ਪਹਿਲਾਂ ਚਰਚਾ ਸੀ ਕਿ ਟੀ-20 ਵਿਸ਼ਵ ਕੱਪ ‘ਚ ਉਪ ਕਪਤਾਨ ਰਹੇ ਹਾਰਦਿਕ ਪਾਂਡਿਆ ਨੂੰ ਟੀ-20 ਦਾ ਕਪਤਾਨ ਬਣਾਇਆ ਜਾ ਸਕਦਾ ਹੈ
ਸ਼੍ਰੀਲੰਕਾ ਦੇ ਦੌਰੇ ‘ਤੇ ਹੋਣ ਵਾਲੀ ਟੀ-20 ਸੀਰੀਜ਼ (ਭਾਰਤ ਬਨਾਮ ਸ਼੍ਰੀਲੰਕਾ) ਲਈ ਭਾਰਤੀ ਟੀਮ ਦੇ ਕਪਤਾਨ ਦਾ ਐਲਾਨ ਵੀਰਵਾਰ ਨੂੰ ਕੀਤਾ ਜਾ ਸਕਦਾ ਹੈ। ਮੁੱਖ ਕੋਚ ਗੌਤਮ ਗੰਭੀਰ ਅਤੇ ਚੋਣਕਾਰਾਂ ਵਿਚਾਲੇ ਬੁੱਧਵਾਰ ਨੂੰ ਮੀਟਿੰਗ ਹੋਣੀ ਸੀ ਪਰ ਇਸ ਨੂੰ ਟਾਲ ਦਿੱਤਾ ਗਿਆ। ਹੁਣ ਵੀਰਵਾਰ ਨੂੰ ਹੋਣ ਵਾਲੀ ਬੈਠਕ ‘ਚ ਕਪਤਾਨ ਦੇ ਨਾਲ-ਨਾਲ ਟੀਮ ਦੀ ਚੋਣ ‘ਤੇ ਵੀ ਚਰਚਾ ਹੋਵੇਗੀ, ਜਿਸ ‘ਚ ਨਵੇਂ ਚੋਣਕਾਰ ਅਜੇ ਰਾਤਰਾ ਵੀ ਹਿੱਸਾ ਲੈਣਗੇ।
ਇਸ ਤੋਂ ਪਹਿਲਾਂ ਕੋਚ ਗੰਭੀਰ (ਗੌਤਮ ਗੰਭੀਰ) ਨੇ ਮੰਗਲਵਾਰ ਨੂੰ ਮੁੱਖ ਚੋਣਕਾਰ ਅਜੀਤ ਅਗਰਕਰ ਨਾਲ ਚਰਚਾ ਕੀਤੀ ਸੀ। ਸ਼੍ਰੀਲੰਕਾ ਦਾ ਦੌਰਾ 27 ਜੁਲਾਈ ਤੋਂ ਸ਼ੁਰੂ ਹੋਵੇਗਾ। ਪਹਿਲਾਂ ਚਰਚਾ ਸੀ ਕਿ ਟੀ-20 ਵਿਸ਼ਵ ਕੱਪ ‘ਚ ਉਪ ਕਪਤਾਨ ਰਹੇ ਹਾਰਦਿਕ ਪਾਂਡਿਆ ਨੂੰ ਟੀ-20 ਦਾ ਕਪਤਾਨ ਬਣਾਇਆ ਜਾ ਸਕਦਾ ਹੈ ਪਰ ਫਿਰ ਸੂਰਿਆਕੁਮਾਰ ਦਾ ਨਾਂ ਚਰਚਾ ‘ਚ ਆਇਆ ਕਿਉਂਕਿ ਹਾਰਦਿਕ ਦੀ ਫਿਟਨੈੱਸ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਅਗਰਕਰ ਅਤੇ ਗੰਭੀਰ ਮੁੰਬਈ ਦੇ ਇਸ ਬੱਲੇਬਾਜ਼ ਨੂੰ 2026 ਟੀ-20 ਵਿਸ਼ਵ ਕੱਪ ਤੱਕ ਕਪਤਾਨ ਬਣਾਉਣਾ ਚਾਹੁੰਦੇ ਹਨ। ਸੂਰਿਆ ਨੇ ਪਿਛਲੇ ਸਾਲ ਦੱਖਣੀ ਅਫਰੀਕਾ ਦੌਰੇ ‘ਤੇ ਟੀ-20 ਟੀਮ ਦੀ ਕਪਤਾਨੀ ਕੀਤੀ ਸੀ। ਜਦੋਂ ਗੰਭੀਰ ਕੇਕੇਆਰ ਦੇ ਕਪਤਾਨ ਸਨ ਤਾਂ ਸੂਰਿਆਕੁਮਾਰ ਨੂੰ ਉਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।








