Home Crime Punjab News: ਫ਼ਾਜ਼ਿਲਕਾ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਕਤਲ ਮਾਮਲੇ...

Punjab News: ਫ਼ਾਜ਼ਿਲਕਾ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਕਤਲ ਮਾਮਲੇ ‘ਚ ਚਾਰ ਲੋਕਾਂ ਖਿਲਾਫ਼ ਮਾਮਲਾ ਦਰਜ, ਇਕ ਗ੍ਰਿਫ਼ਤਾਰ

37
0

ਵਾਰਦਾਤ ਦੀ ਖਬਰ ਮਿਲਦੇ ਤੁਰੰਤ ਅੱਛਰੂ ਰਾਮ ਡੀ.ਐਸ.ਪੀ. ਸਬ ਡਵਜੀਨ ਜਲਾਲਾਬਾਦ ਅਤੇ ਐਸ.ਆਈ ਗੁਰਿੰਦਰ ਸਿੰਘ ਮੁੱਖ ਅਫਸਰ ਥਾਣਾ ਅਰਨੀਵਾਲਾ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ।

ਬੀਤੀ ਕੱਲ੍ਹ ਸ਼ਾਮ ਫ਼ਾਜ਼ਿਲਕਾ ਦੇ ਪਿੰਡ ਪਾਕਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਦਿੰਦਿਆਂ ਡਾ.ਪ੍ਰਗਿਆ ਜੈਨ ਐਸ.ਐਸ.ਪੀ ਫਾਜ਼ਿਲਕਾ ਨੇ ਦੱਸਿਆ ਕਿ ਥਾਣਾ ਅਰਨੀਵਾਲਾ ਪੁਲਿਸ ਵਲੋਂ ਸਰਬਜੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਢਾਣੀ ਪਿੰਡ ਪਾਕਾਂ ਦੇ ਬਿਆਨਾਂ ਦੇ ਅਧਾਰ ‘ਤੇ ਅਨਮੋਲ ਸਿੰਘ ਉਰਫ ਮੋਲਾ ਪੁੱਤਰ ਬਲਵੀਰ ਸਿੰਘ ਵਾਸੀ ਪਾਕਾਂ,ਪਲਵਿੰਦਰ ਸਿੰਘ ਉਰਫ ਪਿੰਦਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਾਕਾਂ ,ਬਲਵੀਰ ਸਿੰਘ ਉਰਫ ਬੀਰਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਾਕਾਂ,ਰਘੂਬੀਰ ਸਿੰਘ ਉਰਫ ਗੋਮਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਾਕਾਂ ਦੇ ਖਿਲਾਫ਼ ਮੁਕੱਦਮਾ ਨੰਬਰ 81 ਮਿਤੀ 19 ਜੁਲਾਈ 2024 ਜੁਰਮ 103, 3(5) ਭਾਰਤੀ ਨਿਆਂ ਸੰਹਿਤਾ ਅਤੇ 25,27 ਅਸਲਾ ਐਕਟ ਮਾਮਲਾ ਦਰਜ ਕਰ ਲਿਆ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਅਵਤਾਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਕੋਲ 2.1/2 ਕਿੱਲੇ ਜ਼ਮੀਨ ਹੈ ਤੇ ਉਹ ਕਰੀਬ 09 ਕਿੱਲੇ ਜ਼ਮੀਨ ਹਰਦੀਪ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਚੂੜ੍ਹਪੁਰ ਲੁਧਿਆਣਾ ਪਾਸੋਂ ਠੇਕੇ ਪਰ ਲੈ ਕੇ ਵਾਹੀ ਕਰਦੇ ਹਨ।ਇਸ ਜ਼ਮੀਨ ਦੀ ਨਹਿਰੀ ਪਾਣੀ ਦੀ ਵਾਰੀ ਹਰ ਹਫ਼ਤੇ ਦਿਨ ਵੀਰਵਾਰ ਸ਼ਾਮ ਨੂੰ ਹੁੰਦੀ ਹੈ।

ਕੱਲ੍ਹ ਮਿਤੀ 18 ਜੁਲਾਈ 2024 ਨੂੰ ਉਸਦਾ ਪਤੀ ਅਵਤਾਰ ਸਿੰਘ ਤੇ ਲੜਕਾ ਹਰਮੀਤ ਸਿੰਘ ਸ਼ਾਮ ਨੂੰ ਇਸ ਜ਼ਮੀਨ ਦੀ ਨਹਿਰੀ ਪਾਣੀ ਦੀ ਵਾਰੀ ਲਾਉਣ ਲਈ ਖੇਤ ਗਏ ਸੀ ਤੇ ਮੁਦਈਆ ਕਰੀਬ ਇੱਕ ਘੰਟੇ ਬਾਅਦ ਉਹਨਾਂ ਦੀ ਚਾਹ ਲੈ ਕੇ ਖੇਤ ਗਈ ਤਾਂ ਮੋਕਾ ਪਰ ਪਲਵਿੰਦਰ ਸਿੰਘ ਉਰਫ ਪਿੰਦਾ,ਬਲਵੀਰ ਸਿੰਘ ਉਰਫ ਬੀਰਾ, ਰਘਬੀਰ ਸਿੰਘ ਉਰਫ ਗੋਮਾ ਮੁੱਸਲਾ ਪੁੱਤਰ ਜੋਗਿੰਦਰ ਸਿੰਘ ਅਤੇ ਅਨਮੋਲ ਸਿੰਘ ਉਰਫ ਮੋਲਾ ਪੁੱਤਰ ਬਲਵੀਰ ਸਿੰਘ ਵਾਸੀਆਨ ਪਿੰਡ ਪਾਕਾਂ ਪਾਣੀ ਦੀ ਵਾਰੀ ਨੂੰ ਲਗਾਉਣ ਕਰਕੇ ਉਸਦੇ ਪਤੀ ਅਤੇ ਲੜਕੇ ਨਾਲ ਬਹਿਸ ਬਾਜੀ ਕਰਨ ਲੱਗੇ ਅਤੇ ਪਲਵਿੰਦਰ ਸਿੰਘ ਉਰਫ ਪਿੰਦਾ ਨੇ ਬਹਿਸ ਵਿੱਚ ਆ ਕੇ ਆਪਣੇ ਪਿਸਤੋਲ ਨਾਲ ਉਸਦੇ ਪਤੀ ਅਵਤਾਰ ਸਿੰਘ ਅਤੇ ਲੜਕੇ ਹਰਮੀਤ ਸਿੰਘ ‘ਤੇ ਫਾਇਰ ਕੀਤੇ ਅਤੇ ਕਹੀਆਂ ਨਾਲ ਵਾਰ ਕੀਤੇ।

