Home Desh ਜੱਥੇਬੰਦੀ ਤੇ ਅਧਿਆਪਕਾਂ ਦੀ ਮੰਗ ਅਨੁਸਾਰ ਬਦਲੀਆਂ ਵਾਲਾ ਪੋਰਟਲ ਖੋਲ੍ਹਿਆ: ਡੀਟੀਐੱਫ

ਜੱਥੇਬੰਦੀ ਤੇ ਅਧਿਆਪਕਾਂ ਦੀ ਮੰਗ ਅਨੁਸਾਰ ਬਦਲੀਆਂ ਵਾਲਾ ਪੋਰਟਲ ਖੋਲ੍ਹਿਆ: ਡੀਟੀਐੱਫ

67
0

ਸ਼ੈਸ਼ਨ 2023-24 ਵਿੱਚ ਸਮੱਗਰਾ ਅਧੀਨ ਅੱਧ-ਵਿਚਾਲੇ ਵਾਪਿਸ ਲਈਆਂ ਗ੍ਰਾਟਾਂ ਮੁੜ ਭੇਜੀਆਂ ਜਾਣ ਦੀ ਮੰਗ ਡੀਜੀਐੱਸਈ ਰਾਹੀਂ ਪੰਜਾਬ ਸਰਕਾਰ ਤੱਕ ਪੁੱਜਦੀ ਕਰਨ ਦੀ ਗੱਲ ਆਖੀ ਗਈ।

 ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਪੰਜਾਬ ਦੇ ਵਫ਼ਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪਰਮਜੀਤ ਸਿੰਘ ਨਾਲ ਕੀਤੀ। ਪੈਨਲ ਮੀਟਿੰਗ ਦੌਰਾਨ ਸੈਕੰਡਰੀ ਅਧਿਆਪਕਾਂ ਨਾਲ ਸੰਬੰਧਿਤ ਭਖਦੇ ਮਸਲਿਆਂ ਨੂੰ ਲੈ ਕੇ ਖੁੱਲ੍ਹ ਕੇ ਚਰਚਾ ਕੀਤੀ ਗਈ ਹੈ। ਜਿਸ ਵਿੱਚ ਅਧਿਕਾਰੀ ਵੱਲੋਂ ਅਧਿਆਪਕ ਨਰਿੰਦਰ ਭੰਡਾਰੀ ਨੂੰ ਜਾਰੀ ਟਰਮੀਨੇਸ਼ਨ ਤਜ਼ਵੀਜ ਵਾਪਸ ਲੈ ਕੇ ਸੇਵਾ ਕਨਫਰਮ ਕਰਨ ਸੰਬੰਧੀ ਡੀਐੱਸਈ ਨੇ ਸਿੱਖਿਆ ਮੰਤਰੀ ਵੱਲੋਂ ਲਿਖਤੀ ਹਦਾਇਤ ਪ੍ਰਾਪਤ ਹੋਣ ‘ਤੇ ਮਾਮਲਾ ਹੱਲ ਕਰਨ ਅਤੇ ਡਾ. ਰਵਿੰਦਰ ਕੰਬੋਜ ਨੂੰ ਜਾਰੀ ਟਰਮੀਨੇਸ਼ਨ ਪੱਤਰ ਵਾਪਿਸ ਲੈਣ ਵਿੱਚ ਭਰਤੀ ਬੋਰਡ ਵੱਲੋਂ ਦਰੁੱਸਤ ਜਾਣਕਾਰੀ ਨਾ ਪ੍ਰਾਪਤ ਹੋਣ ਦਾ ਅੜਿੱਕਾ ਹੋਣ ਦੀ ਗੱਲ ਆਖੀ ਗਈ ਹੈ।

ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਤੌਰ ‘ਤੇ ਮਰਜ਼ ਕਰਨ ਤੇ ਛੇਵਾਂ ਪੰਜਾਬ ਤਨਖ਼ਾਹ ਕਮਿਸ਼ਨ ਤੇ ਮਹਿੰਗਾਈ ਭੱਤੇ ਦੇ ਸਾਰੇ ਲਾਭ ਲਾਗੂ ਕਰਨ ਦਾ ਮਾਮਲਾ ਪੰਜਾਬ ਸਰਕਾਰ ਦੇ ਪੱਧਰ ‘ਤੇ ਹੱਲ ਹੋਣ ਅਤੇ ਇਹਨਾਂ ਅਧਿਆਪਕਾਂ ਨੂੰ ਸੀਐੱਸਆਰ ਤਹਿਤ ਹਰ ਤਰ੍ਹਾਂ ਦੀਆਂ ਛੁੱਟੀਆਂ ਦਾ ਲਾਭ ਦੇਣ ਦੀ ਮੰਗ ਨੂੰ ਵਿਚਾਰਨ ਦਾ ਭਰੋਸਾ ਦਿੱਤਾ ਗਿਆ।

Previous articlePunjab News: ‘ਐਮਪੀ ਸਲਾਖਾਂ ਪਿੱਛੇ, ਇਹ ਵੀ ਐਮਰਜੈਂਸੀ ਹੈ’, ਸੰਸਦ ‘ਚ ਅੰਮ੍ਰਿਤਪਾਲ ਦੇ ਸਮਰਥਨ ‘ਚ ਬੋਲੇ ਚਰਨਜੀਤ ਸਿੰਘ ਚੰਨੀ
Next articlePunjab News: ਨਿਊਜ਼ੀਲੈਂਡ ਭੇਜਣ ਦੀ ਬਜਾਏ ਨਕਲੀ ਵੀਜ਼ੇ ‘ਤੇ ਭੇਜਿਆ ਥਾਈਲੈਂਡ, ਤਿੰਨ ਨੌਜਵਾਨਾਂ ਨਾਲ 52 ਲੱਖ ਦੀ ਠੱਗੀ, ਇਮੀਗ੍ਰੇਸ਼ਨ ਸੈਂਟਰ ਸੀਲ

LEAVE A REPLY

Please enter your comment!
Please enter your name here