ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਸਥਿਤ ਇਕ ਹੋਟਲ ‘ਚ ਅੱਜ 3 ਥਾਈ ਲੜਕੀਆਂ ਨੇ ਹੋਟਲ ਦੀ ਛੱਤ ਤੋਂ ਛਾਲ ਮਾਰ ਦਿੱਤੀ।
ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਸਥਿਤ ਇਕ ਹੋਟਲ ‘ਚ ਅੱਜ 3 ਥਾਈ ਲੜਕੀਆਂ ਨੇ ਹੋਟਲ ਦੀ ਛੱਤ ਤੋਂ ਛਾਲ ਮਾਰ ਦਿੱਤੀ। ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਇਸ ਮਾਮਲੇ ਵਿਚ ਅਜੇ ਕੁਝ ਵੀ ਨਹੀਂ ਦੱਸ ਰਹੀ ਹੈ।
ਹੁਣ ਇਹ ਗੱਲ ਸਾਹਮਣੇ ਆਈ ਪੁਲਿਸ ਨੇ ਸ਼ਾਮ ਨੂੰ ਹੋਟਲ ਵਿੱਚ ਛਾਪਾ ਮਾਰਿਆ। ਇਥੇ ਹੋਟਲ ਦੀ ਚੌਥੀ ਮੰਜ਼ਿਲ ਉਤੇ ਸਪਾ ਸੈਂਟਰ ਚੱਲ ਰਿਹਾ ਹੈ।
ਪੁਲਿਸ ਨੂੰ ਦੇਖ ਕੇ ਸੈਂਟਰ ਵਿੱਚ ਕੰਮ ਕਰ ਰਹੀਆਂ 3 ਲੜਕੀਆਂ ਨੇ ਛਾਲ ਮਾਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਉਥੋਂ ਵਾਪਸ ਚਲੀ ਗਈ ਅਤੇ ਕੁੱਝ ਸਮੇਂ ਬਾਅਦ ਦੁਬਾਰਾ ਉੱਥੇ ਪਹੁੰਚ ਕੇ ਲੜਕੀਆਂ ਨੂੰ ਹਸਪਤਾਲ ਦਾਖਲ ਕਰਵਾਇਆ।