Home Desh Entertainment: ਖ਼ੂਨ ਨਾਲ ਲਿਖਿਆ ਲਵ ਲੈਟਰ, ਭੱਜ ਕੇ ਕੀਤਾ ਵਿਆਹ, ਪਹਿਲੀ ਪਤਨੀ...

Entertainment: ਖ਼ੂਨ ਨਾਲ ਲਿਖਿਆ ਲਵ ਲੈਟਰ, ਭੱਜ ਕੇ ਕੀਤਾ ਵਿਆਹ, ਪਹਿਲੀ ਪਤਨੀ ਦੇ ਪਿਆਰ ‘ਚ Amir Khan ਨੇ ਪਾਰ ਕੀਤੀਆਂ ਸਾਰੀਆਂ ਹੱਦਾਂ

40
0

Amir Khan ਨੇ ਦੱਸਿਆ ਸੀ ਕਿ ਇਕ ਵਾਰ ਉਨ੍ਹਾਂ ਨੇ ਰੀਨਾ ਨੂੰ ਆਪਣੇ ਖ਼ੂਨ ਨਾਲ ਲਿਖੀ ਚਿੱਠੀ ਲਿਖੀ ਸੀ।

ਮਿਸਟਰ ਪਰਫੈਕਸ਼ਨਿਸਟ ਕਹੇ ਜਾਣ ਵਾਲੇ ਆਮਿਰ ਖਾਨ ਦੀ ਨਿੱਜੀ ਜ਼ਿੰਦਗੀ ਸਮੇਂ-ਸਮੇਂ ‘ਤੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਅਭਿਨੇਤਾ ਨੇ ਦੋ ਵਾਰ ਵਿਆਹ ਕੀਤਾ ਤੇ ਦੋਵਾਂ ਪਤਨੀਆਂ ਤੋਂ ਤਲਾਕ ਲੈ ਲਿਆ। ਹਾਲਾਂਕਿ, ਉਹ ਅਜੇ ਵੀ ਆਪਣੀ ਸਾਬਕਾ ਪਤਨੀ ਦੇ ਸੰਪਰਕ ‘ਚ ਹਨ। ਆਮਿਰ ਦਾ ਪਹਿਲਾ ਵਿਆਹ ਰੀਨਾ ਦੱਤਾ ਨਾਲ ਹੋਇਆ ਸੀ। ਇਕ ਇੰਟਰਵਿਊ ਦੌਰਾਨ ਆਮਿਰ ਨੇ ਦੱਸਿਆ ਕਿ ਪਹਿਲੀ ਪਤਨੀ ਦੇ ਪਿਆਰ ‘ਚ ਦੀਵਾਨਗੀ ਦੀ ਉਨ੍ਹਾਂ ਕਿਸ ਕਦਰ ਹੱਦ ਪਾਰ ਕੀਤੀ ਸੀ।

ਰੀਨਾ ਦੇ ਪਿਆਰ ‘ਚ ਆਮਿਰ ਨੇ ਕੀਤੀ ਸੀ ਹੱਦ ਪਾਰ

ਫਿਲਮਾਂ ‘ਚ ਆਉਣ ਤੋਂ ਪਹਿਲਾਂ ਹੀ ਆਮਿਰ ਖਾਨ (Amir Khan) ਰੀਨਾ ਦੱਤਾ (Reena Dutta) ਦੇ ਇਸ਼ਕ ‘ਚ ਗ੍ਰਿਫਤਾਰ ਹੋ ਚੁੱਕੇ ਸਨ। ਉਹ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਲਈ ਜੋ ਵੀ ਸਹੀ ਲਗਦਾ ਸੀ, ਕਰਦੇ ਸੀ। ਸਿਮੀ ਗਰੇਵਾਲ ਨੂੰ ਦਿੱਤੇ ਇਕ ਇੰਟਰਵਿਊ ‘ਚ ਆਮਿਰ ਖਾਨ ਨੇ ਰੀਨਾ ਦੱਤਾ ਪ੍ਰਤੀ ਆਪਣੇ ਜਨੂੰਨ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਰੀਨਾ ਨੂੰ ਗੁਆਉਣ ਦੇ ਡਰੋਂ ਉਹ ਭੱਜ ਗਿਆ ਤੇ 19 ਸਾਲ ਦੀ ਉਮਰ ‘ਚ ਉਸ ਨਾਲ ਵਿਆਹ ਕਰ ਲਿਆ ਸੀ। ਉਹ ਉਨ੍ਹਾਂ ਦੇ ਪਿਆਰ ‘ਚ ਇਸ ਕਦਰ ਦੀਵਾਨੇ ਸੀ ਕਿ ਖ਼ੂਨ ਨਾਲ ਲੈਟਰ ਲਿਖਿਆ ਕਰਦੇ ਸੀ।

