Home Crime Crime News: ਖੇਤ ਮਾਲਕ ਨੇ ਮਜ਼ਦੂਰ ਨੂੰ ਅਲਫ ਨੰਗਾ ਕਰਕੇ ਬਣਾਈ ਵੀਡੀਓ,...

Crime News: ਖੇਤ ਮਾਲਕ ਨੇ ਮਜ਼ਦੂਰ ਨੂੰ ਅਲਫ ਨੰਗਾ ਕਰਕੇ ਬਣਾਈ ਵੀਡੀਓ, ਰੂੜੀ ਤੋਂ ਕੱਪੜਾ ਚੁੱਕ ਕੇ ਢਕਿਆ ਤਨ

148
0

ਸਿਖਰ ਦੁੁਪਹਿਰੇ ਮਜ਼ਦੂਰ ਨੇ ਸ਼ਰਾਬ ਪੀਣ ਤੋਂ ਇਨਕਾਰ ਕੀਤਾ ਤਾਂ ਨਸ਼ੇ ’ਚ ਧੁੱਤ ਖੇਤ ਮਾਲਕ ਅਤੇ ਉਸਦੇ ਸਾਥੀ ਨੇ ਉਸ ਨੂੰ ਦਬਕਾਉਂਦਿਆਂ ਕੱਪੜੇ ਉਤਾਰਨ ਲਈ ਕਿਹਾ।

ਬੇਟ ਇਲਾਕੇ ਦੇ ਪਿੰਡ ਬੰਗਸੀਪੁੁਰਾ ਵਿਖੇ ਖੇਤ ਮਾਲਕ ਨੇ ਮਜ਼ਦੂਰ ਦੇ ਦੋਵੇਂ ਹੱਥ ਬੰਨ ਕੇ ਆਪਣੇ ਸਾਥੀ ਨਾਲ ਮਿਲ ਕੇ ਅਲਫ ਨੰਗਾ ਕਰਕੇ ਉਸਦੀ ਵੀਡੀਓ ਬਣਾਈ। ਖੇਤ ਮਾਲਕ ਦੇ ਚੁੁੰਗਲ ਵਿੱਚੋਂ ਕਿਸੇ ਤਰ੍ਹਾਂ ਭੱਜੇ ਮਜ਼ਦੂਰ ਨੇ ਰੂੜੀ ਤੋਂ ਕੋਈ ਕੱਪੜਾ ਚੁੱਕ ਕੇ ਆਪਣਾ ਤਨ ਢਕਿਆ ਤੇ ਘਰ ਪੁੱਜਿਆ। ਪ੍ਰਾਪਤ ਜਾਣਕਾਰੀ ਅਨੁੁਸਾਰ ਬੰਗਸੀਪੁੁਰਾ ਪਿੰਡ ਦੇ ਇੱਕ ਖੇਤ ਮਾਲਕ ਨੇ ਮਜ਼ਦੂਰ ਨੂੰ ਕੰਮ ਕਰਨ ਲਈ ਬੁੁਲਾਇਆ। ਖੇਤ ਵਿਚ ਮੋਟਰ ਤੇ ਖੇਤ ਮਾਲਕ ਅਤੇ ਉਸਦੇ ਇੱਕ ਸਾਥੀ ਨੇ ਪਹਿਲਾ ਸ਼ਰਾਬ ਪੀਤੀ ਅਤੇ ਫਿਰ ਮਜ਼ਦੂਰ ਨੂੰ ਵੀ ਸ਼ਰਾਬ ਪੀਣ ਲਈ ਕਿਹਾ।

ਸਿਖਰ ਦੁੁਪਹਿਰੇ ਮਜ਼ਦੂਰ ਨੇ ਸ਼ਰਾਬ ਪੀਣ ਤੋਂ ਇਨਕਾਰ ਕੀਤਾ ਤਾਂ ਨਸ਼ੇ ’ਚ ਧੁੱਤ ਖੇਤ ਮਾਲਕ ਅਤੇ ਉਸਦੇ ਸਾਥੀ ਨੇ ਉਸ ਨੂੰ ਦਬਕਾਉਂਦਿਆਂ ਕੱਪੜੇ ਉਤਾਰਨ ਲਈ ਕਿਹਾ। ਮਜ਼ਦੂਰ ਨੇ ਕੱਪੜੇ ਨਾ ਉਤਾਰੇ ਤਾਂ ਖੇਤ ਮਾਲਕ ਅਤੇ ਉਸ ਦੇ ਸਾਥੀ ਨੇ ਮਜ਼ਦੂਰ ਦੇ ਹੱਥ ਬੰਨ ਕੇ ਉਸ ਨੂੰ ਅਲਫ ਨੰਗਾ ਕਰ ਦਿੱਤਾ। ਸ਼ਰਾਬ ਪੀਣ ’ਚ ਮਸਤ ਖੇਤ ਮਾਲਕ ਅਤੇ ਉਸਦੇ ਸਾਥੀ ਦੇ ਚੁੁੰਗਲ ਵਿੱਚੋਂ ਕਿਸੇ ਤਰ੍ਹਾਂ ਭੱਜੇ ਮਜ਼ਦੂਰ ਨੇ ਇਕ ਰੂੜੀ ਤੋਂ ਕੱਪੜਾ ਚੁੱਕ ਕੇ ਆਪਣਾ ਤਨ ਢਕਿਆ ਤੇ ਘਰ ਪੁੱਜਾ। ਸ਼ਾਮ ਪੈਣ ਤੇ ਮਜ਼ਦੂਰ ਮੁੁੜ ਖੇਤ ਮਾਲਕ ਕੋਲ ਗਿਆ ਤੇ ਉਸ ਨੇ ਉਸ ਦੀ ਅਲਫ ਨੰਗਿਆਂ ਬਣਾਈ ਵੀਡੀਓ ਡਿਲੀਟ ਕਰਨ ਲਈ ਕਿਹਾ ਇਸ ਤੇ ਖੇਤ ਮਾਲਕ ਨੇ ਫਿਰ ਉਸਨੂੰ ਦਬਕਾਉਂਦਿਆਂ ਬੇਰੰਗ ਮੋੜ ਦਿੱਤਾ।

