Home Desh ਪੰਜਾਬੀ ਅਦਾਕਾਰ ‘ਤੇ ਜਾਨਲੇਵਾ ਹਮਲਾ, ਤੇਜ਼ਧਾਰ ਹਖਿਆਰਾਂ ਨਾਲ ਵੱਢਿਆ ਕੰਨ, ਦੇਖੋ ਤਸਵੀਰਾਂ

ਪੰਜਾਬੀ ਅਦਾਕਾਰ ‘ਤੇ ਜਾਨਲੇਵਾ ਹਮਲਾ, ਤੇਜ਼ਧਾਰ ਹਖਿਆਰਾਂ ਨਾਲ ਵੱਢਿਆ ਕੰਨ, ਦੇਖੋ ਤਸਵੀਰਾਂ

156
0

ਪੰਜਾਬੀ ਅਦਾਕਾਰ ਅਦਨਾਨ ਅਲੀ ਖਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ।

ਇਸ ਵੇਲੇ ਪੰਜਾਬੀ ਇੰਡਸਟਰੀ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਅਦਾਕਾਰ ਅਦਨਾਨ ਅਲੀ ਖਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਹਮਲੇ ਵਿੱਚ ਅਦਾਕਾਰ ਦੇ ਕੰਨ ਵੱਢ ਦਿੱਤੇ ਹਨ। ਇਹ ਘਟਨਾ ਪੰਜਾਬ ਦੇ ਮਲੇਰਕੋਟਲਾ ਵਿੱਚ ਵਾਪਰੀ ਹੈ। ਇਸਦੀ ਜਾਣਕਾਰੀ ਅਦਨਾਨ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਅਦਾਕਾਰ ਵੀਡੀਓ ਜਾਰੀ ਕਰਕੇ ਪੰਜਾਬ ਮਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

