Home Desh Sports: ‘3 ਮੈਚਾਂ ‘ਚ 13 ਵਿਕਟਾਂ ਲੈਣ ਤੋਂ ਬਾਅਦ ਮੈਨੂੰ ਕਿਉਂ ਡਰਾਪ...

Sports: ‘3 ਮੈਚਾਂ ‘ਚ 13 ਵਿਕਟਾਂ ਲੈਣ ਤੋਂ ਬਾਅਦ ਮੈਨੂੰ ਕਿਉਂ ਡਰਾਪ ਕੀਤਾ?’ ਮੁਹੰਮਦ ਸ਼ਮੀ ਨੇ ਵਿਰਾਟ ਕੋਹਲੀ-ਰਵੀ ਸ਼ਾਸਤਰੀ ‘ਤੇ ਚੁੱਕੇ ਸਵਾਲ

131
0

ਸ਼ਮੀ ਨੇ ਸ਼ੁਭੰਕਰ ਮਿਸ਼ਰਾ ਦੇ ਯੂਟਿਊਬ ਚੈਨਲ ‘ਤੇ ਕਿਹਾ ਕਿ ਵਨਡੇ ਵਿਸ਼ਵ ਕੱਪ-2019 ‘ਚ ਚੰਗਾ ਖੇਡਣ ਦੇ ਬਾਵਜੂਦ ਉਸ ਨੂੰ ਬਾਹਰ ਕਰ ਦਿੱਤਾ ਗਿਆ।

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਾਲ 2019 ‘ਚ ਖੇਡੇ ਜਾਣ ਵਾਲੇ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਨਾ ਮਿਲਣ ‘ਤੇ ਸਵਾਲ ਖੜ੍ਹੇ ਕੀਤੇ ਹਨ। ਸ਼ਮੀ ਨੇ ਕਿਹਾ ਹੈ ਕਿ ਉਸ ਨੇ ਸੈਮੀਫਾਈਨਲ ਤੋਂ ਪਹਿਲਾਂ ਤਿੰਨ ਮੈਚਾਂ ‘ਚ ਤਿੰਨ ਵਿਕਟਾਂ ਲਈਆਂ ਸਨ ਪਰ ਫਿਰ ਵੀ ਨਿਊਜ਼ੀਲੈਂਡ ਖਿਲਾਫ਼ ਮੈਚ ‘ਚ ਉਸ ਨੂੰ ਬਾਹਰ ਕਰ ਦਿੱਤਾ ਗਿਆ।

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਾਲ 2019 ‘ਚ ਖੇਡੇ ਜਾਣ ਵਾਲੇ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਨਾ ਮਿਲਣ ‘ਤੇ ਸਵਾਲ ਖੜ੍ਹੇ ਕੀਤੇ ਹਨ। ਸ਼ਮੀ ਨੇ ਕਿਹਾ ਹੈ ਕਿ ਉਸ ਨੇ ਸੈਮੀਫਾਈਨਲ ਤੋਂ ਪਹਿਲਾਂ ਤਿੰਨ ਮੈਚਾਂ ‘ਚ ਤਿੰਨ ਵਿਕਟਾਂ ਲਈਆਂ ਸਨ ਪਰ ਫਿਰ ਵੀ ਨਿਊਜ਼ੀਲੈਂਡ ਖਿਲਾਫ਼ ਮੈਚ ‘ਚ ਉਸ ਨੂੰ ਬਾਹਰ ਕਰ ਦਿੱਤਾ ਗਿਆ।

ਮੈਨੂੰ ਕਿਉਂ ਬਾਹਰ ਕੱਢਿਆ ਗਿਆ?