ਖੇਤ ਮਾਲਕ ਵੱਲੋਂ ਮਜ਼ਦੂਰ ਦੀ ਬਣਾਈ ਵੀਡੀਓ ਉਸਦੇ ਪੁੱਤ ਨੂੰ ਵੀ ਵਿਖਾ ਦਿੱਤੀ। ਇਸ ਪੂਰੇ ਮਾਮਲੇ ਦੀ ਜਦੋਂ ਇਲਾਕੇ ’ਚ ਸਰਗਰਮ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਅਤੇ ਪੇਂਡੂ ਮਜ਼ਦੂਰ ਯੂਨੀਅਨ ਨੂੰ ਭਣਕ ਲੱਗੀ ਤਾਂ ਉਹ ਮਜ਼ਦੂਰ ਦੇ ਪਿੱਠ ਤੇ ਨਿੱਤਰ ਆਏ। ਜਥੇਬੰਦੀਆਂ ਨੇ ਇਸ ਮਾਮਲੇ ’ਚ ਮਜ਼ਦੂਰ ਨੂੰ ਨਾਲ ਲੈ ਕੇ ਥਾਣਾ ਸਿੱਧਵਾਂ ਬੇਟ ਵਿਖੇ ਸ਼ਿਕਾਇਤ ਦਰਜ ਕਰਵਾਈ। ਇਸ ਸਬੰਧੀ ਥਾਣਾ ਸਿੱਧਵਾਂ ਬੇਟ ਦੇ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਉਕਤ ਮਾਮਲੇ ਵਿਚ ਕਾਰਵਾਈ ਲਈ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਵੀ ਪਿੰਡ ਵਾਸੀਆਂ ਨੇ ਉਕਤ ਮਾਮਲੇ ਵਿਚ ਆਪਸੀ ਮਿਲ ਬੈਠ ਕੇ ਮਾਮਲਾ ਸੁਲਝਾਉਣ ਦੀ ਜਾਣਕਾਰੀ ਦਿੱਤੀ ਗਈ।

ਖੇਤ ਮਾਲਕ ਨੇ ਇਕੱਠ ਵਿੱਚ ਮੰਗੀ ਮਾਫ਼ੀ

ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਜਥੇਬੰਦਕ ਸਕੱਤਰ ਡਾ.ਸੁੁਖਦੇਵ ਸਿੰਘ ਭੂੰਦੜੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਲੁੁਧਿਆਣਾ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਥੇਬੰਦੀਆਂ ਮਜ਼ਦੂਰ ਨੂੰ ਨਾਲ ਲੈ ਕੇ ਥਾਣਾ ਸਿੱਧਵਾਂ ਬੇਟ ਵਿਖੇ ਕਾਰਵਾਈ ਕਰਵਾਉਣ ਲਈ ਪੁੱਜੀਆਂ ਤਾਂ ਖੇਤ ਮਾਲਕ ਨੇ ਅੱਜ ਪਿੰਡ ਵਿੱਚ ਹੋਏ ਇਕੱਠ ਦੌਰਾਨ ਆਪਣੀ ਇਸ ਕਰਤੂਤ ਲਈ ਮਾਫ਼ੀ ਮੰਗੀ।

Previous articlePunjab News: ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੱਛੀ ਮੰਡੀ ‘ਚ ਰੇਡ, ਕਰੀਬ 33 ਕੁਇੰਟਲ ਪਾਬੰਦੀਸ਼ੁਦਾ ਮੰਗੂਰ ਮੱਛੀ ਕੀਤੀ ਜ਼ਬਤ
Next articlePunjab Police Order: ਨਾਬਾਲਿਗ ਬਾਈਕ, ਸਕੂਟਰ ਜਾਂ ਕਾਰ ਚਲਾਉਂਦਾ ਫੜ੍ਹਿਆ ਗਿਆ, ਤਾਂ ਮਾਪਿਆਂ ਨੂੰ ਹੋਵੇਗੀ ਜੇਲ੍ਹ, ਲੱਗੇਗਾ ਇੰਨਾ ਜੁਰਮਾਨਾ

LEAVE A REPLY

Please enter your comment!
Please enter your name here