ਅਦਾਕਾਰ ਨੇ ਇੰਸਟਾਗ੍ਰਾਮ ਉੱਤੇ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨੇ ਅਚਾਨਕ ਹਮਲਾ ਕੀਤਾ, ਜਿਮ ਵਿੱਚ ਮੇਰਾ ਇੱਕ ਕੰਨ ਵੱਡਿਆ ਗਿਆ ਅਤੇ ਸਿਰ ‘ਤੇ ਵੀ ਗੰਭੀਰ ਸੱਟਾਂ ਲੱਗੀਆਂ। ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਪੁਲਿਸ ‘ਤੇ ਦੋਸ਼ ਲਗਾਏ ਹਨ ਅਤੇ ਕਿਹਾ ਹੈ ਕਿ ਪੁਲਿਸ ਨੇ ਸਿਰਫ ਨਾਮ ਦੀ ਹੀ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁਝ ਦੋਸ਼ੀਆਂ ਨੂੰ ਫੜ ਲਿਆ, ਪਰ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਅਦਨਾਨ ਅਲੀ ਨੇ ਦੱਸਿਆ ਕਿ ਮਾਡਲ ਹੋਣ ਦੇ ਨਾਲ-ਨਾਲ ਉਹ ਮੁਸਲਿਮ ਟਾਈਗਰਜ਼ ਫੋਰਸ ਪੰਜਾਬ ਦਾ ਪ੍ਰਧਾਨ ਵੀ ਹੈ। ਉਨ੍ਹਾਂ ਦਾ ਉਦੇਸ਼ ਵਕਫ਼ ਜਾਇਦਾਦਾਂ ਨੂੰ ਭੂ-ਮਾਫ਼ੀਆ ਤੋਂ ਮੁਕਤ ਕਰਵਾਉਣਾ ਹੈ। ਖ਼ਾਸਕਰ ਮੁਸਲਿਮ ਭੂ-ਮਾਫ਼ੀਆ ਤੋਂ ਜਿਨ੍ਹਾਂ ਨੇ ਮਸਜਿਦਾਂ/ਈਦਗਾਹਾਂ ਸਮੇਤ ਵਕਫ਼ ਜ਼ਮੀਨਾਂ ‘ਤੇ ਗ਼ੈਰ-ਕਾਨੂੰਨੀ ਕਬਜ਼ਾ ਕਰ ਲਿਆ ਹੈ।
ਅਦਨਾਨ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਰਾਏਕੋਟ ਸ਼ਹਿਰ ਵਿੱਚ ਇੱਕ ਮਸਜਿਦ ਨੂੰ ਆਜ਼ਾਦ ਕਰਵਾਇਆ ਅਤੇ ਉਸ ਉੱਤੇ ਕਬਜ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ ਕਰਵਾਈ। ਇਸ ਨਾਲ ਭੂ-ਮਾਫੀਆ ਗੁੱਸੇ ‘ਚ ਆ ਗਿਆ ਅਤੇ ਉਨ੍ਹਾਂ ਨੇ 17 ਜੁਲਾਈ ਨੂੰ ਉਨ੍ਹਾਂ ਨੂੰ ਮਾਰਨ ਲਈ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।
ਅਦਨਾਨ ਅਲੀ ਨੇ ਦੱਸਿਆ ਕਿ ਉਹ ਕੰਮ ਲਈ ਸ਼ਾਮ ਨੂੰ ਮਾਲੇਰਕੋਟਲਾ ਬਾਜ਼ਾਰ ਪਹੁੰਚਿਆ ਸੀ। ਇਸ ਦੌਰਾਨ 25 ਦੇ ਕਰੀਬ ਵਿਅਕਤੀ ਬਾਈਕ ‘ਤੇ ਆਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ਕੋਲ ਰਿਵਾਲਵਰ ਵੀ ਸਨ। ਉਹ ਮੈਨੂੰ ਮਾਰਨ ਆਏ ਸਨ। ਅਦਨਾਨ ਮੁਤਾਬਕ ਮੁਲਜ਼ਮ ਨੇ ਉਨ੍ਹਾਂ ਦਾ ਕੰਨ ਵੱਢ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਸਿਰ ਅਤੇ ਕੰਨ ‘ਤੇ 16 ਟਾਂਕੇ ਲੱਗੇ। ਪਸਲੀਆਂ ‘ਤੇ ਗੰਭੀਰ ਸੱਟਾਂ ਲੱਗੀਆਂ ਸਨ।  ਅਦਨਾਨ ਅਲੀ ਨੇ ਦੱਸਿਆ ਕਿ ਦੋਸ਼ੀ ਆਪਣੇ ਨਾਲ ਟ੍ਰਿਮਰ ਲੈ ਕੇ ਆਇਆ ਸੀ। ਹਮਲੇ ਦੇ ਸਮੇਂ ਦੋਸ਼ੀ ਨੇ ਟ੍ਰਿਮਰ ਨਾਲ ਉਸ ਦੀ ਦਾੜ੍ਹੀ ਕੱਟ ਦਿੱਤੀ ਅਤੇ ਉਸ ਦੀਆਂ ਅੱਧੀਆਂ ਮੁੱਛਾਂ ਵੀ ਕੱਟ ਦਿੱਤੀਆਂ। ਮੁਲਜ਼ਮ ਦਾ ਮਕਸਦ ਉਨ੍ਹਾਂ ਦੇ ਮਾਡਲਿੰਗ ਕਰੀਅਰ ਨੂੰ ਨੁਕਸਾਨ ਪਹੁੰਚਾਉਣਾ ਸੀ।
Previous articleEntertainment: ਖ਼ੂਨ ਨਾਲ ਲਿਖਿਆ ਲਵ ਲੈਟਰ, ਭੱਜ ਕੇ ਕੀਤਾ ਵਿਆਹ, ਪਹਿਲੀ ਪਤਨੀ ਦੇ ਪਿਆਰ ‘ਚ Amir Khan ਨੇ ਪਾਰ ਕੀਤੀਆਂ ਸਾਰੀਆਂ ਹੱਦਾਂ
Next articleਛੇ ਸੂਬਿਆਂ ’ਚ ਫੈਲਿਆ ਕਿਡਨੀ ਟਰਾਂਸਪਲਾਂਟੇਸ਼ਨ ਦਾ ਰੈਕੇਟ, ਸਰਗਨਾ ਸਮੇਤ 15 ਗ੍ਰਿਫ਼ਤਾਰ; ਪੰਜਾਬ ਤੇ ਹਰਿਆਣਾ ਸਮੇਤ ਕਈ ਸੂਬਿਆਂ ’ਚ ਸਰਗਰਮ ਸੀ ਰੈਕੇਟ

LEAVE A REPLY

Please enter your comment!
Please enter your name here