ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੁਣ ਤੱਕ 29 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ।
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ T-20 ਸੀਰੀਜ਼ ਅੱਜ ਯਾਨੀ ਸ਼ਨੀਵਾਰ 27 ਜੁਲਾਈ ਤੋਂ ਸ਼ੁਰੂ ਹੋਵੇਗੀ। ਟੀਮ ਇੰਡੀਆ ਟੀ-20 ਅਤੇ ਵਨਡੇ ਸੀਰੀਜ਼ ਖੇਡਣ ਲਈ ਸ਼੍ਰੀਲੰਕਾ ਦੌਰੇ ‘ਤੇ ਹੈ।
ਇਸ ਦੌਰੇ ਦੇ ਜ਼ਰੀਏ ਟੀਮ ਇੰਡੀਆ ਦੇ ਸੀਨੀਅਰ ਖਿਡਾਰੀ ਮੈਦਾਨ ‘ਤੇ ਵਾਪਸੀ ਕਰਨਗੇ। ਹਾਲਾਂਕਿ ਇਸ ਸੀਰੀਜ਼ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਭਿਆਸ ਦੌਰਾਨ ਜ਼ਖਮੀ ਹੋ ਗਏ ਸਨ।
ਸਿਰਾਜ ਦੀ ਸੱਜੀ ਲੱਤ ਵਿੱਚ ਸੱਟ ਲੱਗੀ ਸੀ। ਅਜੇ ਤੱਕ ਸਿਰਾਜ ਦੇ ਬਾਰੇ ‘ਚ ਅਜਿਹੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਉਹ ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡਣਗੇ ਜਾਂ ਨਹੀਂ।
ਪਹਿਲਾ ਟੀ-20 ਕਦੋਂ ਅਤੇ ਕਿੱਥੇ ਹੋਵੇਗਾ?
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਣ ਵਾਲਾ ਪਹਿਲਾ ਟੀ-20 ਮੈਚ ਸ਼ਨੀਵਾਰ 27 ਜੁਲਾਈ ਨੂੰ ਖੇਡਿਆ ਜਾਵੇਗਾ।
ਭਾਰਤੀ ਸਮੇਂ ਮੁਤਾਬਕ ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਇਹ ਮੈਚ ਪੱਲੇਕੇਲੇ ਦੇ ਪੱਲੇਕੇਲੇ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਟੀ-20 ਸੀਰੀਜ਼ ਦੇ ਤਿੰਨੋਂ ਮੈਚ ਪੱਲੇਕੇਲੇ ਇੰਟਰਨੈਸ਼ਨਲ ਸਟੇਡੀਅਮ ‘ਚ ਹੀ ਹੋਣਗੇ।
ਭਾਰਤ ਬਨਾਮ ਸ਼੍ਰੀਲੰਕਾ ਟੀ-20 ਇੰਟਰਨੈਸ਼ਨਲ ਹੈਡ ਟੂ ਹੈਡ
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੁਣ ਤੱਕ 29 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਮੈਚਾਂ ‘ਚ ਟੀਮ ਇੰਡੀਆ ਨੇ 19 ਮੈਚ ਜਿੱਤੇ, ਜਦਕਿ ਸ਼੍ਰੀਲੰਕਾ ਸਿਰਫ 9 ਹੀ ਜਿੱਤ ਸਕੀ। ਦੋਵਾਂ ਵਿਚਾਲੇ ਮੈਚ ਬੇ-ਨਤੀਜਾ ਰਿਹਾ।
ਇਸ ਤੋਂ ਪਹਿਲਾਂ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੀ-20 ਸੀਰੀਜ਼ ਜਨਵਰੀ 2023 ‘ਚ ਖੇਡੀ ਗਈ ਸੀ। ਭਾਰਤ ਨੇ ਇਹ ਸੀਰੀਜ਼ 2-1 ਨਾਲ ਜਿੱਤ ਲਈ ਹੈ। ਹਾਲਾਂਕਿ ਉਦੋਂ ਭਾਰਤ ਨੇ ਘਰੇਲੂ ਜ਼ਮੀਨ ‘ਤੇ ਸੀਰੀਜ਼ ਖੇਡੀ ਸੀ। ਇਸ ਵਾਰ ਸੀਰੀਜ਼ ਸ਼੍ਰੀਲੰਕਾ ‘ਚ ਖੇਡੀ ਜਾਵੇਗੀ।