Suryakumar Yadav ਦੀ ਕਪਤਾਨੀ ਵਿੱਚ ਭਾਰਤੀ ਟੀਮ ਪੂਰੀ ਤਾਕਤ ਅਤੇ ਨਵੇਂ ਕੋਚ ਗੌਤਮ ਗੰਭੀਰ ਦੇ ਨਾਲ ਸ਼੍ਰੀਲੰਕਾ ਪਹੁੰਚ ਗਈ ਹੈ।
ਆਈਸੀਸੀ ਟੀ-20 ਵਿਸ਼ਵ ਕੱਪ ਤੋਂ ਬਾਅਦ ਪਹਿਲੀ ਵਾਰ ਭਾਰਤੀ ਟੀਮ ਪੂਰੀ ਤਾਕਤ ਨਾਲ ਵਿਦੇਸ਼ ਦੌਰੇ ‘ਤੇ ਪਹੁੰਚੀ ਹੈ। ਜ਼ਿੰਬਾਬਵੇ ‘ਚ ਟੀਮ ਇੰਡੀਆ ਦੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਹੁਣ ਸੂਰਿਆਕੁਮਾਰ (Suryakumar Yadav) ਦੀ ਕਪਤਾਨੀ ਵਿੱਚ ਭਾਰਤੀ ਟੀਮ ਪੂਰੀ ਤਾਕਤ ਅਤੇ ਨਵੇਂ ਕੋਚ ਗੌਤਮ ਗੰਭੀਰ ਦੇ ਨਾਲ ਸ਼੍ਰੀਲੰਕਾ ਪਹੁੰਚ ਗਈ ਹੈ। ਜਿਵੇਂ ਹੀ ਭਾਰਤੀ ਟੀਮ ਕੋਲੰਬੋ ਪਹੁੰਚੀ ਤਾਂ ਹੋਟਲ ‘ਚ ਇਸ ਦਾ ਨਿੱਘਾ ਸਵਾਗਤ ਕੀਤਾ ਗਿਆ।
ਭਾਰਤੀ ਟੀਮ ਸੋਮਵਾਰ 22 ਜੁਲਾਈ ਨੂੰ ਮੁੰਬਈ ਤੋਂ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਲਈ ਰਵਾਨਾ ਹੋਈ। ਮਹਿਲਾ ਸਟਾਫ ਨੂੰ ਏਅਰਪੋਰਟ ‘ਤੇ ਕੈਪਟਨ ਸੂਰਿਆਕੁਮਾਰ ਯਾਦਵ ਨਾਲ ਫੋਟੋ ਖਿਚਵਾਉਂਦੇ ਦੇਖਿਆ ਗਿਆ, ਸਾਰੇ ਖਿਡਾਰੀ ਫਲਾਈਟ ‘ਚ ਅਤੇ ਫਿਰ ਟੀਮ ਬੱਸ ‘ਚ ਮਸਤੀ ਕਰਦੇ ਨਜ਼ਰ ਆਏ। ਕੋਲੰਬੋ ਪਹੁੰਚਣ ਤੋਂ ਬਾਅਦ ਜਦੋਂ ਟੀਮ ਇੰਡੀਆ ਦੇ ਖਿਡਾਰੀ ਹੋਟਲ ਪਹੁੰਚੇ ਤਾਂ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਗੇਟ ‘ਤੇ ਮਹਿਲਾ ਸਟਾਫ਼ ਹੱਥਾਂ ਵਿੱਚ ਫੁੱਲ ਲੈ ਕੇ ਸਾਰੇ ਖਿਡਾਰੀਆਂ ਦਾ ਸਵਾਗਤ ਕਰਦੀ ਨਜ਼ਰ ਆਇਆ।
ਭਾਰਤ-ਸ਼੍ਰੀਲੰਕਾ ਟੀ-20 ਸੀਰੀਜ਼
27 ਜੁਲਾਈ, ਪਹਿਲਾ ਟੀ-20, ਸ਼ਾਮ 7 ਵਜੇ
28 ਜੁਲਾਈ, ਦੂਜਾ ਟੀ-20, ਸ਼ਾਮ 7 ਵਜੇ
30 ਜੁਲਾਈ, ਤੀਜਾ ਟੀ-20, ਸ਼ਾਮ 7 ਵਜੇ
ਭਾਰਤ-ਸ਼੍ਰੀਲੰਕਾ ਵਨਡੇ ਸੀਰੀਜ਼
2 ਅਗਸਤ, ਪਹਿਲਾ ਵਨਡੇ, ਦੁਪਹਿਰ 2.30 ਵਜੇ
4 ਅਗਸਤ, ਦੂਜਾ ਵਨਡੇ, ਦੁਪਹਿਰ 2.30 ਵਜੇ
7 ਅਗਸਤ, ਤੀਜਾ ਵਨਡੇ, ਦੁਪਹਿਰ 2.30 ਵਜੇ
ਸ਼੍ਰੀਲੰਕਾ ਖਿਲਾਫ ਭਾਰਤ ਦੀ ਟੀ-20 ਟੀਮ: ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਯਸ਼ਸਵੀ ਜੈਸਵਾਲ, ਰਿੰਕੂ ਸਿੰਘ, ਰਿਆਨ ਪਰਾਗ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪੰਡਯਾ, ਸ਼ਿਵਮ ਦੁਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋ, ਅਰਸ਼ਦੀਪ ਸਿੰਘ, ਖਲੀਲ ਅਹਿਮਦ, ਮੁਹੰਮਦ ਸਿਰਾਜ