ਆਮਿਰ ਖਾਨ ਨੇ ਦੱਸਿਆ ਸੀ ਕਿ ਇਕ ਵਾਰ ਉਨ੍ਹਾਂ ਨੇ ਰੀਨਾ ਨੂੰ ਆਪਣੇ ਖ਼ੂਨ ਨਾਲ ਲਿਖੀ ਚਿੱਠੀ ਲਿਖੀ ਸੀ। ਉਨ੍ਹਾਂ ਸੋਚਿਆ ਕਿ ਰੀਨਾ ਨੂੰ ਇਹ ਪਸੰਦ ਆਵੇਗੀ, ਪਰ ਨਤੀਜਾ ਇਸ ਦੇ ਉਲਟ ਰਿਹਾ। ਰੀਨਾ ਦੱਤਾ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਤੇ ਉਹ ਇਸ ਤੋਂ ਕਾਫੀ ਪਰੇਸ਼ਾਨ ਹੋ ਗਈ।

ਖੂਨ ਨਾਲ ਚਿੱਠੀ ਲਿਖਣ ਦੀ ਦੱਸੀ ਵਜ੍ਹਾ

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਤਾਂ ‘3 ਇਡੀਅਟਸ’ ਦੇ ਅਦਾਕਾਰ ਨੇ ਕਿਹਾ ਕਿ ਇਹ ਪਿਆਰ ਦਾ ਇਜ਼ਹਾਰ ਕਰਨ ਦਾ ਉਨ੍ਹਾਂ ਦਾ ਇਮਮੈਚਿਓਰ ਤਰੀਕਾ ਸੀ। ਹਾਲਾਂਕਿ, ਜਦੋਂ ਉਹ ਅੱਜ ਦੇ ਨੌਜਵਾਨਾਂ ਨੂੰ ਅਜਿਹਾ ਕਰਦੇ ਦੇਖਦੇ ਹਨ ਤਾਂ ਉਨ੍ਹਾਂ ਨੂੰ ਇਹ ਸਹੀ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਮੈਂ ਕਿਸੇ ਨੂੰ ਵੀ ਅਜਿਹਾ ਕੁਝ ਕਰਨ ਦੀ ਸਲਾਹ ਨਹੀਂ ਦੇਵਾਂਗਾ।

ਭੱਜ ਕੇ ਵਿਆਹ ਕਰਨ ਦਾ ਕੀਤਾ ਫੈਸਲਾ

ਇੰਟਰਵਿਊ ‘ਚ ਆਮਿਰ ਖਾਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਰੀਨਾ ਨਾਲ 19 ਸਾਲ ਦੀ ਉਮਰ ‘ਚ ਵਿਆਹ ਕੀਤਾ ਸੀ। ਰੀਨਾ ਉਨ੍ਹਾਂ ਤੋਂ ਦੋ ਸਾਲ ਵੱਡੀ ਹੈ। ਦੋਵਾਂ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਨਹੀਂ ਸੀ ਤੇ ਇੱਕ ਦੂਜੇ ਨੂੰ ਗੁਆਉਣ ਦੇ ਡਰੋਂ ਉਨ੍ਹਾਂ ਨੇ ਭੱਜ ਕੇ ਵਿਆਹ ਕਰਨ ਦਾ ਫੈਸਲਾ ਕੀਤਾ।

ਆਮਿਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਹ ਫੈਸਲਾ ਬਗਾਵਤ ਦਾ ਨਹੀਂ, ਸਗੋਂ ਅਸੁਰੱਖਿਆ ਕਾਰਨ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਸੀ ਤਾਂ ਉਨ੍ਹਾਂ ਦੀ ਉਮਰ 21 ਸਾਲ ਵੀ ਨਹੀਂ ਸੀ। ਅਜਿਹੇ ‘ਚ ਰੀਨਾ ਨਾਲ ਕਾਨੂੰਨੀ ਤੌਰ ‘ਤੇ ਵਿਆਹ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕੁਝ ਮਹੀਨੇ ਉਡੀਕ ਕਰਨੀ ਪਈ ਸੀ।

Previous articlePolitical News: ਅੱਜ ਫੇਰ SIT ਅੱਗੇ ਪੇਸ਼ ਨਹੀਂ ਹੋਣਗੇ ਬਿਕਰਮ ਸਿੰਘ ਮਜੀਠੀਆ, ਵਕੀਲ ਰਾਹੀਂ ਸਿੱਟ ਨੂੰ ਭੇਜਿਆ ਜਵਾਬ
Next articleਪੰਜਾਬੀ ਅਦਾਕਾਰ ‘ਤੇ ਜਾਨਲੇਵਾ ਹਮਲਾ, ਤੇਜ਼ਧਾਰ ਹਖਿਆਰਾਂ ਨਾਲ ਵੱਢਿਆ ਕੰਨ, ਦੇਖੋ ਤਸਵੀਰਾਂ

LEAVE A REPLY

Please enter your comment!
Please enter your name here