Home Desh Sports: Hardik Pandya ਦੀ ਥਾਂ ਸੂਰਿਆਕੁਮਾਰ ਯਾਦਵ ਨੂੰ ਕਿਉਂ ਬਣਾਇਆ ਗਿਆ ਕਪਤਾਨ?...

Sports: Hardik Pandya ਦੀ ਥਾਂ ਸੂਰਿਆਕੁਮਾਰ ਯਾਦਵ ਨੂੰ ਕਿਉਂ ਬਣਾਇਆ ਗਿਆ ਕਪਤਾਨ? ਸ਼੍ਰੀਲੰਕਾ ਜਾਣ ਤੋਂ ਪਹਿਲਾਂ ਆਖ਼ਰਕਾਰ ਹੋ ਗਿਆ ਖੁਲਾਸਾ

76
0

ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਟੀ-20 ਨੂੰ ਅਲਵਿਦਾ ਕਹਿ ਦਿੱਤਾ।

ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਟੀ-20 ਨੂੰ ਅਲਵਿਦਾ ਕਹਿ ਦਿੱਤਾ। ਇਸ ਤੋਂ ਬਾਅਦ ਇਹ ਚਰਚਾ ਤੇਜ਼ੀ ਨਾਲ ਸ਼ੁਰੂ ਹੋ ਗਈ ਕਿ ਹੁਣ ਟੀ-20 ਕ੍ਰਿਕਟ ‘ਚ ਭਾਰਤ ਦੀ ਕਪਤਾਨੀ ਕੌਣ ਕਰੇਗਾ, ਜਿਸ ਲਈ ਹਾਰਦਿਕ ਪਾਂਡਿਆ ਅਤੇ ਸੂਰਿਆਕੁਮਾਰ ਯਾਦਵ ਦਾ ਨਾਂ ਦੌੜ ਵਿਚ ਸਭ ਤੋਂ ਅੱਗੇ ਲਿਆ ਜਾਣ ਲੱਗਿਆ ਪਰ ਬੀਸੀਸੀਆਈ ਨੇ ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰਦਿਆਂ ਸੂਰਿਆਕੁਮਾਰ ਯਾਦਵ ਨੂੰ ਟੀਮ ਦੀ ਕਮਾਨ ਸੌਂਪੀ।

ਅਜਿਹੇ ‘ਚ ਹਰ ਕੋਈ ਇਸ ਗੱਲ ਤੋਂ ਹੈਰਾਨ ਹੋਇਆ ਕਿ ਕਿਉਂ ਹਾਰਦਿਕ ਕੋਲ ਜ਼ਿਆਦਾ ਤਜਰਬਾ ਹੋਣ ਦੇ ਬਾਵਜੂਦ ਉਸ ਦੀ ਜਗ੍ਹਾ ਸੂਰਿਆਕੁਮਾਰ ਯਾਦਵ ਨੂੰ ਇਹ ਵੱਡੀ ਜ਼ਿੰਮੇਵਾਰੀ ਕਿਉਂ ਦਿੱਤੀ ਗਈ। ਹਾਲ ਹੀ ‘ਚ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਇਸ ਫੈਸਲੇ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿਉਂ ਹਾਰਦਿਕ ਦੀ ਬਜਾਏ ਸੂਰਿਆ ਨੂੰ ਕਪਤਾਨ ਚੁਣਿਆ ਗਿਆ?

ਕਿਉਂ ਸੂਰਿਆਕੁਮਾਰ ਯਾਦਵ ਨੂੰ ਬਣਾਇਆ ਗਿਆ ਭਾਰਤ ਦਾ T20I ਕਪਤਾਨ?

