Home Desh ਡਿਜੀਟਲ ਲਾਈਬ੍ਰੇਰੀ ਤਿਆਰ ਕਰੇਗਾ ਭਾਸ਼ਾ ਵਿਭਾਗ, ਡਾਇਰੈਕਟਰ ਜਸਵੰਤ ਸਿੰਘ ਜਫ਼ਰ ਦੀ ਅਗਵਾਈ...

ਡਿਜੀਟਲ ਲਾਈਬ੍ਰੇਰੀ ਤਿਆਰ ਕਰੇਗਾ ਭਾਸ਼ਾ ਵਿਭਾਗ, ਡਾਇਰੈਕਟਰ ਜਸਵੰਤ ਸਿੰਘ ਜਫ਼ਰ ਦੀ ਅਗਵਾਈ ’ਚ ਹੋਈ ਬੈਠਕ ’ਚ ਲਏ ਅਹਿਮ ਫੈਸਲੇ

69
0

ਪੰਜਾਬੀ ਭਾਸ਼ਾ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਪਲੇਟਫਾਰਮ (ਏਆਈ) ਵਿਚ ਸ਼ਾਮਿਲ ਕਰਵਾਉਣ ਲਈ ਭਾਸ਼ਾ ਵਿਭਾਗ ਸਰਗਰਮ ਹੋ ਗਿਆ ਹੈ।

