Home Desh Akshay Kumar ਵੀ ਹੋਏ ਪ੍ਰੋਡਿਊਸਰਸ ਦੀ ਧੋਖਾਧੜੀ ਦਾ ਸ਼ਿਕਾਰ, ਦੱਸਿਆ ਪੇਮੈਂਟ ਕਲੀਅਰ...

Akshay Kumar ਵੀ ਹੋਏ ਪ੍ਰੋਡਿਊਸਰਸ ਦੀ ਧੋਖਾਧੜੀ ਦਾ ਸ਼ਿਕਾਰ, ਦੱਸਿਆ ਪੇਮੈਂਟ ਕਲੀਅਰ ਨਾ ਹੋਣ ‘ਤੇ ਕਿਵੇਂ ਕਰਦੇ ਹਨ ਡੀਲ

62
0

ਅਕਸ਼ੈ ਕੁਮਾਰ ਆਪਣੀ ਮਿਹਨਤ ਤੇ ਅਨੁਸ਼ਾਸਨ ਲਈ ਜਾਣੇ ਜਾਂਦੇ ਹਨ।

ਫਿਲਮ ਤੇ ਟੀਵੀ ਇੰਡਸਟਰੀ ਦੇ ਅਦਾਕਾਰ ਅਕਸਰ ਨਿਰਮਾਤਾਵਾਂ ‘ਤੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹਨ। ਕਈ ਵਾਰ, ਕੰਮ ਕਰਵਾਉਣ ਤੋਂ ਬਾਅਦ, ਨਿਰਮਾਤਾ ਭੁਗਤਾਨ ਨਹੀਂ ਕਰਦੇ ਹਨ। ਸਿਰਫ ਛੋਟੇ ਹੀ ਨਹੀਂ ਸਗੋਂ ਕਈ ਸੁਪਰਸਟਾਰ ਵੀ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਚੁੱਕੇ ਹਨ। ਇਨ੍ਹਾਂ ‘ਚ ਅਕਸ਼ੈ ਕੁਮਾਰ ਦਾ ਨਾਂ ਵੀ ਸ਼ਾਮਲ ਹੈ। ਅਭਿਨੇਤਾ ਨੇ ਹਾਲ ਹੀ ਵਿੱਚ ਪੈਸਿਆਂ ਨੂੰ ਲੈ ਕੇ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।

ਅਕਸ਼ੈ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਕਰੀਅਰ ਵਿੱਚ ਕੁਝ ਨਿਰਮਾਤਾਵਾਂ ਵੱਲੋਂ ਵਿੱਤੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਅਦਾਕਾਰ ਨੇ ਇਹ ਵੀ ਦੱਸਿਆ ਕਿ ਉਹ ਅਜਿਹੀਆਂ ਸਥਿਤੀਆਂ ਨਾਲ ਕਿਵੇਂ ਨਜਿੱਠਦਾ ਹੈ।

ਅਕਸ਼ੈ ਨੂੰ ਜਦੋਂ ਨਹੀਂ ਮਿਲੀ ਪੇਮੈਂਟ

ਅਕਸ਼ੈ ਕੁਮਾਰ ਆਪਣੀ ਮਿਹਨਤ ਤੇ ਅਨੁਸ਼ਾਸਨ ਲਈ ਜਾਣੇ ਜਾਂਦੇ ਹਨ। ਇਨ੍ਹੀਂ ਦਿਨੀਂ ਉਹ ਆਪਣੀ ਫਿਲਮ ਸਰਫੀਰਾ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਦੌਰਾਨ, ਯੂਟਿਊਬ ‘ਤੇ Abundantia ਐਂਟਰਟੇਨਮੈਂਟ ਦੀ ਸਰਫਿਰੀ ਗੱਲਾਂ ਨਾਲ ਇਕ ਨਵੇਂ ਐਪੀਸੋਡ ਦੌਰਾਨ ਅਦਾਕਾਰ ਨੇ ਆਪਣੇ ਕੈਰੀਅਰ ਵਿੱਚ ਪੈਸੇ ਨੂੰ ਲੈ ਕੇ ਧੋਖਾਧੜੀ ਬਾਰੇ ਗੱਲ ਕੀਤੀ। ਅਕਸ਼ੈ ਕੁਮਾਰ ਨੇ ਕਿਹਾ, “ਇੱਕ ਦੋ ਨਿਰਮਾਤਾਵਾਂ ਦੀ ਤਨਖਾਹ ਨਹੀਂ ਆਉਂਦੀ ਹੈ ਅਤੇ ਇਹ ਸਿਰਫ ਧੋਖਾ ਹੈ। ਉਨ੍ਹਾਂ ਨੇ ਅਜੇ ਤੱਕ ਮੇਰਾ ਬਕਾਇਆ ਨਹੀਂ ਦਿੱਤਾ ਹੈ। ਇਸ ਤੋਂ ਬਾਅਦ ਮੈਂ ਉਨ੍ਹਾਂ ਨਾਲ ਗੱਲ ਵੀ ਨਹੀਂ ਕਰਦਾ, ਚੁੱਪ ਹੋ ਜਾਂਦਾ ਹਾਂ ਸਾਈਡ ਤੋਂ ਨਿਕਲ ਜਾਂਦਾ ਹਾਂ।”