ਸ਼ਮੀ ਨੇ ਸ਼ੁਭੰਕਰ ਮਿਸ਼ਰਾ ਦੇ ਯੂਟਿਊਬ ਚੈਨਲ ‘ਤੇ ਕਿਹਾ ਕਿ ਵਨਡੇ ਵਿਸ਼ਵ ਕੱਪ-2019 ‘ਚ ਚੰਗਾ ਖੇਡਣ ਦੇ ਬਾਵਜੂਦ ਉਸ ਨੂੰ ਬਾਹਰ ਕਰ ਦਿੱਤਾ ਗਿਆ। ਉਸ ਨੇ ਕਿਹਾ, “ਮੇਰੇ ਦਿਮਾਗ ‘ਚ ਇਕ ਸਵਾਲ ਵੀ ਰਹਿੰਦਾ ਹੈ। ਹਰ ਟੀਮ ਨੂੰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਦੀ ਜ਼ਰੂਰਤ ਹੁੰਦੀ ਹੈ। ਮੈਂ 3 ਮੈਚਾਂ ‘ਚ 13 ਵਿਕਟਾਂ ਲਈਆਂ ਸਨ, ਤੁਸੀਂ ਹੋਰ ਕੀ ਲਓਗੇ? ਮੇਰੇ ਕੋਲ ਨਾ ਤਾਂ ਇਸ ਦਾ ਕੋਈ ਸਵਾਲ ਹੈ ਅਤੇ ਨਾ ਹੀ ਕੋਈ ਜਵਾਬ। ਮੈਂ ਆਪਣਾ ਟੇਲੈਂਟ ਦਿਖਾਵਾਂਗਾ। ਜਦੋਂ ਮੈਨੂੰ ਮੌਕਾ ਦਿੱਤਾ, ਮੈਂ ਤਿੰਨ ਮੈਚਾਂ ’ਚ 13 ਵਿਕੇਟਾਂ ਲਈਆਂ।

ਮੌਕਾ ਦਿਓ ਗੱਲ ਖ਼ਤਮ

ਸ਼ਮੀ ਨੇ ਕਿਹਾ ਕਿ ਉਹ ਟੀਮ ‘ਚ ਕਦੇ ਵੀ ਅਜਿਹੇ ਸਵਾਲ ਨਹੀਂ ਪੁੱਛਦੇ। ਜਦੋਂ ਸ਼ਮੀ ਨੂੰ ਪੁੱਛਿਆ ਗਿਆ ਕਿ ਕੀ ਉਹ ਸਵਾਲ ਪੁੱਛਦੇ ਹਨ ਤਾਂ ਉਸ ਨੇ ਕਿਹਾ, “ਮੈਨੂੰ ਕੀ ਲੋੜ ਪਈ ਹੈ ਸਵਾਲ ਪੁੱਛਣ ਦੀ? ਜੇਕਰ ਕਿਸੇ ਨੂੰ ਮੇਰੇ ਹੁਨਰ ਦੀ ਲੋੜ ਹੈ ਤਾਂ ਮੈਨੂੰ ਮੌਕਾ ਦਿਓ, ਗੱਲ ਖ਼ਤਮ।”

 

Previous articleਛੇ ਸੂਬਿਆਂ ’ਚ ਫੈਲਿਆ ਕਿਡਨੀ ਟਰਾਂਸਪਲਾਂਟੇਸ਼ਨ ਦਾ ਰੈਕੇਟ, ਸਰਗਨਾ ਸਮੇਤ 15 ਗ੍ਰਿਫ਼ਤਾਰ; ਪੰਜਾਬ ਤੇ ਹਰਿਆਣਾ ਸਮੇਤ ਕਈ ਸੂਬਿਆਂ ’ਚ ਸਰਗਰਮ ਸੀ ਰੈਕੇਟ
Next articleਕਾਂਗਰਸੀ ਵਿਧਾਇਕ ਸੁਰਿੰਦਰ ਪੰਵਾਰ ਦੇਰ ਰਾਤ ਗ੍ਰਿਫ਼ਤਾਰ, ਟੀਮ ਅੰਬਾਲਾ ਲਈ ਰਵਾਨਾ; ਨਾਜਾਇਜ਼ ਮਾਈਨਿੰਗ ਦਾ ਮਾਮਲਾ

LEAVE A REPLY

Please enter your comment!
Please enter your name here