ਦਰਅਸਲ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 27 ਜੁਲਾਈ ਤੋਂ ਟੀ-20 ਸੀਰੀਜ਼ ਖੇਡੀ ਜਾਵੇਗੀ। ਸੂਰਿਆਕੁਮਾਰ ਯਾਦਵ ਇਸ ਸੀਰੀਜ਼ ਲਈ ਭਾਰਤ ਦੀ ਕਪਤਾਨੀ ਕਰਨਗੇ। ਬੀਸੀਸੀਆਈ ਨੇ ਸੂਰਿਆ ਨੂੰ ਕਿਉਂ ਕਪਤਾਨ ਲਈ ਚੁਣਿਆ, ਇਭ ਸਵਾਲ ਬਤੌਰ ਭਾਰਤੀ ਹੈੱਡ ਕੋਚ ਗੌਤਮ ਗੰਭੀਰ ਦੀ ਪਹਿਲੀ ਪ੍ਰੈੱਸ ਕਾਨਫਰੰਸ ‘ਚ ਪੁੱਛਿਆ ਗਿਆ। ਇਸ ਦੌਰਾਨ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਕਿਹਾ ਕਿ

ਕਪਤਾਨ ਅਜਿਹਾ ਹੋਣਾ ਚਾਹੀਦਾ ਹੈ, ਜਿਸ ਨੇ ਵੱਧ ਤੋਂ ਵੱਧ ਮੈਚ ਖੇਡੇ ਹੋਣ। ਇਸ ਲਈ ਸੂਰਿਆਕੁਮਾਰ ਨੂੰ ਕਪਤਾਨ ਬਣਾਇਆ ਗਿਆ। ਜਿੱਥੋਂ ਤਕ ਹਾਰਦਿਕ ਦਾ ਸਵਾਲ ਹੈ, ਉਹ ਸਾਡੀ ਟੀਮ ਦਾ ਅਹਿਮ ਖਿਡਾਰੀ ਹੈ। ਉਸ ਦੀ ਫਿਟਨੈੱਸ ਨੂੰ ਲੈ ਕੇ ਸਮੱਸਿਆ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਚੰਗਾ ਪ੍ਰਦਰਸ਼ਨ ਕਰੇ। ਸੂਰਿਆਕੁਮਾਰ ਵਿਚ ਕਪਤਾਨੀ ਲਈ ਲੋੜੀਂਦੀ ਯੋਗਤਾ ਸੀ।

ਅਗਰਕਰ ਨੇ ਅੱਗੇ ਕਿਹਾ ਕਿ ਅਜੇ ਦੋ ਸਾਲ ਦਾ ਸਮਾਂ ਹੈ। ਸਾਨੂੰ ਲੱਗਦਾ ਹੈ ਕਿ ਅਸੀਂ ਇਸ ਦੌਰਾਨ ਹਾਰਦਿਕ ਨੂੰ ਚੰਗੀ ਤਰ੍ਹਾਂ ਮੈਨੇਜ ਕਰ ਸਕਦੇ ਹਾਂ। ਜੇ ਕਿਸੇ ਦੀ ਭੂਮਿਕਾ ਬਦਲਦੀ ਹੈ, ਅਸੀਂ ਗੱਲ ਕਰਦੇ ਹਾਂ।

Previous articlePunjab ਦੇ ਰਾਜਪਾਲ ਨੇ ਸੂਬਾ ਵਾਸੀਆਂ ਨੂੰ ਕੀਤੀ ਅਪੀਲ, ਕਿਹਾ- ਇਕ ਪੌਦਾ 10 ਪੁੱਤਰਾਂ ਦੇ ਬਰਾਬਰ ਹੁੰਦੈ, ਸੋ ਇਕ ਪੌਦਾ ਜ਼ਰੂਰੀ ਲਾਓ
Next articlePolitics : ਜੇ ਹੋਈ ਵੰਡ ਤਾਂ ਚੰਡੀਗੜ੍ਹ ‘ਚ ਮੇਅਰ ਦੀ ਕੁਰਸੀ ਖਿੱਚਣ ਲਈ ਤਿਆਰ ਭਾਜਪਾ ਤਿਆਰ, ਆਪ-ਕਾਂਗਰਸ ਗੱਠਜੋੜ ਰਹੇਗਾ ਜਾਰੀ

LEAVE A REPLY

Please enter your comment!
Please enter your name here