ਫਲਾਪ ਫਿਲਮਾਂ ‘ਤੇ ਅਕਸ਼ੈ ਨੇ ਤੋੜੀ ਚੁੱਪ

ਇੱਕ ਹੋਰ ਇੰਟਰਵਿਊ ਵਿੱਚ ਅਕਸ਼ੈ ਕੁਮਾਰ ਨੇ ਫਿਲਮਾਂ ਦੇ ਫਲਾਪ ਹੋਣ ਬਾਰੇ ਗੱਲ ਕੀਤੀ। 2024 ਵਿੱਚ ਬੜੇ ਮੀਆਂ ਛੋਟੇ ਮੀਆਂ ਤੋਂ ਬਾਅਦ ਉਨ੍ਹਾਂ ਦੀ ਦੂਜੀ ਫਿਲਮ ਸਿਰਫਿਰਾ ਵੀ ਮਾੜਾ ਕਾਰੋਬਾਰ ਕਰ ਰਹੀ ਹੈ। ਅਜਿਹੇ ‘ਚ ਅਭਿਨੇਤਾ ਨੇ ਫੋਰਬਸ ਇੰਡੀਆ ਨਾਲ ਗੱਲਬਾਤ ‘ਚ ਕਿਹਾ, ”ਹਰ ਫਿਲਮ ਦੇ ਪਿੱਛੇ ਬਹੁਤ ਖੂਨ, ਪਸੀਨਾ ਤੇ ਜਨੂੰਨ ਹੁੰਦਾ ਹੈ। ਕਿਸੇ ਵੀ ਫਿਲਮ ਨੂੰ ਫੇਲ ਹੁੰਦਾ ਦੇਖ ਕੇ ਦਿਲ ਕੰਬ ਜਾਂਦਾ ਹੈ, ਪਰ ਤੁਹਾਨੂੰ ਸਕਾਰਾਤਮਕ ਪੱਖਾਂ ਨੂੰ ਵੀ ਦੇਖਣਾ ਸਿੱਖਣਾ ਪਵੇਗਾ। ਹਰ ਅਸਫਲਤਾ ਤੁਹਾਨੂੰ ਸਫਲਤਾ ਦੀ ਕਦਰ ਸਿਖਾਉਂਦੀ ਹੈ ਅਤੇ ਇਸ ਲਈ ਤੁਹਾਡੀ ਭੁੱਖ ਨੂੰ ਹੋਰ ਵੀ ਵਧਾਉਂਦੀ ਹੈ।”

Previous articleਲਾਡੋਵਾਲ ਟੋਲ ਪਲਾਜ਼ਾ ਨੂੰ ਛੱਡ ਕੇ ਕਿਸੇ ਵੀ ਟੋਲ ਪਲਾਜ਼ਾ ‘ਤੇ ਕਿਸਾਨਾਂ ਵੱਲੋਂ ਧਰਨਾ ਨਹੀਂ, ਡੀਜੀਪੀ ਸ਼ੁਕਲਾ ਨੇ ਹਾਈ ਕੋਰਟ ‘ਚ ਦਿੱਤਾ ਹਲਫ਼ਨਾਮਾ
Next articleSports: ‘ਵਾਪਸੀ ਦੀ ਇੱਛਾ’, ਮੁਹੰਮਦ ਸ਼ਮੀ ਨੇ ਜਿਮ ‘ਚ ਸ਼ੁਰੂ ਕੀਤੀ ਟ੍ਰੇਨਿੰਗ, Video ‘ਤੇ ਫੈਨਜ਼ ਨੇ ਕੀਤੇ ਕਮੈਂਟ

LEAVE A REPLY

Please enter your comment!
Please enter your name here