Home Desh Punjab News: ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੱਛੀ ਮੰਡੀ ‘ਚ ਰੇਡ, ਕਰੀਬ...

Punjab News: ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੱਛੀ ਮੰਡੀ ‘ਚ ਰੇਡ, ਕਰੀਬ 33 ਕੁਇੰਟਲ ਪਾਬੰਦੀਸ਼ੁਦਾ ਮੰਗੂਰ ਮੱਛੀ ਕੀਤੀ ਜ਼ਬਤ

77
0

ਜ਼ਿਂਕਰਯੋਗ ਹੈ ਕਿ ਸਾਲ 2000 ‘ਚ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਦੇਸ਼ ਭਰ ਵਿੱਚ ਮੰਗੂਰ ਮੱਛੀ ਦੀ ਵਿਕਰੀ ‘ਤੇ ਰੋਕ ਲਗਾਈ ਗਈ ਸੀ ਅਤੇ ਮੌਜੂਦਾ ਸਮੇ ਪੰਜਾਬ ਸਰਕਾਰ ਦੁਆਰਾ ਵੀ ਮੰਗੂਰ ਮੱਛੀ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ।

ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦੀ ਅਗਵਾਈ “ਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਮੱਛੀ ਮੰਡੀਆਂ ਵਿੱਚ ਅਚਨਚੇਤ ਚੈਕਿੰਗ ਕਰਦਿਆਂ ਕਰੀਬ 33 ਕੁਇੰਟਲ ਪਾਬੰਦੀਸੁ਼ਦਾ ਮੰਗੂਰ ਮੱਛੀ ਜ਼ਬਤ ਕੀਤੀ ਹੈ। ਢੰਡਾਰੀ ਖੁਰਦ ਅਤੇ ਤਾਜਪੁਰ ਰੋਡ ਤੋਂ ਕਰੀਬ 15 ਕੁਇੰਟਲ ਅਤੇ ਸ਼ੇਰਪੁਰ ਵਿਖੇ 18 ਕੁਇੰਟਲ ਮੰਗੂਰ ਮੱਛੀ ਜ਼ਬਤ ਕੀਤੀ ਗਈ ਹੈ। ਵਿਧਾਇਕ ਛੀਨਾ ਦੇ ਧਿਆਨ ਵਿੱਚ ਆਇਆ ਸੀ ਕਿ ਕੁਝ ਸਥਾਨਕ ਲੋਕ ਪਿਛਲੇ ਲੰਬੇ ਸਮੇਂ ਤੋਂ ਛੱਪੜਾਂ ਵਿੱਚ ਅੰਨ੍ਹੇਵਾਹ ਮੰਗੂਰ ਮੱਛੀ ਪਾਲ ਰਹੇ ਹਨ।

ਇੰਨਾ ਹੀ ਨਹੀਂ ਸਗੋਂ ਇਸ ਪਾਬੰਦੀਸ਼ੁਦਾ ਮੱਛੀ ਨੂੰ ਬਾਜ਼ਾਰ ਵਿੱਚ ਵੀ ਖੁੱਲ੍ਹੇਆਮ ਵੇਚਣ ਬਾਰੇ ਸੂਚਨਾ ਮਿਲੀ ਹੈ। ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਥਾਨਕ ਢੰਡਾਰੀ ਖੁਰਦ, ਤਾਜਪੁਰ ਰੋਡ ਅਤੇ ਸ਼ੇਰਪੁਰ ਤੋਂ ਕਈ ਕੁਇੰਟਲ ਮੰਗੂਰ ਮੱਛੀ ਜ਼ਬਤ ਕੀਤੀ। ਉਨ੍ਹਾਂ ਦੱਸਿਆ ਕਿ ਜੇਸੀਬੀ. ਦੀ ਮਦਦ ਨਾਲ ਟੋਆ ਪੁੱਟ ਕੇ ਮੱਛੀ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਜ਼ਿਂਕਰਯੋਗ ਹੈ ਕਿ ਸਾਲ 2000 ‘ਚ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਦੇਸ਼ ਭਰ ਵਿੱਚ ਮੰਗੂਰ ਮੱਛੀ ਦੀ ਵਿਕਰੀ ‘ਤੇ ਰੋਕ ਲਗਾਈ ਗਈ ਸੀ ਅਤੇ ਮੌਜੂਦਾ ਸਮੇ ਪੰਜਾਬ ਸਰਕਾਰ ਦੁਆਰਾ ਵੀ ਮੰਗੂਰ ਮੱਛੀ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਬਾਵਜੂਦ ਕੁਝ ਲੋਕ ਇਸ ਦਾ ਪਾਲਣ ਕਰ ਕੇ ਕਾਰੋਬਾਰ ਕਰ ਰਹੇ ਹਨ ਜੋ ਕਿ ਗੈਰ-ਕਾਨੂੰਨੀ ਹੈ।

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੱਛੀ ਦੇ ਸੇਵਨ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ ਜੋ ਕਿ ਇੱਕ ਜਾਨਲੇਵਾ ਬਿਮਾਰੀ ਹੈ। ਜਿੱਥੇ ਵੀ ਇਹ ਮੱਛੀ ਰਹਿੰਦੀ ਹੈ, ਉੱਥੇ ਹਰ ਤਰ੍ਹਾਂ ਦੇ ਕੀੜਿਆਂ ਨੂੰ ਖਾ ਜਾਂਦੀ ਹੈ। ਇਸ ਨਾਲ ਵਾਤਾਵਰਨ ਨੂੰ ਭਾਰੀ ਨੁਕਸਾਨ ਹੁੰਦਾ ਹੈ। ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Previous articlePolitics : ਜੇ ਹੋਈ ਵੰਡ ਤਾਂ ਚੰਡੀਗੜ੍ਹ ‘ਚ ਮੇਅਰ ਦੀ ਕੁਰਸੀ ਖਿੱਚਣ ਲਈ ਤਿਆਰ ਭਾਜਪਾ ਤਿਆਰ, ਆਪ-ਕਾਂਗਰਸ ਗੱਠਜੋੜ ਰਹੇਗਾ ਜਾਰੀ
Next articleCrime News: ਖੇਤ ਮਾਲਕ ਨੇ ਮਜ਼ਦੂਰ ਨੂੰ ਅਲਫ ਨੰਗਾ ਕਰਕੇ ਬਣਾਈ ਵੀਡੀਓ, ਰੂੜੀ ਤੋਂ ਕੱਪੜਾ ਚੁੱਕ ਕੇ ਢਕਿਆ ਤਨ

LEAVE A REPLY

Please enter your comment!
Please enter your name here