ਸਿਵਲ ਹਸਪਤਾਲ ‘ਚ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰ ਦਰਸ਼ਨ ਬੱਧਣ ਨੇ ਦਸਿਆ ਕਿ
ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ ‘ਤੇ ਹੋਏ ਭਿਆਨਕ ਸੜਕ ਹਾਦਸੇ ‘ਚ 5 ਸਾਲ ਦੇ ਬੱਚੇ ਤੇ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਬੱਚੀ ਤੇ ਔਰਤ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਲਿਆਦਾ ਗਿਆ।
ਜਾਣਕਾਰੀ ਅਨੁਸਾਰ ਮਹਿੰਦਰਾ ਪਿਕਅੱਪ ਹਵੇਲੀ ਨੇੜਲੇ ਰੋਡ ‘ਤੇ ਖੜ੍ਹੀ ਸੀ। ਜਲੰਧਰ ਤੋਂ ਮੋਟਰਸਾਈਕਲ ‘ਤੇ ਇਕ ਪਰਿਵਾਰ ਦੇ 4 ਮੈਂਬਰ ਫਗਵਾੜਾ ਵੱਲ ਆ ਰਹੇ ਸਨ। ਮੋਟਰਸਾਈਕਲ ਮਹਿੰਦਰਾ ਪਿਕਅੱਪ ਨਾਲ ਟਕਰਾ ਗਿਆ ਜਿਸ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਰਾਹਗੀਰਾਂ ਵਲੋਂ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ ਜਿੱਥੇ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰਾਂ ਵਲੋਂ ਦੋ ਜਣਿਆਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਬਾਕੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ।
ਸਿਵਲ ਹਸਪਤਾਲ ‘ਚ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰ ਦਰਸ਼ਨ ਬੱਧਣ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਮਨੀ ਰੱਤੂ ਉਮਰ ਕਰੀਬ 35 ਸਾਲ ਤੇ ਵਿਨੇ ਰੱਤੂ ਉਮਰ ਕਰੀਬ 5 ਸਾਲ ਵਾਸੀ ਕਰਨਾਣਾ ਫਿਲੌਰ ਵਜੋਂ ਹੋਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।