Home Desh Punjab News: ਅੰਮ੍ਰਿਤਸਰ ਐਕਸਪ੍ਰੈੱਸ ਸਾਢੇ ਨੌਂ ਘੰਟੇ ਲੇਟ, ਕਈ ਰੇਲਗੱਡੀਆਂ ਡਾਇਵਰਟ; ਯਾਤਰੀ...

Punjab News: ਅੰਮ੍ਰਿਤਸਰ ਐਕਸਪ੍ਰੈੱਸ ਸਾਢੇ ਨੌਂ ਘੰਟੇ ਲੇਟ, ਕਈ ਰੇਲਗੱਡੀਆਂ ਡਾਇਵਰਟ; ਯਾਤਰੀ ਹੋਏ ਪਰੇਸ਼ਾਨ

168
0

ਰੇਲਵੇ ਦੇ ਵੱਖ-ਵੱਖ ਡਵੀਜ਼ਨਾਂ ’ਚ ਕੰਮ ਕਾਰਨ ਲੱਗੇ ਬਲਾਕ ਕਾਰਨ ਕਈ ਰੇਲ ਗੱਡੀਆਂ ਨੂੰ ਅਜੇ ਵੀ ਡਾਇਵਰਟ ਕੀਤਾ ਜਾ ਰਿਹਾ ਹੈ।

ਇਸ ਦਾ ਅਸਰ ਲੰਬੀ ਦੂਰੀ ਤੋਂ ਆਉਣ ਵਾਲੀਆਂ ਟਰੇਨਾਂ ’ਤੇ ਪੈ ਰਿਹਾ ਹੈ। ਇਸ ਕਾਰਨ ਵੀਰਵਾਰ ਨੂੰ ਅੰਮ੍ਰਿਤਸਰ ਛਤਰਪਤੀ ਸ਼ਿਵਾਜੀ ਟਰਮੀਨਲ ਐਕਸਪ੍ਰੈੱਸ 11057 ਦਾ ਸਮਾਂ ਦੁਪਹਿਰ 2.15 ਵਜੇ ਦਾ ਸੀ ਪਰ ਇਹ ਸਿਟੀ ਰੇਲਵੇ ਸਟੇਸ਼ਨ ’ਤੇ ਸਾਢੇ ਨੌਂ ਘੰਟੇ ਦੇਰੀ ਨਾਲ ਯਾਨੀ ਰਾਤ 12.02 ਵਜੇ ਪਹੁੰਚੀ। ਇਸੇ ਤਰ੍ਹਾਂ ਊਧਮਪੁਰ ਐਕਸਪ੍ਰੈਸ 20847 ਪੌਣੇ ਚਾਰ ਘੰਟੇ, ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਮਰ ਸਪੈਸ਼ਲ 09321 ਸਵਾ ਤਿੰਨ ਘੰਟੇ, ਸ੍ਰੀ ਮਾਤਾ ਵੈਸ਼ਨੋ ਦੇਵੀ ਸਮਰ ਸਪੈਸ਼ਲ 04075, ਅੰਮ੍ਰਿਤਸਰ ਐਕਸਪ੍ਰੈਸ 14506 ਤਿੰਨ ਘੰਟੇ, ਛੱਤੀਸਗੜ੍ਹ ਐਕਸਪ੍ਰੈਸ 18237 ਪੌਣੇ ਤਿੰਨ ਘੰਟੇ, ਪੂਜਾ ਐਕਸਪ੍ਰੈਸ 12413 ਢਾਈ ਘੰਟੇ, ਜੰਮੂਤਵੀ ਐਕਸਪ੍ਰੈਸ 22705 ਦੋ ਘੰਟੇ, ਹਿਮਗਿਰੀ ਐਕਸਪ੍ਰੈਸ 12331 ਇਕ ਘੰਟਾ, ਸ਼ਾਲੀਮਾਰ ਐਕਸਪ੍ਰੈਸ 14661, ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ 12031 ਪੌਣਾ ਘੰਟਾ, ਹੇਮਕੁੰਟ ਐਕਸਪ੍ਰੈਸ 14609, ਮਾਲਵਾ ਐਕਸਪ੍ਰੈਸ 12919 ਅੱਧਾ ਘੰਟਾ ਦੇਰੀ ਨਾਲ ਪਹੁੰਚੀ।

ਦੂਜੇ ਪਾਸੇ ਸ਼ਾਨ-ਏ-ਪੰਜਾਬ ਐਕਸਪ੍ਰੈਸ 12497 ਨੂੰ ਲੁਧਿਆਣਾ ਤਕ ਹੀ ਚਲਾਇਆ ਗਿਆ ਤੇ ਉਥੋਂ ਵਾਪਸ ਭੇਜ ਦਿੱਤਾ ਗਿਆ। ਰੇਲ ਗੱਡੀਆਂ ਦੇ ਆਉਣ ’ਚ ਲਗਾਤਾਰ ਦੇਰੀ ਹੋਣ ਕਾਰਨ ਇਹ ਯਾਤਰੀਆਂ ਲਈ ਪਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਕਿਉਂਕਿ ਸਟੇਸ਼ਨਾਂ ’ਤੇ ਬੈਠਣ ਤੇ ਗਰਮੀ ਤੋਂ ਬਚਣ ਲਈ ਲੋੜੀਂਦੀਆਂ ਥਾਵਾਂ ਨਹੀਂ ਹਨ। ਅਜਿਹੀ ਸਥਿਤੀ ’ਚ ਮਜਬੂਰਨ ਜ਼ਮੀਨ ’ਤੇ ਜਾਂ ਫਿਰ ਸਰਕੁਲੇਟਿੰਗ ਏਰੀਏ ’ਚ ਬੈਠ ਕੇ ਸਮਾਂ ਬਿਤਾਉਣਾ ਪੈ ਰਿਹਾ ਹੈ।

 

Previous articleEntertainment: ਛੋਟੀਆਂ ਫਿਲਮਾਂ ਦਾ ਵੱਡਾ ਕਲਾਕਾਰ ਕਮਲ ਰਾਜਪਾਲ
Next articleਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 10 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਕੀਤਾ ਐਲਾਨ, ਲੋਕੋ ਪਾਇਲਟ ਨੇ ਕੀਤਾ ਹੈਰਾਨੀਜਨਕ ਦਾਅਵਾ; ਜਾਂਚ ਕਰੇਗਾ ਰੇਲਵੇ

LEAVE A REPLY

Please enter your comment!
Please enter your name here