ਮੁਲਜ਼ਮਾਂ ਨੇ ਜਿਵੇਂ ਹੀ ਡਰੋਨ ਰਾਹੀਂ ਹਥਿਆਰ ਸੁੱਟੇ ਜਾਣ ਵਾਲੀ ਥਾਂ ’ਤੇ ਪਹੁੰਚ ਕੇ ਖੇਪ ਦੀ ਭਾਲ ਸ਼ੁਰੂ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਵੱਲੋਂ ਡਰੋਨ ਰਾਹੀਂ ਬੁੱਧਵਾਰ ਸਵੇਰੇ ਘਰਿੰਡਾ ਇਲਾਕੇ ‘ਚ ਹਥਿਆਰਾਂ ਦੀ ਖੇਪ ਸੁੱਟੀ ਗਈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਖੇਪ ਬਰਾਮਦ ਕਰ ਲਈ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਲਿਫਾਫੇ ‘ਚ ਪੰਜ ਵਿਦੇਸ਼ੀ ਪਿਸਤੌਲ, ਪੰਜ ਮੈਗਜ਼ੀਨ ਤੇ ਕਾਰਤੂਸ ਰੱਖੇ ਹੋਏ ਸਨ। ਕਾਲੇ ਰੰਗ ਦੇ ਪਿਸਤੌਲ ਚੀਨ ‘ਚ ਬਣੇ ਦੱਸੇ ਜਾਂਦੇ ਹਨ। ਇਸ ਦੌਰਾਨ ਦੋ ਤਸਕਰ ਖੇਪ ਚੁੱਕਣ ਲਈ ਆ ਰਹੇ ਸਨ। ਪੁਲਿਸ ਉਨ੍ਹਾਂ ਨੂੰ ਲੁਕ-ਛਿਪ ਕੇ ਦੇਖਦੀ ਰਹੀ।
ਮੁਲਜ਼ਮਾਂ ਨੇ ਜਿਵੇਂ ਹੀ ਡਰੋਨ ਰਾਹੀਂ ਹਥਿਆਰ ਸੁੱਟੇ ਜਾਣ ਵਾਲੀ ਥਾਂ ’ਤੇ ਪਹੁੰਚ ਕੇ ਖੇਪ ਦੀ ਭਾਲ ਸ਼ੁਰੂ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪਤਾ ਲੱਗਾ ਹੈ ਕਿ ਫੜੇ ਗਏ ਸਮੱਗਲਰ ਅੰਮ੍ਰਿਤਸਰ ਜ਼ਿਲ੍ਹੇ ਦੇ ਨਹੀਂ ਹਨ। ਉਹ ਪਿਸਤੌਲਾਂ ਦੀ ਖੇਪ ਲੈਣ ਲਈ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕੇ ਘਰਿੰਡਾ ਪਹੁੰਚਿਆ ਸੀ। ਪੁਲਿਸ ਦੀ ਇਸ ਕਾਰਵਾਈ ਕਾਰਨ ਆਈ.ਐਸ.ਆਈ. ਦੇ ਮਨਸੂਬਿਆਂ ਨੂੰ ਪੂਰੀ ਤਰ੍ਹਾਂ ਖੋਰਾ ਲੱਗ ਗਿਆ ਹੈ।
ਪਤਾ ਚੱਲਿਆ ਹੈ ਕਿ ਇਹ ਹਥਿਆਰਾਂ ਦੀ ਖੇਪ ਖਾਲਿਸਤਾਨ ਸਮਰਥਕਾਂ ਤੇ ਗੈਂਗਸਟਰਾਂ ਤਕ ਪਹੁੰਚਣੀ ਸੀ। ਇਸ ਸਬੰਧੀ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਕੁੱਝ ਸਮੇਂ ਬਾਅਦ ਪ੍ਰੈਸ ਕਾਨਫਰੰਸ ਕਰਨਗੇ।