Home Desh Weather In Punjab : ਹੁੰਮਸ ਭਰੀ ਗਰਮੀ ਨੇ ਵਧਾਈ ਪਰੇਸ਼ਾਨੀ, ਇਸ ਤਰੀਕ...

Weather In Punjab : ਹੁੰਮਸ ਭਰੀ ਗਰਮੀ ਨੇ ਵਧਾਈ ਪਰੇਸ਼ਾਨੀ, ਇਸ ਤਰੀਕ ਤੋਂ ਤਿੰਨ ਦਿਨ ਬਾਰਿਸ਼ ਦਾ ਅਲਰਟ

44
0

ਸੂਬੇ ’ਚ ਹੁੰਮਸ ਭਰੀ ਗਰਮੀ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ।

ਸੂਬੇ ’ਚ ਹੁੰਮਸ ਭਰੀ ਗਰਮੀ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਸ਼ਨਿਚਰਾਵਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਬੱਦਲ ਛਾਉਣ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਕਾਰਨ ਕੁਝ ਰਾਹਤ ਮਿਲ ਸਕਦੀ ਹੈ। ਐਤਵਾਰ ਤੇ ਸੋਮਵਾਰ ਨੂੰ ਪੰਜਾਬ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਓਧਰ ਮੌਨਸੂਨ ਸੁਸਤ ਪੈਣ ਕਾਰਨ ਦਸ ਦਿਨਾਂ ਤੋਂ ਸੂਬੇ ਦੇ ਕੁਝ ਜ਼ਿਲ੍ਹਿਆਂ ’ਚ ਨਾਂ ਮਾਤਰ ਬਾਰਿਸ਼ ਹੋ ਰਹੀ ਹੈ। ਤੇਜ਼ ਧੁੱਪ ਕਾਰਨ ਤਾਪਮਾਨ 36 ਤੋਂ 40 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ। ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਲੁਧਿਆਣਾ ’ਚ ਹਲਕੀ ਬਾਰਿਸ਼ ਹੋਈ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਸ਼ੁੱਕਰਵਾਰ ਨੂੰ ਬਠਿੰਡਾ 40.0 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਵੱਧ ਗਰਮ ਰਿਹਾ। ਚੰਡੀਗੜ੍ਹ ਦਾ ਤਾਪਮਾਨ 36.8, ਅੰਮ੍ਰਿਤਸਰ ਦਾ 38.2, ਲੁਧਿਆਣੇ ਦਾ 35.8, ਪਟਿਆਲੇ ਦਾ 36.3, ਪਠਾਨਕੋਟ ਦਾ 37.9, ਫਰੀਦਕੋਟ ਦਾ 37.0, ਗੁਰਦਾਸਪੁਰ ਦਾ 36.3, ਫਤਿਹਗੜ੍ਹ ਸਾਹਿਬ ਦਾ 36.2, ਫਿਰੋਜ਼ਪੁਰ ਦਾ 38.0 ਤੇ ਜਲੰਧਰ ਦਾ ਤਾਪਮਾਨ 37.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

 

Previous articleSports: ਭਾਰਤ ਨੇ ਪਾਕਿਸਤਾਨ ਨੂੰ ਇੱਕ ਤਰਫਾ ਮੈਚ ‘ਚ ਹਰਾਇਆ, 7 ਵਿਕਟਾਂ ਨਾਲ ਜਿੱਤ ਕੇ ਕੀਤੀ ਸ਼ਾਨਦਾਰ ਸ਼ੁਰੂਆਤ
Next articleHaryana News: ਨੂਹ ‘ਚ ਜਲਾਭਿਸ਼ੇਕ ਯਾਤਰਾ ਕਾਰਨ ਇੰਟਰਨੈੱਟ ਸੇਵਾਵਾਂ 24 ਘੰਟੇ ਬੰਦ, SMS ਸੇਵਾ ‘ਤੇ ਵੀ ਲਾਈ ਪਾਬੰਦੀ

LEAVE A REPLY

Please enter your comment!
Please enter your name here