ਰੋਇੰਗ ਫੈਡਰੇਸ਼ਨ ਆਫ਼ ਇੰਡੀਆ ਦੀ ਪਹਿਲਕਦਮੀਂ ’ਤੇ ਸੱਤਵੀਂ ਇਨਡੋਰ ਰੋਇੰਗ ਕੌਮੀਂ ਚੈਂਪੀਅਨਸ਼ਿਪ ਮੋਗਾ ਵਿਖੇ ਕਰਵਾਈ ਗਈ।
ਪੰਜਾਬ ਰੋਇੰਗ ਐਸੋਸੀਏਸ਼ਨ ਵੱਲੋਂ ਇੱਥੇ ਕਰਵਾਈ ਗਈ ਦੋ ਰੋਜ਼ਾ ਕੌਮੀ ਰੋਇੰਗ ਇਨਡੋਰ ਚੈਂਪੀਅਨਸ਼ਿਪ ’ਚ ਕਰਵਾਈ ਗਈ ਜਿਸ ਵਿੱਚ ਉੜੀਸਾ ਦੇ ਖਿਡਾਰੀਆਂ ਦੀ ਝੰਡੀ ਰਹੀ। ਇਸ ਵਿੱਚ ਕੇਰਲਾ ਦੂਜੇ ਤੇ ਨੇਵੀ ਸਪੋਰਟਸ ਕੰਟਰੋਲ ਬੋਰਡ ਤੀਜੇ ਸਥਾਨ ’ਤੇ ਰਹੇ। ਚੈਂਪੀਅਨਸ਼ਿਪ ’ਚ ਉੜੀਸਾ ਦੇ ਖਿਡਾਰੀਆਂ ਨੇ ਸੋਨੇ ਦੇ 8, ਚਾਂਦੀ ਦੇ 4 ਤੇ ਕਾਂਸੇ ਦੇ ਇਕ ਤਗ਼ਮੇ ਕੁੱਲ 13 ਤਗ਼ਮੇ ਜਿੱਤੇ।
ਇਹਨਾਂ ਕੌਮੀ ਮੁਕਾਬਲਿਆਂ ਵਿਚ ਦੇਸ਼ ਦੇ 24 ਰਾਜਾਂ ਵਿਚੋਂ 432 ਪ੍ਰਤੀਯੋਗੀਆਂ ਨੇ ਭਾਗ ਲਿਆ। ਤਿੰਨ ਰੋਜ਼ਾ ਚੈਪਿਅਨਸ਼ਿੱਪ ਤਹਿਤ ਕੁੱਲ 20 ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ ਜਿਹਨਾਂ ‘ਚ ਸੀਨੀਅਰ, ਜੂਨੀਅਰ , ਸਬ ਜੂਨੀਅਰ ਅਤੇ ਮਿਕਸ ਮੁਕਾਬਲਿਆਂ ਵਿਚ ਸਿੰਗਲ ਅਤੇ ਪੇਅਰ ਮੁਕਾਬਲੇ ਕਰਵਾਏ ਗਏ।
ਨੌਜਵਾਨਾਂ ਨੇ ਕੀਤੇ ਰਿਕਾਰਡ ਕਾਇਮ : ਚੈਪਿਅਨਸ਼ਿੱਪ ਵਿਚ ਕਰਨਲ ਪ੍ਰਵੀਨ ਕੁਮਾਰ ਓਬਰਾਏ ਅਰਜੁਨ ਐਵਾਰਡੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਹਨਾਂ ਦਾ ਸਵਾਗਤ ਪੰਜਾਬ ਰੋਇੰਗ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਗੁਰਸਾਗਰ ਸਿੰਘ ਨੱਕਈ, ਜਨਰਲ ਸਕੱਤਰ ਜਸਵੀਰ ਸਿੰਘ ਅਤੇ ਕੋਚ ਗੁਰਮੇਲ ਸਿੰਘ ਇੰਡਆ ਆਦਿ ਨੇ ਕੀਤਾ।
ਪੰਜਾਬ ਰੋਇੰਗ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਗੁਰਸਾਗਰ ਸਿੰਘ ਨੱਕਈ, ਜਨਰਲ ਸਕੱਤਰ ਜਸਵੀਰ ਸਿੰਘ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੌਰਾਨ ਨੇਵੀ ਦੇ ਸਤਨਾਮ ਸਿੰਘ ਅਤੇ ਪਰਮਿੰਦਰ ਸਿੰਘ ਨੇ ਕੌਮੀਂ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਸਿਰਜਿਆ ਹੈ। ਉਹਨਾਂ ਦੱਸਆ ਕਿ ਇਹ ਦੋਨੋਂ ਖਿਡਾਰੀ ਚੀਨ ਵਿਖੇ ਹੋਏ ਏਸ਼ੀਆਡ 2023 ਦੌਰਾਨ ਕਾਂਸੀ ਪਦਕ ਹਾਸਲ ਕਰ ਚੁੱਕੇ ਹਨ। ਉਹਨਾਂ ਦੱਸਿਆ ਕਿ ਨੇਵੀ ਦੇ ਵੀ ਮਨਜਿੰਦਰ ਸਿੰਘ ਨੇ ਲਾਈਟ ਵੇਟ ਸਿੰਗਲ ਮੁਕਾਬਲੇ ਵਿਚ 6.25 ਮਿੰਟ ਦਾ ਨਵਾਂ ਕੌਮੀ ਰਿਕਾਰਡ ਸਿਰਜਿਆ ਹੈ।