ਜਿਸ ਨਾਲ ਅਵਤਾਰ ਸਿੰਘ ਅਤੇ ਉਸਦੇ ਲੜਕੇ ਹਰਮੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰੰਜਿਸ਼ ਇਹ ਸੀ ਕਿ ਜੋ ਜ਼ਮੀਨ ਹਰਦੀਪ ਕੌਰ ਪਾਸੇ ਠੇਕੇ ‘ਤੇ ਲੈ ਕੇ ਵਾਹ ਰਹੇ ਹਨ।

ਉਸ ਜ਼ਮੀਨ ਨੂੰ ਪਹਿਲਾਂ ਪਲਵਿੰਦਰ ਸਿੰਘ ਉਰਫ਼ ਪਿੰਦਾ ਠੇਕੇ ‘ਤੇ ਲੈ ਕੇ ਵਾਹੁੰਦੇ ਸਨ। ਪਲਵਿੰਦਰ ਸਿੰਘ ਉਰਫ ਪਿੰਦਾ ਇਹਨਾਂ ਨਾਲ ਜ਼ਮੀਨ ਠੇਕੇ ‘ਤੇ ਲੈਣ ਕਰਕੇ ਹੀ ਰੰਜਿਸ਼ ਰੱਖਦੇ ਸਨ। ਜਿਹਨਾਂ ਨੇ ਨਹਿਰੀ ਪਾਣੀ ਦੀ ਵਾਰੀ ਦਾ ਬਹਾਨਾ ਬਣਾ ਕੇ ਅਵਤਾਰ ਸਿੰਘ ਤੇ ਹਰਮੀਤ ਸਿੰਘ ਦਾ ਕਤਲ ਕਰ ਦਿੱਤਾ ਹੈ।

ਵਾਰਦਾਤ ਦੀ ਖਬਰ ਮਿਲਦੇ ਤੁਰੰਤ ਅੱਛਰੂ ਰਾਮ ਡੀ.ਐਸ.ਪੀ. ਸਬ ਡਵਜੀਨ ਜਲਾਲਾਬਾਦ ਅਤੇ ਐਸ.ਆਈ ਗੁਰਿੰਦਰ ਸਿੰਘ ਮੁੱਖ ਅਫਸਰ ਥਾਣਾ ਅਰਨੀਵਾਲਾ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ। ਦੋਸ਼ੀਆਂ ਦੇ ਖਿਲਾਫ ਮੁਕੱਦਮਾ ਉਕਤ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਉਹਨਾਂ ਦੱਸਿਆ ਕਿ ਡੀ.ਐਸ.ਪੀ. ਅੱਛਰੂ ਰਾਮ ਸਬ ਡਵੀਜਨ ਜਲਾਲਾਬਾਦ ਨਿਗਰਾਨੀ ਹੇਠ ਐਸ.ਆਈ ਗੁਰਿੰਦਰ ਸਿੰਘ ਮੁੱਖ ਅਫਸਰ ਥਾਣਾ ਅਰਨੀਵਾਲਾ ਵੱਲੋਂ ਪਿੰਡ ਪਾਕਾਂ ਵਿੱਚ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਕੀਤੇ ਗਏ ਪਿਓ ਪੁੱਤ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਅਨਮੋਲ ਸਿੰਘ ਉਰਫ ਮੋਲਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਪਾਕਾਂ ਨੂੰ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ ਹੈ ।ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।

Previous articleਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਦੇ ਪੁਲਿਸ ਰਿਮਾਂਡ ‘ਤੇ ਫੈਸਲਾ ਅੱਜ, ਹਰਪ੍ਰੀਤ ਤੇ ਲਵਪ੍ਰੀਤ ਨੂੰ ਨਸ਼ਾ ਦੇਣ ਵਾਲਾ ਚੌਥਾ ਸਾਥੀ ਪਹੁੰਚਿਆ ਜੇਲ੍ਹ
Next articleਪਠਾਨਕੋਟ ਦੇ ਇਸ ਪਿੰਡ ‘ਚ ਫੌਜ ਦੀ ਵਰਦੀ ‘ਚ ਨਜ਼ਰ ਆਏ ਚਾਰ ਸ਼ੱਕੀ, ਪੰਜਾਬ ਪੁਲਿਸ ਨੇ ਸ਼ੁਰੂ ਕੀਤਾ ਸਰਚ ਆਪਰੇਸ਼ਨ

LEAVE A REPLY

Please enter your comment!
Please enter your name here