ਪੰਜਾਬੀ ਭਾਸ਼ਾ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਪਲੇਟਫਾਰਮ (ਏਆਈ) ਵਿਚ ਸ਼ਾਮਿਲ ਕਰਵਾਉਣ ਲਈ ਭਾਸ਼ਾ ਵਿਭਾਗ ਸਰਗਰਮ ਹੋ ਗਿਆ ਹੈ। ਜਿਸ ਤਹਿਤ ਵਿਭਾਗ ਦੀਆਂ ਪੁਸਤਕਾਂ ਨੂੰ ਡਿਜੀਟਲ ਰੂਪ ਦੇ ਕੇ ‘ਈ ਲੈਬ’ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਪੁਸਤਕਾਂ ਨੂੰ ਯੂਨੀਕੋਡ ਵਿਚ ਤਿਆਰ ਕਰਨ ਦੇ ਨਾਲ ਈ ਪਬਲੀਕੇਸ਼ਨ ਕੀਤੀ ਜਾਵੇਗੀ। ਇਸੇ ਤਰ੍ਹਾਂ ਵਿਭਾਗ ਤੋਂ ਬਾਅਦ ਸਾਹਿਤਕ ਅਕਾਦਮੀਆਂ ਤੇ ਪੰਜਾਬੀ ਯੂਨੀਵਰਸਿਟੀ ਦੀਆਂ ਪੁਸਤਕਾਂ ਨੂੰ ਵੀ ਡਿਜੀਟਲ ਰੂਪ ਦਿੱਤਾ ਜਾਵੇਗਾ, ਜੋਕਿ ਭਵਿੱਖ ਵਿਚ ਏ ਆਈ ਦੇ ਕੰਮ ਵੀ ਆਵੇਗਾ।
ਡਾਇਰੈਕਟਰ, ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਅਧੀਨ ਭਾਸ਼ਾ ਵਿਭਾਗ, ਪੰਜਾਬ ਦੇ ਮੁੱਖ ਦਫ਼ਤਰ ਵਿਖੇ ਨਵੀਨਤਮ ਗੂਗਲ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਪਲੈਟਫਾਰਮ ਤੇ ਪੰਜਾਬੀ ਭਾਸ਼ਾ ਨੂੰ ਸ਼ਾਮਲ ਕਰਨ ਬਾਰੇ ਇਕੱਤਰਤਾ ਕੀਤੀ ਗਈ। ਮੀਟਿੰਗ ਵਿਚ ਇਸ ਅਹਿਮ ਪ੍ਰੋਜੈਕਟ ਨੂੰ ਛੇਤੀ ਨੇਪਰੇ ਚਾੜ੍ਹਨ ਲਈ ਹਰ ਪੱਖ ’ਤੇ ਵਿਸਥਾਰਤ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੀਟਿੰਗ ਵਿਚ ਪੰਜਾਬੀ ਯੂਨੀਵਰਸਿਟੀ ਕੰਪਿਊਟਰ ਸਾਇੰਸ ਵਿਭਾਗ ਤੋਂ ਪ੍ਰੋ. ਗੁਰਪ੍ਰੀਤ ਸਿੰਘ ਜੋਸਨ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਤੋਂ ਡਾ. ਸੀ.ਪੀ.ਕੰਬੋਜ, ਪੰਜਾਬੀ ਯੂਨੀਵਰਸਿਟੀ ਸਿਸਟਮ ਐਡਮਿਨਸਟ੍ਰੇਟਰ ਤੇਜਿੰਦਰ ਸਿੰਘ ਸੈਣੀ, ਪੰਜਾਬੀ ਚਿੰਤਕ ਡਾ. ਅਮਰਜੀਤ ਸਿੰਘ ਗਰੇਵਾਲ, ਭਾਸ਼ਾ ਵਿਗਿਆਨੀ ਡਾ. ਬੂਟਾ ਸਿੰਘ ਬਰਾੜ, ਆਈ.ਟੀ ਸੈੱਲ ਡੀ.ਜੀ.ਆਰ ਰੌਬਿਨ ਸਿੰਘ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਕਾਰਜ ਲਈ ਮੀਟਿੰਗ ਵਿਚ ਪੂਰੀ ਯੋਜਨਾ ਤਿਆਰ ਕੀਤੀ ਗਈ ਤਾਂ ਜੋ ਇਸ ਕਾਰਜ ਨੂੰ ਸਮੇਂ ਬੱਧ ਢੰਗ ਨਾਲ ਨੇਪਰੇ ਚੜ੍ਹਾਇਆ ਜਾ ਸਕੇ। ਉਪਰੋਕਤ ਮੈਂਬਰਾਂ ਤੋਂ ਇਲਾਵਾ ਮੀਟਿੰਗ ਵਿਚ ਸਹਾਇਕ ਡਾਇਰੈਕਟਰ ਆਲੋਕ ਚਾਵਲਾ, ਜਿਲ੍ਹਾ ਭਾਸ਼ਾ ਅਫਸਰ ਮੋਹਾਲੀ ਬੀਬੀ ਦਰਸ਼ਨ ਕੌਰ, ਖੋਜ ਅਫਸਰ ਸਤਪਾਲ ਸਿੰਘ ਚਹਿਲ ਅਤੇ ਖੋਜ ਸਹਾਇਕ ਮਹੇਸ਼ ਖੋਸਲਾ ਵੀ ਮੋਜੂਦ ਰਹੇ।
ਪਹਿਲੇ ਪੜਾਅ ’ਚ 1500 ਪੁਸਤਕਾਂ ਦੀ ਸੂਚੀ ਤਿਆਰ
ਪੁਸਤਕਾਂ ਨੂੰ ਡਿਜੀਟਲ ਰੂਪ ਦੇਣ ਲਈ ਪਹਿਲੇ ਪੜਾਅ ਤਹਿਤ ਇਕ ਟੀਮ ਵਲੋਂ ਸਮੱਗਰੀ ਇਕੱਤਰ ਕੀਤੀ ਜਾਵੇਗੀ। ਮਾਹਿਰਾਂ ਦੀ ਟੀਮ ਵਲੋਂ ਇਸ ਸਮੱਗਰੀ ਦੀ ਪਰੂਫ ਰੀਡਿੰਗ ਕੀਤੀ ਜਾਵੇਗੀ। ਅਖੀਰ ਵਿਚ ਇਹ ਸਮੱਗਰੀ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਡਿਜੀਟਲ ਰੂਪ ਦਿੱਤਾ ਜਾਵੇਗਾ।
ਇਸ ਕਾਰਜ ਨੂੰ ਜਲਦ ਤੇ ਯੋਜਨਾਬੱਧ ਤਰੀਕੇ ਨਾਲ ਨੇਪਰੇ ਚਾੜਣ ਲਈ ਟੀਮ ਮੈਂਬਰਾਂ ਦੀ ਹਰ ਹਫਤੇ ਬੈਠਕ ਹੋਵੇਗੀ। ਵੱਡੀ ਗਿਣਤੀ ਪੁਸਤਕਾਂ ਨੂੰ ਸਕੈਨ ਕਰਕੇ ਡਿਜੀਟਲ ਰੂਪ ਦੇਣਾ ਚਣੌਤੀ ਪੂਰਨ ਹੈ, ਇਸ ਲਈ ਵਿਭਾਗ ਵਲੋਂ ਬਾਹਰ ਤੋਂ ਆਈ.ਟੀ ਮਾਹਿਰਾਂ ਦੀ ਮਦਦ ਲਈ ਜਾਵੇਗੀ। ਪਹਿਲੇ ਪੜਾਅ ਤਹਿਤ ਕਰੀਬ 1500 ਪੁਸਤਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਨਾਂ ਦੀ ਡਿਜੀਟੇਲਾਈਜੇਸ਼ਨ ਕੀਤੀ ਜਾਵੇਗੀ।
Previous articleਦਿੱਲੀ-ਪਠਾਨਕੋਟ ਐਕਸਪ੍ਰੈੱਸ ‘ਤੇ ਪਥਰਾਅ; ਇਕ ਯਾਤਰੀ ਜ਼ਖ਼ਮੀ, ਫਤਿਹਗੜ੍ਹ ਰੇਲਵੇ ਸਟੇਸ਼ਨ ’ਤੇ ਜ਼ਖ਼ਮੀ ਨੂੰ ਕਰਵਾਇਆ ਹਸਪਤਾਲ ਦਾਖ਼ਲ
Next articleChandigarh News : ਪ੍ਰਸ਼ਾਸਨ 2782 ਸਰਕਾਰੀ ਘਰਾਂ ‘ਤੇ ਲਾਵੇਗਾ ਸੋਲਰ ਪਲਾਂਟ, ਪਲਾਂਟ ਤੋਂ ਬਣੀ ਬਿਜਲੀ ਹੋਵੇਗੀ ਮੁਫ਼ਤ

LEAVE A REPLY

Please enter your comment!
Please enter your name here