦੀ ਕਾਰ ਸੇਵਾ ਦੀ ਅਗਵਾਈ ਕਰਨ ਵਾਲੇ ਜਥੇਬੰਦੀ ਦੇ ਸਰਪ੍ਰਸਤ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਿਰਮਲਾ ਭੇਖ ਦਾ ਸਨਮਾਨ ਦੁਨੀਆ ’ਚ ਵਧਾਇਆ ਹੈ। ਲੋਕ ਇਕ ਵਾਰ ਫਿਰ ਭਗਵੇਂ ਬਸਤਰਾਂ ਵਾਲੇ ਸਾਧੂਆਂ ਦਾ ਸਨਮਾਨ ਕਰਨ ਲੱਗ ਪਏ ਹਨ, ਇਹ ਇਕ ਵੱਡਾ ਬਦਲਾਅ ਹੈ। ਉਨ੍ਹਾਂ ਕਿਹਾ ਕਿ ਸਾਰਾ ਸਾਲ ਬੂਟੇ ਲਗਾਉਣ ਦੀ ਮੁਹਿੰਮ ਚਲਾ ਕੇ ਪੰਜਾਬ ਨੂੰ ਹਰਿਆ-ਭਰਿਆ ਕੀਤਾ ਜਾਵੇਗਾ।
Previous articleHimachal By Election 2024 Results: CM ਸੁੱਖੂ ਦੀ ਪਤਨੀ ਕਮਲੇਸ਼ ਜਿੱਤੀ, BJP ਦੀ ਨਹੀਂ ਚਲੀ ਹੁਸ਼ਿਆਰੀ, ਜਨਤਾ ਨੇ ਸਿਖਾਇਆ ਸਬਕ
Next articlePunjab News: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਅੱਜ, ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਦਿੱਤੇ ਮਾਫ਼ੀਨਾਮੇ ‘ਤੇ ਕੀਤਾ ਜਾਵੇਗਾ ਵਿਚਾਰ

LEAVE A REPLY

Please enter your comment!
Please enter your name here