ਬੀਤੀ ਦੇਰ ਸ਼ਾਮ ਬੰਗਾ ਦੇ ਮੁਹੱਲਾ ਬੇਦੀਆਂ ਵਿਖੇ ਮੁਹੱਲੇ ਦੇ ਚੌਕ ਵਿਚ ਕਿਸੇ ਗੱਲ ਨੂੰ ਲੈਕੇ ਨੌਜਵਾਨਾਂ ਦੀਆਂ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ।
ਬੀਤੀ ਦੇਰ ਸ਼ਾਮ ਬੰਗਾ ਦੇ ਮੁਹੱਲਾ ਬੇਦੀਆਂ ਵਿਖੇ ਮੁਹੱਲੇ ਦੇ ਚੌਕ ਵਿਚ ਕਿਸੇ ਗੱਲ ਨੂੰ ਲੈਕੇ ਨੌਜਵਾਨਾਂ ਦੀਆਂ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਇਕ ਦੂਜੇ ਉੱਤੇ ਰੱਜ ਕੇ ਤਲਵਾਰਾਂ, ਬੇਸ ਬੈਟ ਤੇ ਹੋਰ ਹਥਿਆਰਾਂ ਦੀ ਵਰਤੋ ਕੀਤੀ ਗਈ।
ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਕ ਸਕਾਰਪੀਓ ਗੱਡੀ ਵਿੱਚ ਦੋ ਨੌਜਵਾਨ ਉਕਤ ਮੁਹੱਲੇ ਵਿਚ ਆਏ ਤੇ ਜਦੋਂ ਉਹ ਉਕਤ ਮੁਹੱਲੇ ਦੀ ਇਕ ਗਲੀ ਵਿੱਚ ਮੁੜਨ ਲੱਗੇ ਤਾ ਉਨ੍ਹਾਂ ਦੀ ਗੱਡੀ ਇਕ ਦੋ ਪਹੀਆਂ ਵਾਹਨ ‘ਤੇ ਸਵਾਰ ਤਿੰਨ ਵਿਅਕਤੀਆਂ ਨਾਲ ਟਕਰਾ ਗਈ ਜਿਸ ਤੋਂ ਬਾਅਦ ਉਕਤ ਧਿਰਾਂ ਵਿੱਚ ਤਤਕਾਰ ਖੂਨੀ ਰੂਪ ਧਾਰਨ ਕਰ ਗਿਆ ਅਤੇ ਇਕ ਦੂਜੇ ਉਪਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਘਟਨਾ ਨਾਲ ਪੂਰੇ ਮੁਹੱਲੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਉਕਤ ਸਾਰੀ ਘਟਨਾ ਨਜ਼ਦੀਕੀ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਖ਼ਬਰ ਲਿਖੇ ਜਾਣ ਤੱਕ ਉਕਤ ਨੌਜਵਾਨਾਂ ਦਾ ਅਤੇ ਹੋਈ ਲੜਾਈ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।